ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਵਿਰੁੱਧ ਬੋਲਣ ਤੇ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰਨ ਦਾ ਮਾਮਲਾ
ਬਲਵਿੰਦਰ ਅਜਾਦ , ਧਨੌਲਾ 7 ਜਨਵਰੀ 2021
ਪੁਲਿਸ ਧਨੌਲਾ ਵੱਲੋਂ ਤਿੰਨ ਨੌਜਵਾਨਾਂ ਤੇ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ, ਕਾਰਕੁੰਨਾਂ ਨੇ ਧਨੌਲਾ ਥਾਣੇ ਦਾ ਮੇਨ ਗੇਟ ਦੀ ਘੇਰਾਬੰਦੀ ਕਰਕੇੰ ਥਾਣਾ ਧਨੌਲਾ ਦੇ ਐਸ ਐਚ ਓ ਕੁਲਦੀਪ ਸਿੰਘ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੋਕੋ ਕਿਸਾਨ ਯੂਨੀਅਨ ਉਗਰਾਹਾਂ , ਕਿਸਾਨ ਯੂਨੀਅਨ ਡਕੋਦਾਂ ਦੇ ਕਾਰਕੁਨਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਫਿਰਕਿਆਂ ਦੇ ਲੋਕ ਇੱਕਠੇ ਹੋ ਕੇ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਇਕਜੁੱਟ ਹੋ ਕੇ ਥਾਣੇ ਦੇ ਗੇਟ ਤੇ ਡਟੇ ਰਹੇ ਤੇ ਕਿਸੇ ਵੀ ਮੁਲਾਜ਼ਮਾਂ ਨੂੰ ਅੰਦਰ, ਬਾਹਰ ਨਹੀਂ ਜਾਣ ਦਿੱਤਾ ਗਿਆ ਉੱਥੇ ਹੀ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸਾਨਾਂ ਖਿਲਾਫ ਦਿੱਤੇ ਜਾ ਰਹੇ ਬਿਆਨ ਦਿਖਾਈਂ ਨਹੀਂ ਦਿੰਦੇ ਜਦੋਂ ਕਿ ਸਾਡੇ ਨੌਜਵਾਨਾਂ ਤੇ ਪਰਚਾ ਦਰਜ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਗਈ ਹੈ ਉਨ੍ਹਾਂ ਕਿਹਾ ਕਿ ਉਹ ਅਜਿਹੇ ਪਰਚਿਆਂ ਤੋ ਡਰਨ ਵਾਲੇ ਨਹੀਂ ਹਨ ਉਹ ਇਸ ਧੱਕੇਸਾਹੀ ਦਾ ਡੱਟ ਕੇ ਵਿਰੋਧ ਕਰਨਗੇ। ਜ਼ਿਕਰਯੋਗ ਹੈ ਕਿ ਕਾਲੇ ਕਨੂੰਨਾ ਖਿਲਾਫ ਚੱਲ ਰਹੇ ਸੰਘਰਸ਼ ਦੋਰਾਨ ਪਿਛਲੇ ਦਿਨੀਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖਿਲਾਫ ਗਲਤ ਸਬਦਬਾਲੀ ਕਰਨ ਤੇ ਧਨੌਲਾ ਥਾਣੇ ਵਿੱਚ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਤੇ ਪਰਚਾ ਦਰਜ ਕਰਕੇ ਇਕ ਨੋਜਵਾਨ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਇਸ ਧਰਨੇ ਦੌਰਾਨ ਵਿਸੇਸ ਤੋਰ ਤੇ ਪੁੰਹਚੇ ਡੀ ਐਸ ਪੀ ਪੀ ਐਸ ਦਿਉਲ ਵੱਲੋਂ ਧਰਨਾਕਾਰੀਆਂ ਨੂੰ ਸਟੇਜ ਤੇ ਪੁੰਹਚ ਕੇ ਵਿਸਵਾਸ ਦੁਆਇਆ ਗਿਆ ਕਿ ਸਾਡੇ ਵੱਲੋਂ ਫਿਲਹਾਲ ਪਰਚੇ ਤੇ ਰੋਕ ਲਾਕੇ ਇਸ ਸਬੰਧੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ਜਲਦ ਹੀ ਇਸ ਨੂੰ ਕਨੂੰਨੀ ਮਾਹਿਰਾਂ ਦੀ ਸਲਾਹ ਨਾਲ ਜੋ ਵੀ ਹੱਲ ਹੋਇਆਂ ਉਹ ਅਸੀਂ ਕਰਾਂਗੇ ।
ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਰੋਹ ਦੇਖਦਿਆਂ ਹੋਇਆਂ ਥਾਣਾ ਧਨੌਲਾ ਦਾ ਐਸ ਐਚ ਓ ਕੁਲਦੀਪ ਸਿੰਘ ਨੂੰ ਬਦਲ ਦਿੱਤਾ ਗਿਆ । ਜਿੰਨ੍ਹਾਂ ਦੀ ਜਗ੍ਹਾ ਬਹੁਤ ਹੀ ਇਮਾਨਦਾਰ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੂੰ ਥਾਣੇ ਦਾ ਚਾਰਜ ਦਿੱਤਾ ਗਿਆ ਹੈ ।ਇਸ ਮਿਲੇ ਵਿਸਵਾਸ ਉਪਰੰਤ ਜੱਥੇਬੰਦੀਆਂ ਨੇ ਧਰਨਾ ਚੁੱਕ ਲਿਆ ਉਨ੍ਹਾਂ ਕਿਹਾ ਜੇਕਰ ਪ੍ਰਸਾਸਨ ਦਿੱਤੇ ਵਿਸਵਾਸ ਉਨਸਾਰ ਵਾਅਦਾ ਪੂਰਾ ਨਹੀਂ ਕੀਤਾ ਤਾਰੀ ਉਹ ਮੁੜ ਧਰਨਾ ਲਾਉਣਗੇ । ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿੰਦਰ ਪਾਲ ਸਿੰਘ ਦਾਨਗੜ, ਜਗਤਾਰੁ ਸਿੰਘ ਦਾਨਗੜ, ਗੁਰਤੇਜ ਸਿੰਘ ਅਸਪਾਲਕਲਾ, ਦਰਸਨ ਸਿੰਘ ਮੰਡੇਰ, ਗੁਰਮੁੱਖੁ ਸਿੰਘ, ਮਹਿੰਦਰ ਸਿੰਘ ਧਨੌਲਾ, ਮਿੱਠੂ ਖਾ ਪ੍ਰਧਾਨ ਮੁਸਲਿਮ ਕਮੇਟੀ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਨਿੱਕਾ ਸਿੰਘ, ਜੀਤ ਸਿੰਘ ਮਾਂਗੇਵਾਲ, ਮੇਜਰ ਸਿੰਘ ਪੰਧੇਰ, ਜਰਨੈਲ ਸਿੰਘ ਜਸਦੇਵ ਸਿੰਘ, ਵਰਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ, ਦਰਸ਼ਨ ਸਿੰਘ ਮੰਡੇਰ ਬਲਦੇਵ ਸਿੰਘ, ਨਾਜਰ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ ।