ਗਿਰੋਹ ਦੇ ਮੈਂਬਰ ਬਾਹਰੀ ਰਾਜਾਂ ਤੋਂ ਲਿਆ ਕੇ ਵੇਚਦੇ ਸਨ ਭੁੱਕੀ
ਹਰਿੰਦਰ ਨਿੱਕਾ ਬਰਨਾਲਾ 11 ਅਕਤੂਬਰ 2020
ਐਸ.ਐਸ.ਪੀ. ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਇੱਕ ਹੋਰ ਵੱਡੀ ਸਫਲਤਾ ਮਿਲੀ , ਜਦੋਂ ਨਸ਼ਾ ਤਸਕਰ ਗਿਰੋਹ ਦੇ 3 ਮੈਂਬਰਾਂ ਨੂੰ ਪੁਲਿਸ ਪਾਰਟੀ ਨੇ ਇੱਕ ਟਰੱਕ ਅਤੇ ਇਨੋਵਾ ਗੱਡੀ ਸਣੇ ਗਿਰਫਤਾਰ ਕਰ ਲਿਆ। ਗਿਰਫਤਾਰ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 1 ਕੁਇੰਟਲ 60 ਕਿਲੋ ਭੁੱਕੀ ਅਤੇ 1ਲੱਖ 70 ਹਜਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਗੋਇਲ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਕਿ ਸੀ.ਆਏ.ਏ. ਬਰਨਾਲਾ ਦੇ ਥਾਣੇਦਾਰ ਗੁਰਬਚਨ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵੀਰਦਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਰਾਮਗੜ੍ਹ ਚੂੰਘਾ ਮੁਕਤਸਰ ਹਾਲ ਅਬਾਦ ਧਨੋਲਾ ਰੋਡ ਦਸਮੇਸ਼ ਨਗਰ ਬਰਨਾਲਾ, ਜਸਪਾਲ ਸਿੰਘ ਉਰਫ ਪਾਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਫਤਹਿਪੁਰ ਨੇੜੇ ਝੁਨੀਰ, ਜਿਲਾ ਮਾਨਸਾ ਹਾਲ ਅਬਾਦ ਪ੍ਰੇਮ ਨਗਰ ਰਾਏਕੋਟ ਰੋਡ ਬਰਨਾਲਾ ਅਤੇ ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਾਦਸ਼ਾਹਪੁਰ ਹਾਲ ਅਬਾਦ ਜਨਤਾ ਨਗਰ ਧੂਰੀ , ਜਿਲਾ ਸੰਗਰੂਰ ਨੇ ਮਿਲ ਕੇ ਇੱਕ ਗਰੋਹ ਬਣਾਇਆ ਹੋਇਆ ਹੈ। ਗਿਰੋਹ ਦੇ ਮੈਂਬਰ ਟਰੱਕ ਨੰਬਰੀ PB 13 AL 4331 ਤੇ ਬਾਹਰਲੀ ਸਟੇਟ ਤੋ ਭੁੱਕੀ ਚੂਰਾ ਪੋਸਤ ਲਿਆ ਕੇ ਬਰਨਾਲਾ ਅਤੇ ਹੋਰ ਇਲਾਕਿਆਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਇਤਲਾਹ ਭਰੋਸੇਮੰਦ ਹੋਣ ਤੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 145 ਮਿਤੀ 11.10.2020 ਅ/ਧ 15,25,29/61/85 ਐਟ.ਡੀ.ਪੀ.ਐਸ. ਐਕਟ ਤਹਿਤ ਥਾਣਾ ਧਨੋਲਾ ਵਿਖੇ ਦਰਜ ਕੀਤਾ ਗਿਆ।
ਮੇਨ ਹਾਈਵੇ ਸੰਗਰੂਰ-ਬਰਨਾਲਾ ਤੋਂ ਕਾਬੂ ਕੀਤੇ ਤਸਕਰ
ਐਸ.ਐਸ.ਪੀ. ਗੋਇਲ ਨੇ ਦੱਸਿਆ ਕਿ ਥਾਣਾ ਧਨੌਲਾ ਦੇ ਐਸ.ਐਚ.ਉ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੇਨ ਹਾਈਵੇ ਸੰਗਰੂਰ -ਬਰਨਾਲਾ, ਬਾਹੱਦ ਧਨੌਲਾ ਤੋਂ ਵੀਰ ਦਵਿੰਦਰ ਸਿੰਘ, ਜਸਪਾਲ ਸਿੰਘ ਉਰਫ ਪਾਲੀ ਅਤੇ ਦਰਸਨ ਸਿੰਘ ਨੂੰ ਟਰੱਕ ਨੰਬਰ PB 13 AL 4331 ਅਤੇ ਇਨੋਵਾ ਗੱਡੀ ਨੰਬਰ PB-13AY-0061 ਵਿੱਚੋਂ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜੇ ਵਿੱਚੋ 01
ਕੁਇੰਟਲ 60 ਕਿਲੋ ਭੁੱਕੀ ਚੂਰਾ ਪੋਸਤ ਅਤੇ 01ਲੱਖ 70ਹਜਾਰ ਰੁਪੈ ਡਰੱਗ ਮਨੀ ਬ੍ਰਾਮਦ ਹੋਈ ਹੈ।
ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਦਰਜ਼ ਹਨ ਕੇਸ
ਐਸ.ਐਸ.ਪੀ. ਗੋਇਲ ਨੇ ਦੱਸਿਆ ਕਿ ਵੀਰ ਦਵਿੰਦਰ ਸਿੰਘ ਅਤੇ ਜਸਪਾਲ ਸਿੰਘ ਉਰਫ ਪਾਲੀ ਦੇ ਖਿਲਾਫ ਸਾਲ 2019 ਵਿੱਚ ਸ੍ਰੀਨਗਰ ਵਿਖੇ 01 ਮੁਕੱਦਮਾ ਦਰਜ ਹੈ। ਜਦੋਂ ਕਿ ਦਰਸਨ ਸਿੰਘ ਦੇ ਖਿਲਾਫ ਨਿਮਨ ਲਿਖਤ 06 ਮੁਕੱਦਮੇ ਦਰਜ ਹਨ। ਉਨਾਂ ਦੱਸਿਆ ਕਿ ਮੁਕੱਦਮਿਆਂ ਦੀ ਤਫਸ਼ੀਲ ਹੇਠ ਲਿਖੇ ਅਨੁਸਾਰ ਹੈ।
- ਮੁਕੱਦਮਾ ਨੰਬਰ 83 ਮਿਤੀ 04/08/17 ਅ/ਧ 15,21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਧੂਰੀ ।
- ਮੁਕੱਦਮਾ ਨੰਬਰ 101 ਮਿਤੀ 01/07/2018 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ।
- ਮੁਕੱਦਮਾ ਨੰਬਰ 46 ਮਿਤੀ 20/03/2014 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਧੂਰੀ ।
- ਮੁਕੱਦਮਾ ਨੰਬਰ 187 ਮਿਤੀ 23/12/2014 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਧੂਰੀ ।
- ਮੁਕੱਦਮਾ ਨੰਬਰ 145 ਮਿਤੀ 13/10/2015 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਧੂਰੀ ।
- ਮੁਕੱਦਮਾ ਨੰਬਰ 87 ਮਿਤੀ 04/08/2017 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਧੂਰੀ ।
ਵਰਨਣਯੋਗ ਹੈ ਕਿ ਮਿਤੀ 07/10/2020 ਨੂੰ ਦਰਜ਼ ਮੁਕੱਦਮਾ ਨੰਬਰ 142 ਮਿਤੀ -07/10/2020 ਅ/ਧ 15,25,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ ਵਿੱਚ ਦੋਸੀ ਗੁਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਧਨੌਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਸੰਘੇੜਾ ਨੂੰ ਗ੍ਰਿਫਤਾਰ ਕਰਕੇ ਟਰੱਕ ਨੰਬਰ ਪੀਬੀ – 03-U-1211 ਵਿੱਚੋ 1 ਕੁਇੰਟਲ 20 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ ਸੀ। ਉਕਤ ਦੋਵੇਂ ਟਰੱਕਾਂ ਦਾ ਮਾਲਕ ਗੁਰਪ੍ਰੀਤ ਸਿੰਘ ਵਾਸੀ ਧਨੌਲਾ ਹੈ। ਇਸਨੇ ਆਪਣੇ ਦੋਵੇਂ ਟਰੱਕਾਂ ਵਿੱਚ ਭੁੱਕੀ ਚੂਰਾ ਪੋਸਤ ਲਿਆਉਣ ਲਈ ਕੈਬਨ ਦੇ ਪਿੱਛੇ ਇੱਕ ਵੱਖਰਾ ਸਪੈਸਲ ਕੈਬਨ ਬਣਾਇਆ ਹੋਇਆ ਹੈ। ਜਿਸ ਬਾਰੇ ਆਮ ਵਿਅਕਤੀ ਨੂੰ ਕੋਈ ਪਤਾ ਹੀ ਨਹੀਂ ਲੱਗਦਾ।