Skip to content
- Home
- ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀਆ ਦੀ ਸੁਧਾਈ ਪ੍ਰੋਗਰਾਮ ਸਬੰਧੀ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ
Advertisement

ਹਰਪ੍ਰੀਤ ਕੌਰ ਸੰਗਰੂਰ, 16 ਸਤੰਬਰ:2020
ਯੋਗਤਾ 01.01.2021 ਦੇ ਅਧਾਰ ਤੇ ਹੋਣ ਵਾਲੀ ਵੋਟਰ ਸੂਚੀਆ ਦੀ ਵਿਸ਼ੇਸ਼ ਸਮਰੀ ਸੁਧਾਈ ਅਤੇ ਜਿਲਾ ਸੰਗਰੂਰ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਵਧੀਕ ਜਿਲ੍ਰਾ ਚੋਣ ਅਫਸਰ ਕਮ ਐਡੀਸ਼ਨਲ ਡਿਪਟੀ ਕਮਿਸਨਰ (ਜ) ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਆਪਣੇ ਦਫ਼ਤਰ ਵਿਖੇ ਰਾਜਸੀ ਪਾਰਟੀਆਂ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ।
ਸ੍ਰੀ ਧਾਲੀਵਾਲ ਨੇ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਨੰੂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 1500 ਤੋ ਂਵੱਧ ਵੋਟਾਂ ਵਾਲੇ ਪੋਲਿੰਗ ਬੂਥਾਂ ਦੀ ਰੈਸ਼ਨਾਲਾਈਜੇਸ਼ਨ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ 1500 ਤੋਂ ਜ਼ਿਆਦਾ ਵੋਟਾਂ ਵਾਲਾ ਸਿਰਫ ਇਕ ਪੋਲਿੰਗ ਬੂਥ ਹੈ ਅਤੇ ਇਸ ਬੂਥ ਦੀ ਕੁੱਝ ਵੋਟਾਂ ਨਾਲ ਦੇ ਬੂਥ ’ਚ ਤਬਦੀਲ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ 3 ਪੋਿਗ ਬੂਥਾਂ ਦੀਆਂ ਬਿਲਡਿੰਗਾਂ ਦੀ ਹਾਲਤ ਖਸਤਾ ਹੋਣ ਕਾਰਣ ਨਵੀਆਂ ਬਿਲਡਿੰਗਾਂ ਦੀ ਤਜ਼ਵੀਜ਼ ਵੀ ਭਾਰਤ ਚੋਣ ਕਮਿਸ਼ਨ ਨੂੰ ਭੇਜੀ ਜਾਣੀ ਹੈ।
ਮੀਟਿੰਗ ਦੌਰਾਨ ਸਮੂਰ ਰਾਜਸੀ ਪਾਰਟੀਆਂ ਦੇ ਨੁਮਾਇੰਅਿਾ ਨੂੰ ਪੋਲਿੰਗ ਬੂਥਾਂ ਦੀ ਲਿਸਟ ਪੜ ਕੇ ਸੁਣਾਈ ਗਈ ਅਤੇ ਨੁਮਾਂਇੰਦਿਆਂ ਨੂੰ ਤਜਵੀਜ਼ ਸ਼ੁਦਾ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਅਤੇ ਉਹਨਾਂ ਅਧੀਨ ਪੈਂਦੇ ਪੋਲਿੰਗ ਏਰੀਏ ਬਾਰੇ ਜਾਣੂ ਕਰਵਾਇਆ ਗਿਆ। ਸਮੂਹ ਨੁਮਾਂਇੰਦਿਆਂ ਵੱਲੋਂ ਸੰਤੁਸ਼ਟੀ ਜਾਹਰ ਕੀਤੀ ਗਈ ਅਤੇ ਤਜਵੀਜ਼ ਸ਼ੁਦਾ ਪੋਲਿੰਗ ਸਟੇਸ਼ਨਾਂ ਬਾਰੇ ਸਹਿਮਤੀ ਪ੍ਰਗਟਾਈ।
ਇਸ ਤੋਂ ਇਲਾਵਾ 1-1-2021 ਦੇ ਅਧਾਰ ’ਤੇ ਵੋਟਰ ਸੂਚੀਆ ਦੀ ਚਲ ਰਹੇ ਸਮਰੀ ਸੁਧਾਈ ਪ੍ਰੋਗਰਾਮ ਲਈ ਅਪੀਲ ਕੀਤੀ ਕਿ ਆਮ ਲੋਕਾਂ ਅਤੇ ਬੀ.ਐਲ.ਓਜ਼ ਦੀ ਵੋਟਾਂ ਸਬੰਧੀ ਹਰੇਕ ਪੋਿਗ ਬੂਥ ਤੇ ਬੂਥ ਲੈਵਲ ਏਜੰਟ (ਬੀ.ਐਲ.ਏ) ਦੀ ਨਿਯੁਕਤੀ ਕੀਤੀ ਜਾਵੇ। ਸ੍ਰੀ ਧਾਲੀਵਾਲ ਨੇ ਰਾਜਸੀ ਨੁਮਾਇੰਦਿਆਂ ਨੰੂ 18 ਤੋਂ 19 ਸਾਲਾਂ ਨੌਜਵਾਨਾਂ ਨੂੰ ਵੋਟਰ ਦੇ ਤੌਰ ਤੇ ਰਜਿਸਟਰ ਹੋਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਵੀ ਕੀਤੀ।
ਮੀਟਿੰਗ ’ਚ ਬਿੰਦਰ ਬਾਂਸਲ ਕਾਂਗਰਸ, ਇੰਦਰਪਾਲ ਸਿੰਘ ਸੀ.ਪੀ.ਆਈ. ਐਮ, ਪਵਨ ਗਰਗ ਬੀ.ਜੇ.ਪੀ, ਗੁਰਮੀਤ ਸਿੰਘ ਆਮ ਆਦਮੀ ਪਾਰਟੀ, ਜਗਤਾਰ ਸਿੰਘ ਬੀ.ਐਸ.ਪੀ. ਅਤੇ ਰਮਨਦੀਪ ਸਿੰਘ ਢਿਲੋਂ ਸ੍ਰੋਮਣੀ ਅਕਾਲੀ ਦਲ ਬਾਦਲ ਹਾਜ਼ਰ ਸਨ।
Advertisement

Advertisement

Advertisement

Advertisement

error: Content is protected !!