ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਉਨ੍ਹਾਂ ਦੇ ਜੱਦੀ ਪਿੰਡ ਬੁੰਗਾ ਸਾਹਿਬ ਹੋਏ ਨਤਮਸਤਕ
ਚੰਦਰ ਸ਼ੇਖਰ ਆਜ਼ਾਦ ਡੇਰਾ ਸੱਚਖੰਡ ਬੱਲਾਂ ਜਲੰਧਰ ਅਤੇ ਡੇਰਾ ਸੰਤ ਜੋੜੇ ਵਾਲਾ ਜਲੰਧਰ ਚ ਵੀ ਨਤਮਸਤਕ, ਸ਼ਨੀਵਾਰ ਨੂੰ ਲੁਧਿਆਣਾ ਦੇ ਲਾਡੋਵਾਲ ਤੋਂ ਅੰਮ੍ਰਿਤਸਰ ਤੱਕ ਕੱਢਣ ਦੇ ਰੋਸ ਮਾਰਚ
ਸ਼ਨੀਵਾਰ ਸਵੇਰੇ ਲੁਧਿਆਣਾ ਚ ਪਾਰਟੀ ਦੇ ਸੂਬਾ ਪੱਧਰੀ ਦਫ਼ਤਰ ਦਾ ਚੰਦਰ ਸ਼ੇਖਰ ਆਜ਼ਾਦ ਕਰਨਗੇ ਉਦਘਾਟਨ, ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਵਰਕਰਾਂ ਚ ਆਇਆ ਨਵਾਂ ਜੋਸ਼
ਬੀ.ਟੀ.ਐਨ. ਸਰਵਿਸ ,ਰੋਪੜ 9 ਅਕਤੂਬਰ 2020,
ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਤੋਂ 2 ਦਿਨ ਦਾ ਪੰਜਾਬ ਦੌਰਾ ਸ਼ੁਰੂ ਹੋ ਗਿਆ। ਉਨ੍ਹਾਂ ਆਪਣੇ ਦੌਰੇ ਦੀ ਸ਼ੁਰੂਆਤ ਰੋਪੜ ਜ਼ਿਲੇ ਤੋਂ ਕੀਤੀ । ਜਿੱਥੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਬੁੰਗਾ ਸਾਹਿਬ ਵਿਖੇ ਨਤਮਸਤਕ ਹੋਏ । ਇਸ ਦੌਰਾਨ ਉਨ੍ਹਾਂ ਨੇ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੀ ਭੈਣ ਸਵਰਨ ਕੌਰ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਵੀ ਕੀਤੀ, ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਦੇ ਪੰਜਾਬ ਦੌਰੇ ਨੂੰ ਲੈ ਕੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ । ਬੁੰਗਾ ਸਾਹਿਬ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਜਲੰਧਰ ਦੇ ਸੱਚਖੰਡ ਬੱਲਾਂ, ਡੇਰਾ ਸੰਤ ਜੋੜੇ ਵਾਲਾ ਵਿਖੇ ਵੀ ਨਤਮਸਤਕ ਹੋਏ ਜਿਥੇ ਵਰਕਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਹੈ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਦੀ ਪੰਜਾਬ ਫੇਰੀ ਨਾਲ ਵਰਕਰਾਂ ਚ ਨਵਾਂ ਜੋਸ਼ ਅਤੇ ਉਤਸ਼ਾਹ ਹੈ । ਉਨ੍ਹਾਂ ਕਿਹਾ ਕਿ ਦੌਰੇ ਦੇ ਪਹਿਲੇ ਦਿਨ ਜਿੱਥੇ ਉਹ ਸਾਧੂ ਸੰਤਾਂ ਅਤੇ ਧਾਰਮਿਕ ਆਗੂਆਂ ਦਾ ਅਸ਼ੀਰਵਾਦ ਲੈ ਰਹੇ ਨੇ ਉੱਥੇ ਹੀ ਸ਼ਨੀਵਾਰ ਨੂੰ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਗੇ, ਸ਼ਨੀਵਾਰ ਨੂੰ ਲੁਧਿਆਣਾ ਦੇ ਲਾਡੋਵਾਲ ਤੋ ਅੰਮ੍ਰਿਤਸਰ ਦੇ ਵਾਲਮੀਕਿ ਤੀਰਥ ਤੱਕ ਇਕ ਰੋਸ ਮਾਰਚ ਕੱਢਣਗੇ। ਜਿਸ ਵਿਚ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ, ਹਾਥਰਸ ਸਮੂਹਿਕ ਬਲਾਤਕਾਰ ਅਤੇ ਕਿਸਾਨਾਂ ਦੇ ਹੱਕ ਦੇ ਵਿਚ ਵਰਕਰਾਂ ਚ ਜੋਸ਼ ਭਰਨਗੇ, ਉਨ੍ਹਾਂ ਕਿਹਾ ਕਿ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਚ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਸ ਵਿੱਚ ਭੀਮ ਆਰਮੀ, ਧਾਰਮਿਕ ਜੱਥੇਬੰਦੀਆਂ, ਸਾਧੂ ਸੰਤ ਮਹਾਤਮਾ ਵੀ ਸ਼ਾਮਲ ਹੋਣਗੇ, ਉਨ੍ਹਾਂ ਕਿਹਾ ਕਿ ਚੰਦਰ ਸ਼ੇਖਰ ਆਜ਼ਾਦ ਖੁਦ ਇਸ ਮੋਰਚੇ ਦੀ ਕਮਾਨ ਸਾਂਭਣਗੇ।
ਇਸ ਮੌਕੇ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਆਜ਼ਾਦ, ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ, ਦਿੱਲੀ ਦੇ ਪ੍ਰਧਾਨ ਹਿਮਾਂਸ਼ੂ ਵਾਲਮੀਕਿ, ਭੀਮ ਆਰਮੀ ਦੇ ਕੌਮੀ ਪ੍ਰਧਾਨ ਵਿਨੇ ਰਤਨ, ਆਦਰਸ਼ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਸ਼ਿੰਗਾਰਾ ਰਾਮ ਸਹੂੰਗੜਾ, ਮਾਲਵਾ ਜੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ, ਭੀਮ ਆਰਮੀ ਦੇ ਪੰਜਾਬ ਪ੍ਰਧਾਨ ਬਲਬੀਰ ਗਰਚਾ, ਗਿੰਨੀ ਮਾਹੀ, ਐਡਵੋਕੇਟ ਰਾਹੁਲ ਚੀਮਾ, ਕੰਵਰ ਜਗਵੀਰ, ਰਵੀ ਰਾਓ, ਸੁਖਵਿੰਦਰ ਗੁਰੂ ਬਠਿੰਡਾ, ਧਰਮਿੰਦਰ ਘਾਵਰੀ, ਹਨੀ ਦੀਪ ਬਾਂਗੜ, ਅਸ਼ਵਿਨੀ ਅਤੇ ਹੋਰ ਮੈਂਬਰ ਅਤੇ ਵਰਕਰ ਮੌਜੂਦ ਰਹੇ