ਚੋਣਾਂ ਦੀਆਂ ਗੱਲਾਂ- ਸੱਤਾਧਾਰੀ ਕਾਂਗਰਸੀਆਂ ਨੇ ਨਿਸ਼ਾਨਾ ਲਾ ਕੇ ਆਪਣਿਆਂ ਨੂੰ ਫੁੰਡਿਆ

Advertisement
Spread information

ਭਾਜਪਾ ਆਗੂਆਂ ਤੇ ਮਿਹਰਬਾਨ ਹੋਈ ਕਾਂਗਰਸ, ਪਹਿਲਾਂ ਜਿੱਤੇ ਆਗੂਆਂ ਦੇ ਨਹੀਂ ਬਦਲੇ ਵਾਰਡ

ਕਾਂਗਰਸ ਆਗੂਆਂ ‘ਚ ਨਿਰਾਸ਼ਾ ਦਾ ਦੌਰ, ਚੋਣਾਂ ਵਿੱਚ ਖਾਮਿਆਜਾ ਭੁਗਤਣਾ ਪਉ ਹੋਰ


ਹਰਿੰਦਰ ਨਿੱਕਾ , ਬਰਨਾਲਾ 30 ਨਵੰਬਰ 2020

  •         ਨਗਰ ਕੋਂਸਲ ਦੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਵਾਰਡਾਂ ਦੀ ਰਿਜਰਵੇਸ਼ਨ ਲਈ ਅਪਣਾਈ ਰਣਨੀਤੀ ਦੇ ਤੀਰਾਂ ਨਾਲ ਕਾਂਗਰਸੀ ਆਗੂਆਂ ਨੇ ਗੈਰਾਂ ਦੀ ਬਜਾਏ ਆਪਣਿਆਂ ਨੂੰ ਹੀ ਫੁੰਡਿਆ ਹੈ। ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਧੜੇ ਨੇ ਸੱਤਾ ਦੇ ਜੋਰ ਤੇ ਰਿਜਰਵੇਸ਼ਨ ਦੇ ਤੀਰਕਮਾਨ ‘ਚੋਂ ਚਿੱਲਾ ਚੜ੍ਹਾ ਕੇ ਛੱਡੇ ਤੀਰਾਂ ਦੇ ਨਿਸ਼ਾਨੇ ਅਕਾਲੀ-ਭਾਜਪਾ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਜਿੱਤ ਹਾਸਿਲ ਕਰਕੇ ਕੌਂਸਲ ਦੇ ਹਾਊਸ ਵਿੱਚ ਕਾਂਗਰਸ ਦਾ ਤਿਰੰਗਾ ਫਹਿਰਾਉਣ ਵਾਲੇ ਤਿੰਨ ਕੌਂਸਲਰਾਂ ਦੇ ਵਾਰਡਾਂ ਤੇ ਸਿੱਧੇ ਲਾਏ ਗਏ। .    ਯਾਨੀ ਉਹਨਾਂ ਨੂੰ ਅਗਲੇ ਹਾਊਸ ਤੋਂ ਬਾਹਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇੱਨਾਂ ਵਿੱਚ ਲਗਾਤਾਰ 3 ਵਾਰ ਜਿੱਤ ਦਰਜ਼ ਕਰ ਚੁੱਕੇ ਮਹੇਸ਼ ਕੁਮਾਰ ਲੋਟਾ, ਕੌਂਸਲਰ ਕੁਲਦੀਪ ਧਰਮਾਂ ਅਤੇ ਵਿਨੋਦ ਚੋਬਰ ਸ਼ਾਮਿਲ ਹਨ। ਜਿੰਨ੍ਹਾਂ ਦੇ ਵਾਰਡ ਕ੍ਰਮਾਨੁਸਾਰ ਐਸ.ਸੀ. ਲੇਡੀਜ, ਜਰਨਲ ਲੇਡੀਜ ਅਤੇ ਐਸ.ਸੀ. ਲਈ ਰਾਖਵੇ ਵਾਰਡ ਨੂੰ ਜਰਨਲ ਕਰ ਦਿੱਤਾ ਗਿਆ ਸੀ। ਪਰੰਤੂ ਇਤਰਾਜ ਮੰਗਣ ਤੋਂ ਬਾਅਦ ਕੌਂਸਲਰ ਵਿਨੋਦ ਚੋਬਰ ਦਾ ਵਾਰਡ ਫਿਰ ਜਰਨਲ ਤੋਂ ਐਸ.ਸੀ. ਲਈ ਰਾਖਵਾ ਕਰ ਦਿੱਤਾ ਗਿਆ ਹੈ। ਜਦੋਂਕਿ ਮਹੇਸ਼ ਲੋਟਾ ਅਤੇ ਕੁਲਦੀਪ ਧਰਮਾਂ ਦੇ ਵਾਰਡ ਉਵੇਂ ਹੀ ਰੱਖ ਦਿੱਤੇ ਗਏ ਹਨ। ਹੁਣ ਮਹੇਸ਼ ਲੋਟਾ ਦੀ ਚੋਣ ਲੜ੍ਹਨ ਨੂੰ ਲੈ ਕੇ ਹਾਲਤ ਦੁਚਿੱਤੀ ਵਾਲੀ ਬਣ ਚੁੱਕੀ ਹੈ। ਪਰੰਤੂ ਆਪਣੇ ਵਾਰਡ ਵਿੱਚ ਚੋਖਾ ਤੇ ਮਜਬੂਤ ਅਧਾਰ ਰੱਖਣ ਵਾਲੇ ਕੁਲਦੀਪ ਧਰਮਾ ਨੇ ਆਪਣੀ ਥਾਂ ਤੇ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਣ ਦਾ ਮਨ ਬਣਾ ਲਿਆ ਲੱਗਦਾ ਹੈ।

ਭਾਜਪਾ ਦੇ ਮੌਜੂਦਾ ਕੌਂਸਲਰਾਂ ਤੇ ਮੇਹਰਬਾਨ ਕਾਂਗਰਸ

Advertisement

              ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਦੇ ਪਿਛਲੇ ਹਾਊਸ ਵਿੱਚ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ, ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਪਤਨੀ ਮੰਜੂ ਸ਼ਰਮਾ ਅਤੇ ਦੀਪਾ ਰਾਣੀ ਦੇ ਵਾਰਡ ਪਹਿਲਾਂ ਦੀ ਤਰਾਂ ਹੀ ਰੱਖੇ ਗਏ ਹਨ। ਯਾਨੀ ਰਘਵੀਰ ਪ੍ਰਕਾਸ਼ ਦੇ ਵਾਰਡ ਨੰਬਰ 24 ਦਾ ਨੰਬਰ ਬਦਲ ਕੇ 8 ਕਰਕੇ, ਉਸਨੂੰ ਜਰਨਲ ਹੀ ਰੱਖਿਆ ਗਿਆ ਹੈ। ਇਸੇ ਤਰਾਂ ਯਾਦਵਿੰਦਰ ਸ਼ੰਟੀ ਦੀ ਪਤਨੀ ਦੇ ਪੁਰਾਣੇ ਵਾਰਡ ਨੰਬਰ 27 ਦੇ ਖੇਤਰ ਨੂੰ ਜਰਨਲ ਲੇਡੀਜ ਲਈ ਹੀ ਰਾਖਵਾ ਅਤੇ ਦੀਪਾ ਰਾਣੀ ਦੇ ਵਾਰਡ ਨੰਬਰ 31 ਨੂੰ ਹੁਣ ਵੀ ਐਸ.ਸੀ. ਲੇਡੀਜ ਲਈ ਰਾਖਵਾ ਰੱਖਿਆ ਗਿਆ ਹੈ। ਇਸੇ ਤਰਾਂ ਭਾਜਪਾ ਦੇ ਸੀਨੀਅਰ ਆਗੂ ਸੋਹਣ ਲਾਲ ਮਿੱਤਲ ਦੇ ਲੇਡੀਜ ਜਰਨਲ ਲਈ ਰਾਖਵੇ ਵਾਰਡ ਨੰਬਰ 7 ਨੂੰ 6 ਨੰਬਰ ਕਰਕੇ ਜਰਨਲ ਕਰਕੇ ਤੋਹਫਾ ਦਿੱਤਾ ਗਿਆ ਹੈ।

ਨਿਰਾਸ਼ ਕਾਂਗਰਸੀ ਆਗੂਆਂ ਨੂੰ ਸ਼ਿਕਵਾ,ਕਿਹਾ ਵੋਟਾਂ ‘ਚ ਕੱਢਾਂਗੇ ਨਰਾਜਗੀ

              ਜਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਦਲਿਤ ਆਗੂ ਬਲਦੇਵ ਸਿੰਘ ਭੁੱਚਰ ਅਤੇ ਲੰਘੀਆਂ ਕੌਂਸਲ ਚੋਣਾਂ ਦੋਰਾਨ ਐਸ.ਸੀ. ਰਿਜਰਵ ਵਾਰਡ ਨੰਬਰ 22 ਤੋਂ ਸਿਰਫ 45 ਕੁ ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ਦਲਿਤ ਆਗੂ ਅਜੇ ਕੁਮਾਰ ਦੇ ਵਾਰਡ ਨੂੰ ਹੁਣ 28 ਨੰਬਰ ਬਣਾ ਕੇ ਜਰਨਲ ਕਰ ਦਿੱਤਾ ਗਿਆ ਹੈ। ਇਸ ਕਾਰਣ ਆਪਣੇ ਐਸ.ਸੀ. ਵਾਰਡ ਵਿੱਚੋਂ ਚੋਣ ਲੜਨ ਦੇ ਇਹ ਦੋਵੇਂ ਦਾਵੇਦਾਰ ਕਾਫੀ ਨਿਰਾਸ਼ ਹਨ। ਬਰਨਾਲਾ ਟੂਡੇ ਟੀਮ ਕੋਲ ਆਪਣਾ ਦਰਦ ਬਿਆਨ ਕਰਦਿਆਂ ਬਲਦੇਵ ਭੁੱਚਰ ਅਤੇ ਅਜੇ ਕੁਮਾਰ ਨੇ ਕਿਹਾ ਕਿ ਉਨਾਂ ਦੇ ਵਾਰਡ ਵਿੱਚ 2000 ਵੋਟ ਐਸ.ਸੀ ਅਤੇ ਜਰਨਲ ਵੋਟ ਸਿਰਫ 900 ਦੇ ਕਰੀਬ ਹੀ ਹੈ। ਉਨਾਂ ਕਿਹਾ ਕਿ ਐਸ.ਸੀ. ਵਰਗ ਦੀ ਸੰਘਣੀ ਅਬਾਦੀ ਵਾਲੇ ਇਸ ਖੇਤਰ ਨੂੰ ਜਰਨਲ ਕੀਤੇ ਜਾਣ ਸਬੰਧੀ ਇਤਰਾਜ ਵੀ ਕੀਤਾ ਗਿਆ। ਪਰੰਤੂ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਉਨਾਂ ਨੂੰ ਫਿਰ ਤੋਂ ਵਾਰਡ ਨੂੰ ਰਿਜਰਵ ਕਰਨ ਦਾ ਭਰੋਸਾ ਦੇ ਕੇ ਵੀ ਵਾਰਡ ਨੂੰ ਜਰਨਲ ਰੱਖ ਕੇ ਉਨਾਂ ਨਾਲ ਧੋਖਾ ਕਰਕੇ ਉਨਾਂ ਦਾ ਰਾਜਸੀ ਕਤਲ ਕੀਤਾ ਗਿਆ ਹੈ।

ਇਲਾਕੇ ਦੇ ਪੁਰਾਣੇ ਕਾਂਗਰਸੀ ਗਿਰਧਰ ਮਿੱਤਲ ਨੂੰ ਟਿਕਟ ਦੇਣ ਦੀ ਮੰਗ

               ਦੋਵਾਂ ਦਲਿਤ ਆਗੂਆਂ ਨੇ ਕਿਹਾ ਕਿ ਹੁਣ ਉਹ ਮੰਗ ਕਰਦੇ ਹਨ ਕਿ ਜੇਕਰ ਪਾਰਟੀ ਸੱਚਮੁੱਚ ਹੀ ਪੁਰਾਣੇ ਵਰਕਰਾਂ ਦੀ ਕਦਰ ਕਰਨਾ ਚਾਹੁੰਦੀ ਹੈ ਤਾਂ ਇਲਾਕੇ ਦੇ ਹੀ ਰਹਿਣ ਵਾਲੇ ਕਾਂਗਰਸੀ ਆਗੂ ਗਿਰਧਰ ਮਿੱਤਲ ਨੂੰ ਇਸ ਵਾਰਡ ਵਿੱਚੋਂ ਟਿਕਟ ਦਿੱਤੀ ਜਾਵੇ। ਉਨਾਂ ਕਿਹਾ ਕਿ ਉਨਾਂ ਨੂੰ ਪਤਾ ਲੱਗਿਆ ਹੈ ਕਿ ਪਾਰਟੀ ਦੇ ਆਗੂ ਇਸ ਵਾਰਡ ਵਿੱਚੋਂ ਕਾਂਗਰਸੀ ਆਗੂ ਡਿੰਪਲ ਉਪਲੀ ਨੂੰ ਟਿਕਟ ਦੇਣ ਦੀ ਜਿੱਦ ਤੇ ਅੜੇ ਹੋਏ ਹਨ। ਦਲਿਤ ਕਾਂਗਰਸੀ ਆਗੂ ਅਜੇ ਕੁਮਾਰ ਨੇ ਕਿਹਾ ਕਿ ਜੇਕਰ ਗਿਰਧਰ ਮਿੱਤਲ ਨੂੰ ਉਨਾਂ ਦੇ ਵਾਰਡ ਵਿੱਚੋਂ ਟਿਕਟ ਨਾ ਦਿੱਤੀ ਗਈ ਤਾਂ ਮੈਂ ਉੱਥੋਂ ਅਜਾਦ ੳਬਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਡਟਾਂਗਾ। ਉਨਾਂ ਕਿਹਾ ਕਿ ਦਲਿਤ ਵੋਟਰਾਂ ਦੀ ਨਰਾਜਗੀ ਦਾ ਖਾਮਿਆਜਾ ਕਾਂਗਰਸ ਪਾਰਟੀ ਦੇ ਹੋਰ ਉਮੀਦਵਾਰਾਂ ਨੂੰ ਵੀ ਭੁਗਤਣਾ ਪਵੇਗਾ।

Advertisement
Advertisement
Advertisement
Advertisement
Advertisement
error: Content is protected !!