ਕਿਸਾਨਾਂ ਨੇ ਪਿੰਡ ਸਹਿਜੜਾ, ਸਹੋਰ ਨੇੜੇ ਜਾਮ ਕੀਤਾ ਲੁਧਿਆਣਾ-ਬਰਨਾਲਾ ਨੈਸ਼ਨਲ ਹਾਈਵੇ
ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ, ਡਾ ਮਿੱਠੂ ਮੁਹੰਮਦ
ਮਹਿਲ ਕਲਾਂ 9 ਅਕਤੂਬਰ 2020
ਖੇਤੀ ਕਾਨੂੰਨ ਦੇ ਵਿਰੋਧ ਚ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਹਰਿਆਣੇ ਦੇ ਕਿਸਾਨਾਂ ਦੇ ਘੋਲ ਦੀ ਹਮਾਇਤ ਵਿੱਚ ਪੰਜਾਬ ਦੀਆ 30 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੀਆਂ ਹਾਈਵੇ ਸੜਕਾਂ ਤੇ 12 ਤੋਂ 2 ਵਜੇ ਤੱਕ ਜਾਮ ਲਗਾਇਆ ਗਿਆ, ਜਿਸ ਲੜੀ ਤਹਿਤ ਪਿੰਡ ਸਹਿਜੜਾ ਸਹੋਰ ਦੇ ਮੁੱਖ ਮਾਰਗ ਲੁਧਿਆਣਾ ਤੋਂ ਬਠਿੰਡਾ ਮੇਨ ਰੋਡ ‘ਤੇ ਜਾਮ ਕੀਤਾ ਗਿਆ । ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲਮਾਜਰਾ, ਜਿਲਾ ਜਰਨਲ ਸਕੱਤਰ ਨਛੱਤਰ ਸਿੰਘ ਸਹੋਰ ਨੇ ਕਿਹਾ ਕਿ ਹਰਿਆਣੇ ਦੇ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਖੇਤੀ ਮੋਟਰਾਂ ਦੀ ਲਾਈਟ 8 ਘੰਟੇ ਤੋਂ ਘਟਾ ਕੇ 4 ਘੰਟੇ ਕਰ ਦਿੱਤੀ ਹੈ ਉਨਾ ਨੇ ਕਿਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਦੀ ਲਾਈਟ ਦਿੱਤੀ ਜਾਵੇ।
ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ ਤੇ ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਫਸਲ ਖਾਤਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਕਣਕ ਦੀ ਫਸਲ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਝੋਨੇ ਦੀ ਫਸਲ ਲਈ ਲਾਈਟ ਦਾ ਪ੍ਰਬੰਧ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਝੋਨੇ ਦੀ ਦੀ ਪਰਾਲੀ ਦਾ ਪ੍ਰਬੰਧ ਕੀਤਾ ਤਾਂ ਕਿਸਾਨ ਮਜਬੂਰੀ ਵੱਸ ਅੱਗ ਲਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਯਾਦਵਿੰਦਰ ਸਿੰਘ ਚੁਹਾਣਕੇ ਖੁਰਦ ਜਰਨਲ ਸਕੱਤਰ ਬਲਾਕ ਮਹਿਲ ਕਲਾਂ,ਮੋਹਨ ਸਿੰਘ ਸਹਿਜੜਾ , ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਭਿੰਦਰ ਸਿੰਘ ਸਹੋਰ, ਪਿੰਡ ਸਹਿਜੜਾ ਇਕਾਈ ਦੇ ਪ੍ਰਧਾਨ ਕੁਲਦੀਪ ਸਿੰਘ ਬਾਜਵਾ, ਪਿੰਡ ਸਹੋਰ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ,ਪਿੰਡ ਖਿਆਲੀ ਦੇ ਇਕਾਈ ਪ੍ਰਧਾਨ ਹਰਭਜਨ ਸਿੰਘ ,ਬਲਦੇਵ ਸਿੰਘ,ਲੱਖਾ ਸਿੰਘ ਖਿਆਲੀ, ਮੁਖਤਿਆਰ ਸਿੰਘ ਧਾਲੀਵਾਲ,ਨੇਕਦਰਸਨ ਸਿੰਘ ਸੀਰਾ ਸਿੰਘ ਧਾਲੀਵਾਲ, ਦਲਵੀਰ ਸਿੰਘ ਆਦਿ ਆਗੂ ਹਾਜ਼ਰ ਸਨ