ਲੋਕ, ਲੋਕਤੰਤਰ ਤੇ ਚੋਣਾਂ’’ ਵਿਸ਼ੇ ’ਤੇ ਬੋਲੀ ਮੁਕਾਬਲੇ ’ਚ ਭਾਗ ਲੈਣ ਜ਼ਿਲਾ ਵਾਸੀ: ਜ਼ਿਲਾ ਚੋਣ ਅਫ਼ਸਰ

Advertisement
Spread information

7 ਜਨਵਰੀ ਤੱਕ ਭੇਜੀਆਂ ਜਾ ਸਕਦੀਆਂ ਹਨ ਬੋਲੀਆਂ


ਰਘਵੀਰ ਹੈਪੀ , ਬਰਨਾਲਾ, 4 ਜਨਵਰੀ 2021
         ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ‘‘ਲੋਕ, ਲੋਕਤੰਤਰ ਤੇ ਚੋਣਾਂ’’ ਵਿਸ਼ੇ ’ਤੇ ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਹਰੇਕ ਮਹਿਲਾ ਵੋਟਰਾਂ ਲਈ ਜ਼ਿਲਾ ਪੱਧਰ ’ਤੇ ਬੋਲੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਹ ਮੁਕਾਬਲਾ ਸਿਰਫ਼ ਪੰਜਾਬੀ ਬੋਲੀਆਂ ਦਾ ਹੋਵੇਗਾ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਦੇ ਚਾਹਵਾਨ ਪ੍ਰਤੀਯੋਗੀਆਂ ਦੀਆਂ ਬੋਲੀਆਂ ਜ਼ਿਲਾ ਚੋਣ ਤਹਿਸੀਲਦਾਰ ਦੀ ਈ-ਮੇਲ ਆਈ.ਡੀ etbnl@punjab.gov.in ’ਤੇ 7 ਜਨਵਰੀ, 2021 ਰਾਤ 12 ਵਜੇ ਤੱਕ ਭੇਜਣੀਆਂ ਜ਼ਰੂਰੀ ਹਨ।
ਸ. ਫੂਲਕਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਪੂਰੇ ਪੰਜਾਬ ਦੀਆਂ ਚੋਣਵੀਆਂ ਬੋਲੀਆਂ ਨੂੰ ਸੰਗ੍ਰਹਿਤ ਕਰ ਕੇ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ, ਜਿਸ ਨੂੰ ਕਿ ਰਾਸ਼ਟਰੀ ਦਿਵਸ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਚੁਣੀਆਂ ਗਈਆਂ ਬੋਲੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!