ਅਦਾਲਤ ਵਲੋਂ ਦੋਸੀਆਂ ਦੀ ਹੋਰ ਪੁੱਛਗਿੱਛ ਲਈ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ
ਗੱਡੀਆਂ ਤੇ ਜਾਅਲੀ ਨੰਬਰ ਲਾ ਕੇ ਬਾਹਰੀ ਸੂਬਿਆਂ ਤੋਂ ਕਰਦੇ ਸਨ ਨਸ਼ਾ ਸਪਲਾਈ
1 ਹਫਤੇ ਤੋ ਗੈਂਗ ਦਾ ਪਿੱਛਾ ਕਰ ਰਹੀ ਸੀ.ਆਈ.ਏ. ਸਟਾਫ ਦੀ ਟੀਮ
ਹਰਿੰਦਰ ਨਿੱਕਾ ਬਰਨਾਲਾ 30 ਨਵੰਬਰ 2020
ਬਰਨਾਲਾ ਇਲਾਕੇ ਅੰਦਰ ਬਾਹਰੀ ਸੂਬਿਆਂ ਤੋਂ ਗਾਂਜਾ ਅਤੇ ਸ਼ਰਾਬ ਲਿਆ ਕੇ ਵੱਡੇ ਪੱਧਰ ਤੇ ਸਪਲਾਈ ਕਰਨ ਵਾਲੇ 7 ਮੈਂਬਰੀ ਗਿਰੋਹ ਦਾ ਕਰੀਬ ਇੱਕ ਹਫਤੇ ਤੋਂ ਪਿੱਛਾ ਕਰ ਰਹੀ ਸੀ.ਆਈ.ਏ. ਸਟਾਫ ਦੀ ਪੁਲਿਸ ਆਖਿਰ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਸਫਲ ਹੋ ਹੀ ਗਈ । ਪੁਲਿਸ ਨੇ ਗੈਂਗ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 2 ਪਿਸਤੌਲ ਅਤੇ ਤਿੰਨ ਗੱਡੀਆਂ ਬਰਾਮਦ ਕੀਤੀਆਂ ਹਨ। ਇਹਨਾਂ ਵਿੱਚ ਇੱਕ ਟਰੱਕ ਅਤੇ 2 ਐਸ.ਯੂ.ਵੀ. ਗੱਡੀਆਂ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਦੀ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਸ ਗਿਰੋਹ ਦੇ ਮੈਂਬਰ ਇੱਕ ਟਰੱਕ ਅਤੇ ਦੋ ਐਕਸ.ਯੂ.ਵੀ ਗੱਡੀਆਂ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰਦੇ ਹਨ ਤੇ ਇੱਨਾਂ ਕੋਲ ਨਜਾਇਜ ਅਸਲਾ ਵੀ ਹੈ। ਇਹ ਗੈਂਗ ਦੇ ਮੈਂਬਰ ਹੰਡਿਆਇਆ ਜਾਂ ਬਰਨਾਲਾ ਸ਼ਹਿਰ ਅੰਦਰ ਸ਼ਰਾਬ ਤੇ ਗਾਂਜਾ ਸਪਲਾਈ ਕਰਨ ਲਈ ਪਹੁੰਚੇ ਹੋਏ ਹਨ।
ਇਤਲਾਹ ਨੂੰ ਭਰੋਸੇਮੰਦ ਮੰਨਦਿਆਂ ਪੁਲਿਸ ਨੇ ਗੈਂਗ ਦੇ 7 ਮੈਂਬਰਾਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਦਰਜ ਕੇਸ ਅਨੁਸਾਰ ਜਿਲ੍ਹੇ ਦੇ ਸੀ.ਆਈ.ਏ. ਸਟਾਫ ਦੇ ਇੰਚਾਰਜ ,ਇੰਸਪੈਕਟਰ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ,ਯਾਦਵਿੰਦਰ ਸਿੰਘ ਉਰਫ ਡੀ.ਸੀ. ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਰਾਏਕੋਟ ਰੋਡ ਬਰਨਾਲਾ , ਨਵਰੀਤ ਸਿੰਘ ਪੁੱਤਰ ਰਾਧਾ ਸਿੰਘ ਵਾਸੀ ਧਨੌਲਾ ਰੋਡ ਬਰਨਾਲਾ ,ਲਛਮਣ ਸਿੰਘ ਉਰਫ ਰਿੰਕੂ ਪੁੱਤਰ ਬਿੰਦਰ ਸਿੰਘ ਵਾਸੀ ਮੋਰਾਂ ਵਾਲੀ ਪਹੀ ਬਰਨਾਲਾ, ਅਤਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਦਿਊਣ , ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਲੱਖੀ ਖੋਖਰ ਦੋਵੇਂ ਵਾਸੀ ਬੀੜ ਤਲਾਬ, ਜਿਲ੍ਹਾ ਬਠਿੰਡਾ ਬਾਹਰੀ ਸੂਬਿਆਂ ਤੋਂ ਗਾਂਜਾ ਅਤੇ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਨਸ਼ਾ ਸਪਲਾਈ ਕਰਨ ਲਈ ਇਹ ਗਿਰੋਹ ਟਰੱਕ ਨੰਬਰ- ਪੀ.ਬੀ-13 ਐਚ-7864 ਅਤੇ 2 ਐਕਸ.ਯੂ.ਵੀ ਗੱਡੀਆਂ ਨੰਬਰ- ਪੀ.ਬੀ-23 ਜੀ -0081 ਅਤੇ ਪੀ.ਬੀ-19 ਡੀ -0338 ਦੀ ਵਰਤੋਂ ਇੱਨ੍ਹਾਂ ਵਹੀਕਲਾਂ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਕਰਦਾ ਹੈ। ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਗੈਂਗ ਦੇ ਮੈਂਬਰਾਂ ਕੋਲ ਨਜਾਇਜ ਅਸਲਾ ਵੀ ਹੈ। ਨਸ਼ਾ ਸਪਲਾਈ ਕਰਨ ਵਾਲਾ ਗੈਂਗ ਲੰਘੀ ਕੱਲ੍ਹ ਬਰਨਾਲਾ-ਮਾਨਸਾ ਰੋਡ ਜਾਂ ਬਰਨਾਲਾ-ਬਠਿੰਡਾ ਰੋਡ ਤੋਂ ਇਲਾਕੇ ਵਿੱਚ ਦਾਖਿਲ ਹੋ ਕੇ ਹੰਡਿਆਇਆ ਅਤੇ ਬਰਨਾਲਾ ਸ਼ਹਿਰ ਵਿੱਚ ਸ਼ਰਾਬ ਅਤੇ ਗਾਂਜਾ ਸਪਲਾਈ ਕਰਨ ਲਈ ਪਹੁੰਚਿਆ ਹੋਇਆ ਹੈ। ਇਤਲਾਹ ਇੱਨ੍ਹੀ ਪੁਖਤਾ ਹੈ ਜੇਕਰ ਦੱਸੇ ਗਏ ਇਲਾਕੇ ਵਿੱਚ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਗੈਂਗ ਦੇ ਮੈਂਬਰ ਸ਼ਰਾਬ, ਗਾਂਜਾ ਅਤੇ ਭਾਰੀ ਅਸਲੇ ਸਮੇਤ ਕਾਬੂ ਆ ਸਕਦੇ ਹਨ।
ਪੁਲਿਸ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਗੈਂਗ ਦੇ ਉਕਤ ਨਾਮਜ਼ਦ 7 ਮੈਂਬਰਾਂ ਦੇ ਖਿਲਾਫ ਥਾਣਾ ਬਰਨਾਲਾ ਵਿਖੇ ਅਧੀਨ ਜੁਰਮ 467/468/471/473 ਆਈ.ਪੀ.ਸੀ. ਅਤੇ 61/1/14/78 ਆਬਕਾਰੀ ਐਕਟ , 25/54/59 ਆਰਮਜ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ਼ ਕਰ ਲਿਆ ਗਿਆ ਸੀ।ਆਖਿਰ ਪੁਲਿਸ ਨੇ ਕੇੇੇ ਵਿੱਚ ਨਾਮਜਦ ਉਕਤ ਸਾਾਰੇ ਦੋੋੋਸੀਆਂਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਦੋੋੋਸ਼ੀਆਂਂ ਦੀ ਪੁੱਛਗਿੱਛ ਲਈ ਅਦਾਲਤ ਨੇ 2 ਦਿਨ ਦਾ ਪੁੁੁਲਿਸ ਰਿਮਾਂਡ ਦੇ ਦਿੱਤਾ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਦੋੋਸੀਆਂਂ ਤੋਂ ਨਜਾਇਜ਼ ਢੰਗ ਨਾਲ ਬਾਹਰੀ ਰਾਜਾਂ ਤੋਂ ਗਾਂਜਾ ਲਿਆਉਣ ਦੇ ਠਿਕਾਣਿਆਂ ਸਬੰਧੀ ਪੁੱੱਛਗਿੱਛ ਕੀਤੀ ਜਾਵੇਗੀ।