ਕਿਸਾਨ ਮੋਰਚਿਆਂ ਦੀ ਰਿਪੋਰਟਿੰਗ ਕਰਦੇ ਪੱਤਰਕਾਰਾਂ ਦੀ ਗਿਰਫਤਾਰੀ ਖਿਲਾਫ ਗਰਜੇ ਕਿਸਾਨ

Advertisement
Spread information

ਰੇਲਵੇ ਸਟੇਸ਼ਨ ਬਰਨਾਲਾ ਸਾਂਝੇ ਕਿਸਾਨ ਸੰਘਰਸ਼ ਦੇ 123 ਦਿਨ, ਕਿਸਾਨ ਆਗੂਆਂ ਨੇ ਕਿਹਾ ਪੱਤਰਕਾਰਾਂ ਦੀਆਂ ਗਿਰਫਤਾਰੀਆਂ  ਨਹੀਂ ਕਰਾਂਗੇ ਬਰਦਾਸਤ – ਉੱਪਲੀ


ਹਰਿੰਦਰ ਨਿੱਕਾ ,ਬਰਨਾਲਾ 31 ਜਨਵਰੀ 2021

           ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 123 ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ­ ਬਾਬੂ ਸਿੰਘ ਖੁੱਡੀਕਲਾਂ­ ਕਰਨੈਲ ਸਿੰਘ ਗਾਂਧੀ­ ਗੁਰਚਰਨ ਸਿੰਘ­ ਗੁਰਮੇਲ ਰਾਮ ਸਰਮਾ­ ਨਿਰੰਜਣ ਸਿੰਘ ਠੀਕਰੀਵਾਲ ­ਹਰਚਰਨ ਸਿੰਘ ਚੰਨਾ­ਜਸਪਾਲ ਚੀਮਾ­ ਜਗਰਾਜ ਰਾਮਾਮਜਗਪਾਲ ਸਿੰਘ­ ਖੁਸੀਆ ਸਿੰਘ­ ਗੁਲਾਬ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਨੇ 26 ਜਨਵਰੀ ਨੂੰ ਦਿੱਲੀ ਵਿਖੇ ਸਾਜਿਸ ਰਚਕੇ ਸਿਰਜੀਆਂ 26 ਜਨਵਰੀ ਦੀਆਂ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਪਾਸੇ ਦੋ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਟਿਕਰੀ­ ਸਿੰਘੂ-ਕੁੰਡਲੀ­ ਗਾਜੀਆਂਬਾਦ ਵਿਖੇ ਚੱਲ ਵਿਸਾਲ ਕਿਸਾਨ ਮੋਰਚਿਆਂ ਨੂੰ ਭਾੜੇ ਦੇ ਭਗਵਾਂਕਾਰੀਆਂ ਰਾਹੀ ਖਦੇੜਨ ਦਾ ਭਰਮ ਪਾਲਿਆ ਸੀ। ਪਰ ਹਕੂਮਤ ਦੇ ਇਸ ਸਾਜਿਸੀ ਹੱਲੇ ਨੂੰ ਯੂ.ਪੀ­ ਹਰਿਆਣਾ ਅਤੇ ਪੰਜਾਬ ਦੇ ਜੁਝਾਰੂ ਕਿਸਾਨ ਕਾਫਲਿਆਂ ਨੇ ਕਿਸਾਨ ਮੋਰਚਿਆਂ ਨੂੰ ਹਕੂਮਤ ਵੱਲੋਂ ਖੜੀ ਕੀਤੀ ਚੁਣੌਤੀ ਨੂੰ ਸਵੀਕਾਰ ਕਰਕੇ ਮੋਰਚੇ ਨਾਂ ਸਿਰਫ ਬਰਕਰਾਰ ਹੀ ਰੱਖਿਆ ਹੈ ।

Advertisement

          ਸਗੋਂ ਹੋਰ ਵੱਧ ਮਜਬੂਤ ਕੀਤਾ ਹੈ। ਹਕੂਮਤੀ ਹੱਲੇ ਨੂੰ ਪਛਾੜਿਆ ਵੀ ਹੈ। ਜਿਹੜੀ ਹਕੂਮਤ 29 ਜਨਵਰੀ ਰਾਤ 12 ਵਜੇ ਤੱਕ ਗਾਜੀਪੁਰ ਬਾਰਡਰ ਨੂੰ ਖਾਲੀ ਕਰਨ ਦੇ ਨੋਟਿਸ ਦੇ ਰਹੀ ਸੀ­ ਬੀਜੇਪੀ ਦੇ ਦੋ ਐਮਐਲਏ ਕਿਸਾਨ ਮੋਰਚੇ ਵਿੱਚ ਆਕੇ ਮੋਰਚੇ ਉਠਾਉਣ ਦੀਆਂ ਧਮਕੀਆਂ ਦੇ ਰਹੇ ਹਨ। ਅਜਿਹਾ ਮੋਦੀ ਹਕੂਮਤ ਕਿਸਾਨ ਕਾਫਲਿਆਂ ਨੂੰ ਡਰਾਉਣ­ ਧਮਕਾਉਣ­ ਦਸਿਤਜਦਾ ਕਰਨ ਦੇ ਮਨਸੇ ਤਹਿਤ ਕਰ ਰਹੀ ਸੀ। ਉਨ੍ਹਾਂ ਨੂੰ ਕਿਸਾਨਾਂ ਦੇ ਏਕੇ ਨੇ ਥੁੱਕਕੇ ਚੱਟਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਮੋਦੀ ਹਕੂਮਤ ਕਿਸਾਨ ਸੰਘਰਸ ਦੀ ਹਕੀਕੀ ਰਿਪੋਰਟਿੰਗ ਕਰਦੇ ਪੱਤਰਕਾਰਾਂ ਨੂੰ ਧਮਕਾਉਣ ਤੋਂ ਅੱਗੇ ਗਿ੍ਰਫਤਾਰ ਕਰਨ ਤੇ ਉੱਤਰ ਆਈ ਹੈ। ਕੱਲ੍ਹ ਸਿੰਘ ਬਾਰਡਰ ਉੱਪਰ ਦ ਕਾਰਵਾਂ­ਜਨਪਥ ਅਤੇ ਨਿਊਜ ਇੰਡੀਆ ਦੇ ਪੱਤਰਕਾਰ ਧਰਮਿੰਦਰ ਸਿੰਘ ਅਤੇ ਮਨਦੀਪ ਪੂਨੀਆ ਨੂੰ ਗਿ੍ਰਫਤਾਰ ਕਰਨਾ ਇਹ ਦਰਸਾਉਂਦਾ ਹੈ ਕਿ ਮੋਦੀ ਹਕੂਮਤ ਨੂੰ ਰਤੀ ਭਰ ਵੀ ਸਥਾਪਤੀ ਵਿਰੋਧੀ ਸਚਾਈ ਮਨਜੂਰ ਨਹੀਂ ਹੈ।

            ਹਰ ਹੱਕ ਸੱਚ ਦੀ ਅਵਾਜ ਦਾ ਕਤਲ ਕਰਨ ਤੇ ਤੁਲੀ ਭਾਰਤੀ ਹਕੂਮਤ ਦੇ ਜਾਬਰ ਫਾਸੀ ਕਦਮਾਂ ਦੀ ਜੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਗਿ੍ਰਫਤਾਰ ਕੀਤੇ ਪੱਤਰਕਾਰਾਂ ਨੂੰ ਤੁਰੰਤ ਬਿਨ੍ਹਾਂ ਸਰਤ ਰਿਹਾਅ ਕੀਤਾ ਜਾਵੇ। ਮੋਦੀ ਹਕੂਮਤ ਦੀ ਹਰ ਸਾਜਿਸ਼ ਵੀ ਘੱਟੇ ਰੋਲਣ ਦਾ ਸਿਹਰਾ ਸਹੀ ਦਿਸਾ ਵਿੱਚ ਸੰਘਰਸ ਨੂੰ ਅੱਗੇ ਵਧਾ ਰਹੀ ਸੂਝਵਾਨ ਆਗੂ ਟੀਮ ਸਮੇਤ ਮਿਹਨਤਕਸ਼ ਜੁਝਾਰੂ ਕਾਫਲਿਆਂ ਨੂੰ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਸਾਜਿਸ਼ਾਂ ਨੂੰ ਪਛਾੜਦਿਆਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਹੋਰ ਵੱਧ ਜਿੰਮੇਵਾਰੀ ਨਾਲ ਇਹ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਹਕੂਮਤ ਲੱਖ ਸਾਜਿਸ਼ਾਂ ਸਾਜਿਸ਼ਾਂ ਰਚੇ ਸਾਡੀ ਜਿੱਤ ਅਟੱਲ ਹੈ ਕਿਉਂਕਿ ਇਹ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਮਿਹਨਤਕਸ਼ ਲੋਕਾਈ ਨੂੰ ਪ੍ਰਭਾਵਿਤ ਕਰਦੇ ਹਨ।

           ਆਗੂਆਂ ਨੇ ਪਰਖ ਦੀ ਇਸ ਘੜੀ ਮੌਕੇ ਮੋਦੀ ਹਕੂਮਤ ਦੇ ਹੱਲੇ ਨੂੰ ਪਛਾੜਨ ਲਈ ਪਿੰਡ ਪੱਧਰ ਦੀਆਂ ਵਿਉਂਤਬੰਦੀਆਂ ਬਣਾਕੇ ਕਾਫਲੇ ਦਿੱਲੀ ਵੱਲ ਭੇਜਣ ਦੀ ਮੁਹਿੰਮ ਦਾ ਜੋਰਦਾਰ ਸਵਾਗਤ ਕੀਤਾ। ਕਿਸਾਨ ਜਥੇਬੰਦੀਆਂ ਦੀ ਅਪੀਲ ਨੂੰ ਵੱਡਾ ਹੁੰਗਾਰਾ ਮਿਲਣਾ ਵੀ ਸ਼ੁਰੂ ਹੋ ਗਿਆ ਹੈ, ਪਿੰਡ ਪਿੰਡ ਇਕੱਠ ਕਰਕੇ ਦਿੱਲੀ ਵੱਲ ਕਾਫਲਿਆਂ ਦੇ ਕੂਚ ਕਰਨ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਦਿੱਲੀ ਵੱਲ ਰਵਾਨਾ ਹੋਣੇ ਸੁਰੂ ਹੋ ਗਏ ਹਨ। ਭੁੱਖ ਹੜਤਾਲ ਵਿੱਚ ਸਾਮਿਲ ਹੋਣ ਵਾਲੇ ਕਾਫਲੇ ਵਿੱਚ ਬਲਦੇਵ ਸਿੰਘ­ ਸੁਰਿੰਦਰ ਸਿੰਘ ਪੰਨੂ­ ਦਲੀਪ ਸਿੰਘ­ ਹਰਜੀਤ ਸਿੰਘ ਸੰਘੇੜਾ ਅਤੇ ਗੁਲਾਬ ਸਿੰਘ ਸਾਮਿਲ ਹੋਏ। ਜਗਤਾਰ ਬੈਂਸ­ ਸੁਦਰਸਨ ਗੁੱਡੂ­ ਨਰਿੰਦਰਪਾਲ ਸਿੰਘ,­ ਬੱਗਾ ਸਿੰਘ ਭਦੌੜ­ ਪਰੀਤ ਕੌਰ ਦੇ ਢਾਡੀ ਜੱਥੇ ਅਤੇ ਲਖਵਿੰਦਰ ਠੀਕਰੀਵਾਲ ਨੇ ਇਨਕਲਾਬੀ ਗੀਤ ਪੇਸ ਕੀਤੇ।
          ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾ ਖਾਨਾਰੋਡ ਬਰਨਾਲਾ ਵਿਖੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 120 ਵੇਂ ਦਿਨ ਸ਼ਾਮਿਲ ਹੋ ਗਿਆ। ਇਸ ਸਮੇਂ ਪ੍ਰੇਮਪਾਲ ਕੌਰ, ਸੁਖਦੇਵ ਸਿੰਘ ਮੱਲੀ, ਰਾਮ ਸਿੰਘ ਕਲੇਰ, ਬਲਵੀਰ ਸਿੰਘ , ਸੁਖਦੇਵ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ­ ਭਾਗ ਸਿੰਘ ਕਰਮਗੜ ਨੇ ਵਿਚਾਰ ਸਾਂਝੇ ਕੀਤੇ ।

Advertisement
Advertisement
Advertisement
Advertisement
Advertisement
error: Content is protected !!