ਬਲੈਕਮੇਲਿੰਗ ਦੇ ਕੇਸ ,ਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਪਰਮਜੀਤ ਵਿਰਕ ਦੀ ਗਿਰਫਤਾਰੀ ਲਈ ਪੱਬਾਂ ਭਾਰ ਹੋਈ ਪੁਲਿਸ

Advertisement
Spread information

ਪਟਿਆਲਾ ਦੇ ਪਿੰਡ ਬਘੋਰਾ ਵਾਸੀ ਸੁਖਜੀਤ ਨੂੰ ਕਰ ਰਹੇ ਸੀ ਬਲੈਕਮੇਲ 

ਕਤਲ ਅਤੇ ਲੁੱਟ ਦੇ ਕੇਸ ਤੋਂ ਬਾਅਦ ਹੁਣ ਬਲੈਕਮੇਲਿੰਗ ਦੇ ਕੇਸ ,ਚ ਵੀ 2 ਔਰਤਾਂ ਸਮੇਤ ਅਕਾਲੀ ਆਗੂ ਮੱਖਣ ਧਨੌਲਾ ਤੇ ਗੌਰਵ ਗਿਰਫਤਾਰ

ਹਰਿੰਦਰ  ਨਿੱਕਾ  ਬਰਨਾਲਾ 12 ਅਕਤੂਬਰ 2020


ਹੱਤਿਆ ਅਤੇ ਲੁੱਟ ਦੇ ਕੇਸਾਂ ਵਿੱਚ ਕੁਝ ਦਿਨ ਪਹਿਲਾਂ ਸੀਆਈਏ ਦੀ ਪੁਲਿਸ ਦੁਆਰਾ ਗਿਰਫਤਾਰ ਜਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਮੱਖਣ ਸਿੰਘ ਧਨੌਲਾ ਵੱਲੋਂ ਲੀਡਰੀ ਦਾ ਨਕਾਬ ਪਾ ਕੇ ਕੀਤੀਆਂ ਵਾਰਦਾਤਾਂ ਦੀਆਂ ਪਰਤਾਂ ਇੱਕ ਇੱਕ ਕਰਕੇ ਉੱਧੜਣੀਆਂ ਸ਼ੁਰੂ ਹੋ ਗਈਆਂ ਹਨ। ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਦੀ ਟੀਮ ਵੱਲੋਂ ਕੀਤੀ  ਗਈ  ਪੁੱਛਗਿੱਛ ਦੌਰਾਨ ਬਲੈਕਮੇਲਿੰਗ ਦੇ ਇੱਕ ਕੇਸ ਦਾ ਹੋਰ ਖੁਲਾਸਾ  ਹੋਇਆ ਹੈ। ਸੀਆਈਏ ਦੀ ਪੁਲਿਸ ਨੇ ਥਾਣਾ ਸਦਰ ਬਰਨਾਲਾ ਵਿਖੇ  10 ਅਕਤੂਬਰ ਨੂੰ  ਦਰਜ ਬਲੈਕਮੇਲਿੰਗ ਦੇ ਕੇਸ ਵਿੱਚ ਵੀ ਦੋ ਅਕਾਲੀ ਆਗੂਆਂ ਮੱਖਣ ਸਿੰਘ ਅਤੇ ਗੌਰਵ ਕੁਮਾਰ, ਪਰਮਜੀਤ ਕੌਰ ਚੀਮਾ ਅਤੇ ਗੁਰਵਿੰਦਰ ਕੌਰ ਹੰਡਿਆਇਆ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦੋਂਕਿ ਪੁਲਿਸ  ਨੇ ਨਾਮਜਦ ਦੋਸ਼ੀ ਇਸਤਰੀ ਅਕਾਲੀ ਦਲ ਜਿਲ੍ਹਾ ਸੰਗਰੂਰ  ਦੀ ਪ੍ਰਧਾਨ ਪਰਮਜੀਤ ਕੌਰ  ਵਿਰਕ ਦੀ ਤਲਾਸ਼  ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਇਹ ਜਾਣਕਾਰੀ ਐਸ.ਐਸ.ਪੀ. ਸੰਦੀਪ ਗੋਇਲ ਨੇ ਦਿੱਤੀ।

Advertisement

ਫਲੈਸ਼ਬੈਕਵਰਨਣਯੋਗ ਹੈ ਕਿ ਮਿਤੀ 26/27-09-2020 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਭੱਠਲਾਂ ਚੌਕ, ਧਨੌਲਾ ਵਿਖੇ ਚੌਧਰੀਆਂ ਦੇ ਆਟਾ ਚੱਕੀ ਵਾਲੇ ਬਾਗਲ ਵਿੱਚ ਮਥੂਟ ਫਾਇਨਾਂਸ ਕੰਪਨੀ ਦੇ ਦਫਤਰ ਨੂੰ ਪਾੜ ਲਾ ਕੇ ਲੁੱਟਣ ਦੀ ਨੀਅਤ ਨਾਲ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰਵਾਸੀ ਮਜਦੂਰ ਕਿਸ਼ਨ ਦੇਵ ਰਾਜਕ ਉਰਫ ਗੌਰੀ ਸ਼ੰਕਰ ਪੁੱਤਰ ਸੁਖਦਿਉ ਰਾਜਕ ਵਾਸੀ ਚਕੋਨੀ ਜਿਲ੍ਹਾ/ਥਾਣਾ ਪ੍ਰਤਾਪ ਗੰਜ ਬਿਹਾਰ ਦਾ ਕਤਲ ਕਰ ਦਿੱਤਾ ਸੀ। ਅਣਪਛਾਤੇ ਵਿਅਕਤੀ ਉਸੇ ਹੀ ਬਾਗਲ ਵਿਚ ਖੜੀ ਜੈਨ ਕਾਰ ਨੰਬਰੀ ੍ਹ੍ਰ -26ਅਢ-0227 ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਰਾਜਨ ਚੌਧਰੀ ਪੁੱਤਰ ਹਰਜੀਵਨ ਲਾਲ ਉਰਫ ਰਜਨੀਸ ਚੌਧਰੀ ਵਾਸੀ ਲੰਬੀ ਗਲੀ ਧਨੋਲਾ ਦੇ ਬਿਆਨ ਤੇ ਮੁਕੱਦਮਾ ਨੰਬਰ 137 ਮਿਤੀ 27.9.2020 ਅ/ਧ 460,302,380,411,34 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਦਰਜ ਹੋਇਆ।

ਤਫਤੀਸ਼ ਤੋਂ ਖੁੱਲ੍ਹਿਆ ਭੇਦ

ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਉਦੇ ਹੋਏ ਇੰਸ: ਬਲਜੀਤ ਸਿੰਘ ਇੰਚਾਰਜ ਸੀ ਆਈ ਏ ਬਰਨਾਲਾ ਦੀ ਅਗਵਾਈ ,ਚ ਚੋਰੀ ਕੀਤੀ ਹੋਈ ਜੈਨ ਕਾਰ ਨੂੰ ਪੁਲਿਸ ਪਾਰਟੀ ਵੱਲੋਂ ਉਸੇ ਦਿਨ ਹੀ ਬਾਹੱਦ ਸਹਿਜੜਾ ਡਰੇਨ ਦੀ ਪਟੜੀ ਤੋ ਬਰਾਮਦ ਕੀਤਾ ਗਿਆ। ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਤਫਤੀਸ਼ ਦੌਰਾਨ ਹਰ ਪੱਖ ਨੂੰ ਵਾਚਦੇ ਹੋਏ ਮੁਕੱਦਮਾ ਵਿੱਚ ਗੌਰਵ ਕੁਮਾਰ ਪੁੱਤਰ ਸਾਮ ਲਾਲ ਵਾਸੀ ਨੇੜੇ ਪੁਲਿਸ ਸਟੇਸਨ ਧਨੌਲਾ, ਜੋਤੀ ਦਾਸ ਉਰਫ ਬਾਵਾ ਪੁੱਤਰ ਕਾਕਾ ਦਾਸ ਵਾਸੀ ਅਤਰ ਸਿੰਘ ਵਾਲਾ ਜਿਲ੍ਹਾ ਬਰਨਾਲਾ, ਹਰਮਨ ਸਿੰਘ ਉਰਫ ਹਰਮਨਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਨਵੀ ਬਸਤੀ ਲੰਬੀ ਗਲੀ ਧਨੌਲਾ, ਨਵਦੀਪ ਸਿੰਘ ਉਰਫ ਨਵੀ ਉਰਫ ਦੀਪ ਪੁੱਤਰ ਗੁਰਤੇਜ ਸਿੰਘ ਵਾਸੀ ਡੂੰਮ ਵਾਲ ਗੁਰਦੁਆਰਾ ਸਾਹਿਬ ਬਾਹੋ ਕਾ ਮਹੱਲਾ ਮਾਨਸਾ ਹਾਲ ਭੱਠਲਾਂ ਰੋਡ ਧਨੌਲਾ ਨੂੰ ਨਾਮਜ਼ਦ ਕਰਕੇ ਮਿਤੀ 29-09-2020 ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛਗਿੱਛ ਤੋਂ ਮੱਖਣ ਸਿੰਘ ਪੁੱਤਰ ਪੁੱਤਰ ਦਰਸਨ ਸਿੰਘ ਵਾਸੀ ਅਕਾਲਗੜ੍ਹ ਕੋਠੇ ਧਨੌਲਾ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਮਿਤੀ 03-10-2020 ਨੂੰ ਗ੍ਰਿਫਤਾਰ ਕੀਤਾ ਗਿਆ।

ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਪਤਾ ਲੱਗਾ ਕਿ ਮੱਖਣ ਸਿੰਘ ਨੇ ਹੀ ਗੌਰਵ ਕੁਮਾਰ, ਜੋਤੀਦਾਸ, ਹਰਮਨ ਅਤੇ ਨਵਦੀਪ ਸਿੰਘ ਨੂੰ ਮੁਥੂਟ ਫਾਇਨਾਂਸ ਕੰਪਨੀ ਧਨੌਲਾ ਵਿੱਚ ਪਾੜ ਲਾ ਕੇ ਲੁੱਟਣ ਦੀ ਯੋਜਨਾ ਤਿਆਰ ਕੀਤੀ ਅਤੇ ਇਹਨਾਂ ਨੇ ਪਹਿਲਾਂ ਉਸ ਜਗ੍ਹਾ ਦੀ ਰੈਕੀ ਕੀਤੀ ਤੇ ਇਹਨਾਂ ਨੂੰ ਮ੍ਰਿਤਕ ਕਿਸ਼ਨ ਕੁਮਾਰ ਦੇ ਵਾਰਦਾਤ ਵਾਲੀ ਜਗ੍ਹਾ ਪਰ ਸੌਣ ਦਾ ਪਤਾ ਸੀ।  

ਮੱਖਣ ਸਿੰਘ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਆਹ ਵਾਰਦਾਤਾਂ ਦਾ ਹੋੋੋਇਆ ਖੁਲਾਸਾ :- 

– ਮੱਖਣ ਸਿੰਘ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ 

1. ਮੁਕੱਦਮਾ ਨੰਬਰ 92 ਮਿਤੀ 12.9.2008 ਅ/ਧ 420,467,468,471,120 ਬੀ ਥਾਣਾ ਧਨੌਲਾ

2. ਮੁਕੱਦਮਾ ਨੰਬਰ 115 ਮਿਤੀ 2.9.2018 ਅ/ਧ 384,506,148,149,120ਬੀ ਫ਼ 25 ਅ.ਅਛਠ ਥਾਣਾ ਬਰਨਾਲਾ

ਮੱਖਣ ਸਿੰਘ ਨੇ ਗੌਰਵ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਨੇੜੇ ਪੁਲਿਸ ਸਟੇਸ਼ਨ ਧਨੌਲਾ, ਜੋਤੀ ਦਾਸ ਉਰਫ ਬਾਵਾ ਪੁੱਤਰ ਕਾਕਾ ਦਾਸ ਵਾਸੀ ਅਤਰ ਸਿੰਘ ਵਾਲਾ ਜਿਲ੍ਹਾ ਬਰਨਾਲਾ, ਹਰਮਨ ਸਿੰਘ ਉਰਫ ਹਰਮਨਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਨਵੀ ਬਸਤੀ ਲੰਬੀ ਗਲੀ ਧਨੌਲਾ ਨਾਲ ਮਿਲਕੇ ਇੱਕ ਗਰੋਹ ਬਣਾਇਆ ਅਤੇ ਇਹਨਾਂ ਤੋਂ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਦਾ ਧੰਦਾ ਕਰਵਾਉਣ ਲੱਗ ਗਿਆ।ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 89 ਮਿਤੀ 4.7.2020 ਅ/ਧ 61/01/14, ਸੈਕਸ਼ਨ 78 (2) ਓਣ. ਅਚਟ ਥਾਣਾ ਧਨੌਲਾ ਦਰਜ ਰਜਿਸਟਰ ਹੋਇਆ:

ਇਸਤੋਂ ਬਾਅਦ ਮੱਖਣ ਸਿੰਘ ਨੇ ਗੌਰਵ ਕੁਮਾਰ ਨਾਲ ਮਿਲ ਕੇ ਮਿਤੀ 04-08-2020 ਨੂੰ ਹਰਗੋਬਿੰਦ ਲਾਲ ਪੁੱਤਰ ਨਰ ਸਿੰਘ ਦਾਸ ਵਾਸੀ ਧਨੌਲਾ ਦੇ ਘਰ ਸੋਨੇ ਦੇ ਗਹਿਣੇ ਕਰੀਬ 70 ਤੋਲੇ ਅਤੇ ਨਗਦੀ ਦੀ ਚੋਰੀ ਕੀਤੀ ਸੀ ਜਿਸਨੂੰ ਮੱਖਣ ਸਿੰਘ ਦੀ ਦੇਖ-ਰੇਖ ਹੇਠ ਇਹ ਜੁਰਮ ਕਰਕੇ ਉਸਦਾ ਸਾਰਾ ਮਾਲ ਵੰਡ ਲਿਆ ਸੀ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਸੋਨਾ ਬ੍ਰਾਮਦ ਕੀਤਾ ਜਾ ਚੁੱਕਾ ਹੈ।ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 108 ਮਿਤੀ 8/8/2020 ਅ/ਧ 380,457 ਹਿੰ:ਦੰ ਥਾਣਾ ਧਨੌਲਾ ਦਰਜ ਰਜਿਸਟਰ ਹੋਇਆ:-

ਇਸਤੋਂ ਇਲਾਵਾ ਮੱਖਣ ਸਿੰਘ ਨੇ ਸ਼ਾਨੋ-ਸੌਕਤ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਗੱਡੀਆ ਰੱਖਦਾ ਸੀ। ਇਹ ਗੱਡੀਆਂ ਜਾਂ ਤਾਂ ਚੋਰੀ ਦੀਆਂ ਹੁੰਦੀਆਂ ਸਨ ਜਾਂ ਫਾਇਨਾਂਸ ਦੀਆਂ ਕਿਸਤਾਂ ਟੁੱਟ ਜਾਣ ਵਾਲੀਆਂ ਹੁੰਦੀਆਂ ਸਨ। ਮਿਤੀ 27.9.2020 ਨੂੰ ਮੁਖਬਰੀ ਦੇ ਅਧਾਰ ਪਰ ਦੋਸ਼ੀਅਨ ਸਰਬਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਧਨੋਲਾ ਵਗੈਰਾ ਦੇ ਖਿਲਾਫ ਮੁਕੱਦਮਾ ਨੰਬਰ 135 ਮਿਤੀ 27.9.2020 ਅ/ਧ 379, 411, 420, 467, 468, 120 ਬੀ ਹਿੰ:ਦੰ: ਥਾਣਾ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਸਰਬਜੀਤ ਸਿੰਘ ਨੂੰ ਮਿਤੀ 28.9.2020 ਨੂੰ ਗ੍ਰਿਫਤਾਰ ਕਰਕੇ ਇੱਕ ਸਫਿਵਟ ਕਾਰ ਨੰਬਰੀ ਫਭ 19ਧ-6115 ਬਰਾਮਦ ਕੀਤੀ ਗਈ। ਸਰਬਜੀਤ ਸਿੰਘ ਵੀ ਮੱਖਣ ਸਿੰਘ ਦੇ ਚਾਚੇ ਦਾ ਮੁੰਡਾ ਹੈ ਅਤੇ ਮੱਖਣ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਬਰੀਜਾ ਕਾਰ ਨੰਬਰ ਫਭ-04 ਖਛ 5485 ਤੇ ਕਾਗਜ਼ ਬ੍ਰਾਮਦ ਕੀਤੇ ਗਏ ਹਨ।

ਇਸਤੋਂ ਇਲਾਵਾ ਮੱਖਣ ਸਿੰਘ ਨੇ ਆਪਣੇ ਸਾਥੀਆਂ ਗੌਰਵ ਕੁਮਾਰ, ਗੁਰਵਿੰਦਰ ਕੌਰ ਵਾਸੀ ਹੰਡਿਆਇਆ ਪਰਮਜੀਤ ਕੌਰ ਵਾਸੀ ਚੀਮਾ ਅਤੇ ਪਰਮਜੀਤ ਕੌਰ ਵਿਰਕ ਵਾਸੀ ਸੰਗਰੂਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸ੍ਰੋਮਣੀ ਅਕਾਲੀ ਦਲ ਸੰਗਰੂਰ ਨਾਲ ਮਿਲ ਕੇ ਸੁਖਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਘੋਰਾ ਤਹਿ: ਰਾਜਪੁਰਾ ਥਾਣਾ ਘਨੌਰ ਜ਼ਿਲ੍ਹਾ ਪਟਿਆਲਾ ਨੂੰ ਹੰਡਿਆਇਆ ਵਿਖੇ ਗੁਰਵਿੰਦਰ ਕੌਰ ਦੇ ਘਰ ਬੁਲਾ ਲਿਆ ਅਤੇ ਇਹਨਾਂ ਨੇ ਸੁਖਜੀਤ ਸਿੰਘ ਦੀ ਵੀਡਿਓੁ ਬਣਾ ਕੇ ਉਸਨੂੰ ਬਲੈਕਮੇਲ ਕਰਕੇ, ਡਰਾ ਧਮਕਾ ਕੇ ਸੁਖਜੀਤ ਸਿੰਘ ਤੋਂ ਉਸਦੀ ਵਰੀਟੋ ਕਾਰ ਖੋਹ ਲਈ ਜਿਸ ਸਬੰਧੀ ਮੁਕੱਦਮਾ ਨੰਬਰ 144 ਮਿਤੀ 10/10/2020 ਅ/ਧ 392, 386, 506, 120 ਬੀ ਹਿੰ:ਦੰ: ਥਾਣਾ ਸਦਰ ਬਰਨਾਲਾ ਦਰਜ ਰਜਿਸਟਰ ਹੋਇਆ ਹੈ। ਜਿਸ ਵਿੱਚ ਮੱਖਣ ਸਿੰਘ, ਗੌਰਵ ਕੁਮਾਰ, ਪਰਮਜੀਤ ਕੌਰ ਅਤੇ ਗੁਰਵਿੰਦਰ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰਮਜੀਤ ਕੌਰ ਵਿਰਕ ਦੀ ਗ੍ਰਿਫਤਾਰੀ ਬਾਕੀ ਹੈ।

ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਗੇਂਦਾ ਰਾਮ ਪੁੱਤਰ ਪਿਆਰਾ ਰਾਮ ਵਾਸੀ ਮਾਨਾਂ ਪਿੰਡੀ ਧਨੌਲਾ ਨੇ i20 ਕਾਰ ਨੰਬਰ ਫਭ10 ਭਛ 8300 ਇਹਨਾਂ ਨੇ ਰਲ ਕੇ ਹਰਿਆਣਾ ਵਿੱਚ ਆਪਣੇ ਸਾਥੀਆਂ ਨੂੰ ਵੇਚ ਦਿੱਤੀ ਪੈਸੇ ਆਪਸ ਵਿੱਚ ਵੰਡ ਲਏ ਅਤੇ ਕਾਰ ਦੇ ਚੋਰੀ ਹੋਣ ਬਾਰੇ ਮੁਕੱਦਮਾ ਨੰਬਰ 97 ਮਿਤੀ 17/07/2020 ਅ/ਧ 379 ਹਿੰ:ਦੰ: ਥਾਣਾ ਧਨੌਲਾ ਦਰਜ ਕਰਵਾ ਦਿੱਤਾ ਅਤੇ ਗੇਂਦਾ ਰਾਮ ਵਗੈਰਾ ਨੇ ਕਾਰ ਦਾ ਫਾਇਨਾਂਸ ਵੀ ਲੈ ਲਿਆ।

Advertisement
Advertisement
Advertisement
Advertisement
Advertisement
error: Content is protected !!