ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਕੀਤੀ ਮੁਫ਼ਤ ਮੋਬਾਇਲ ਵੰਡਣ ਦੀ ਸ਼ੁਰੂਆਤ

Advertisement
Spread information

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਮੋਬਾਇਲ ਮਿਲਣ ਨਾਲ ਪੜਾਈ ’ਚ ਮਿਲੇਗਾ ਵੱਡਾ ਸਹਿਯੋਗ: ਵਿਜੈ ਇੰਦਰ ਸਿੰਗਲਾ

ਸਿੱਖਿਆ ਵਿਭਾਗ ਵੱਲੋਂ ਆਨਲਾਇਨ ਕਲਾਸਾਂ ਲੈਣ ਦੇ ਨਾਲ-ਨਾਲ ਸਿਲੈਬਸ ਨਾਲ ਸਬੰਧਤ ਕਿਤਾਬਾਂ ਤੇ ਹੋਰ ਸਮੱਗਰੀ ਨੂੰ ਕਰਵਾਇਆ ਜਾ ਰਿਹੈ ਆਨਲਾਇਨ: ਸਿੰਗਲਾ


ਹਰਪ੍ਰੀਤ ਕੌਰ  ਸੰਗਰੂਰ । 
          ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸੰਗਰੂਰ ਵਿਖੇ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਸੰਗਰੂਰ ਵਿਖੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ’ਚ ਪੜਦੇ ਵਿਦਿਆਰਥੀਆਂ ਨੂੰ ਮੁਫ਼ਤ ਮੋਬਾਇਲ ਫੋਨ ਵੰਡਣ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵੀਡਿਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੋਬਾਇਲ ਫੋਨ ਵੰਡਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਪੜਾਈ ਲਈ ਬੜੇ ਵੱਡੇ ਪੱਧਰ ’ਤੇ ਫਾਇਦੇਮੰਦ ਸਾਬਤ ਹੋਵੇਗਾ। ਉਨਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਫੈਲਣ ਕਾਰਨ ਸਕੂਲ ਬੰਦ ਕਰਨੇ ਪਏ ਸਨ ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਵੱਖ-ਵੱਖ ਮਾਧਿਅਮਾਂ ਰਾਹੀਂ ਆਨਲਾਇਨ ਕਲਾਸਾਂ ਲਈਆਂ ਜਾ ਰਹੀਆਂ ਹਨ।

ਉਨਾਂ ਦੱਸਿਆ ਕਿ ਹੁਣ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਕੋਲ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਮਿਲਿਆ ਆਪਣਾ ਮੋਬਾਇਲ ਹੋਣ ਨਾਲ ਸੂਬੇ ਦੇ ਵਿਦਿਆਰਥੀ ਕਿਸੇ ਵੀ ਮੁਕਾਬਲੇ ’ਚ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣਗੇ। ਉਨਾਂ ਕਿਹਾ ਕਿ ਹਾਲਾਂਕਿ ਸਿੱਖਿਆ ਵਿਭਾਗ ਵੱਲੋਂ ਟੀ.ਵੀ. ਚੈਨਲਾਂ ਰਾਹੀਂ ਵੀ ਵਿਦਿਆਰਥੀਆਂ ਨੂੰ ਸਿਲੈਬਸ ਸਬੰਧੀ ਲੋੜੀਂਦੀ ਸਮੱਗਰੀ ਪੁੱਜਦੀ ਕੀਤੀ ਜਾ ਰਹੀ ਹੈ ਪਰ ਹੁਣ ਮੋਬਾਇਲ ਮਿਲਣ ਨਾਲ ਆਨਲਾਇਨ ਕਲਾਸਾਂ ਦੀ ਪਹੁੰਚ 100 ਫੀਸਦ ਕਰਨ ਦਾ ਟੀਚਾ ਹੈ।

ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਦੇ ਪਹਿਲੇ ਪੜਾਅ ’ਚ ਤਕਰੀਬਨ 92 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ’ਚ ਪੜਦੇ ਬਾਰਵੀਂ ਕਲਾਸ ਦੇ 1 ਲੱਖ 74 ਹਜ਼ਾਰ 15 ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਨਾਂ ਵਿਦਿਆਰਥੀਆਂ ’ਚ 1 ਲੱਖ 11 ਹਜ਼ਾਰ 857 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ ਜਦਕਿ 62 ਹਜ਼ਾਰ 158 ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ। ਉਨਾਂ ਦੱਸਿਆ ਕਿ ਕੁੱਲ ਵਿਦਿਆਰਥੀਆਂ ’ਚੋਂ 94,832 ਐਸ.ਸੀ. ਕੈਟੇਗਰੀ, 36,555 ਪੱਛੜੀਆਂ ਸ਼੍ਰੇਣੀਆਂ ਅਤੇ 42,615 ਜਨਰਲ ਕੈਟੇਗਿਰੀਆਂ ਨਾਲ ਸਬੰਧਤ ਵਿਦਿਆਰਥੀ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਸੰਗਰੂਰ ਜ਼ਿਲੇ ’ਚ 11,179 ਵਿਦਿਆਰਥੀਆਂ ਨੂੰ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਮੁਫ਼ਤ ਮੋਬਾਇਲ ਫ਼ੋਨ ਮਿਲਣੇ ਹਨ ਜਿਨਾਂ ’ਚੋਂ 5,521 ਲੜਕੀਆਂ ਤੇ 5,658 ਲੜਕੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਿਲੈਬਸ ਨਾਲ ਸਬੰਧਤ ਸਾਰੀ ਸਮੱਗਰੀ ਨੂੰ ਆਨਲਾਇਨ ਕਰਵਾ ਕੇ ਇੱਕੋ ਐਪ ’ਚ ਪਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਘਰ ਬੈਠੇ ਹੀ ਕਿਸੇ ਵੀ ਵਿਸ਼ੇ ਦੇ ਕਿਸੇ ਵੀ ਪਾਠ ਨਾਲ ਸਬੰਧਤ ਸਬਕ ਮੋਬਾਇਲ ਰਾਹੀਂ ਹੀ ਪੜ ਸਕਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਨੂੰ ਵੀ ਆਨਲਾਇਨ ਈ-ਬੁੱਕਸ ਦਾ ਰੂਪ ਦੇ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀ ਆਨਲਾਇਨ ਵੀ ਇਨਾਂ ਕਿਤਾਬਾਂ ਨੂੰ ਪੜ ਸਕਣ।

 ਸ੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ  ਦੇ 11 ਹਜ਼ਾਰ 179 ਵਿਦਿਆਰਥੀਆਂ ਨੰੂ ਪਹਿਲੇ ਪੜਾਅ ਤਹਿਤ ਸਮਾਰਟ ਮੋਬਾਇਲ ਫੋਨ ਮੁਹੱਈਆ ਕਰਵਾਏ ਗਏ ਹਨ।ਅਮਿ੍ਰੰਤਸਰ ਦੇ 13 ਹਜਾਰ 741,ਬਰਨਾਲਾ ਵਿਖੇ 3792, ਬਠਿੰਡਾ ਵਿਖੇ 8955, ਫਰੀਦਕੋਟ 3812, ਫਤਹਿਗੜ ਸਾਹਿਬ 3991, ਫਾਜ਼ਲਿਕਾ 8663, ਫਿਰੋਜ਼ਪੁਰ 5168, ਗੁਰਦਾਸਪੁਰ 12703, ਹੁਸ਼ਿਆਰਪੁਰ 10584, ਜਲੰਧਰ 11894, ਕਪੂਰਥਲਾ 4306, ਲੁਧਿਆਣਾ 16682, ਮਾਨਸਾ 6227, ਮੋਗਾ 6348, ਮੁਕਤਸਰ 6175, ਪਠਾਨਕੋਟ 5283, ਪਟਿਆਲਾ  13926, ਰੂਪਨਗਰ 4721, ਐਸ.ਬੀ.ਐਸ ਨਗਰ 3762, ਐਸ.ਏ.ਐਸ.ਨਗਰ 5686 ਅਤੇ  ਤਰਨਤਾਰਨ ਵਿਖੇ 6417 ਵਿਦਿਆਰਥੀਆਂ ਨੰੂ ਸਮਾਰਟ ਫੋਨਾ  ਦੀ ਵੰਡ ਕੀਤੀ ਗਈ।

ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰਾ ਸਿੰਗਲਾ ਨਾਲ ਸਮਾਰਟ ਫੋਨ ਮਿਲਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲੀ ਬੱਚਿਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਦੇ ਇਸ ਉਪਰਾਲੇ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਬੱਚਿਆ ਨੇ ਦੱਸਿਆ ਕਿ ਕੋਵਿਡ-19 ਦੇ ਸੰਕਟ ਦੌਰਾਨ ਆਨਲਾਈਨ ਕਲਾਸਾਂ ਅੰਦਰ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਏ ਮੋਬਾਇਲ ਫੋਨਾਂ ਦਾ ਵਿਦਿਆਰਥੀਆਂ ਨੰੂ ਵੱਡੇ ਪੱਧਰ ’ਤੇ ਲਾਭ ਹੋਵੇਗਾ। ਕਈਂ ਸਕੂਲੀ ਵਿਦਿਆਰਥੀਆਂ ਨੇ ਭਾਵੁਕ ਹੰੁਦਿਆ ਕੈਬਨਿਟ ਮੰਤਰੀ ਨੰੂ ਦੱਸਿਆ ਕਿ ਸਮਾਰਟ ਫੋਨ ਨਾ ਹੋਣ ਕਾਰਣ ਆਨਲਾਈਨ ਪੜਾਈ ’ਚ ਦਿੱਕਤਾ ਵੀ ਪੇਸ ਆ ਰਹੀਆ ਸਨ, ਲੋੜਵੰਦ ਵਿਦਿਆਰਥੀਆਂ ਦੀ ਇਸ ਘਾਟ ਨੰੂ ਪੂਰਾ ਕਰਕੇ ਨੇ ਵਧੀਆ ਮਿਸਾਲ ਪੇਸ਼ ਕੀਤੀ ਹੈ।
ਇਸ ਮੌਕੇ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ, ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਜ਼ਿਲਾ ਪੁਲਿਸ ਮੁਖੀ ਸੰਦੀਪ ਗਰਗ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਰਜਿੰਦਰ ਸਿੰਘ ਰਾਜਾ ਬੀਰਕਲਾਂ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਮਾਸਟਰ ਅਜੈਬ ਸਿੰਘ ਰਟੋਲਾਂ, ਜ਼ਿਲਾ ਪ੍ਰਧਾਨ ਗੋਬਿੰਦਰ ਸਿੰਘ ਖੰਘੂੜਾ, ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆਂ, ਐਸ.ਡੀ.ਐਮ. ਭਵਾਨੀਗੜ ਡਾ. ਕਰਮਜੀਤ ਸਿੰਘ, ਹੋਰ ਅਧਿਕਾਰੀ ਤੇ ਸਕੂਲੀ ਬੱਚੇ ਹਾਜ਼ਰ ਸਨ

Advertisement
Advertisement
Advertisement
Advertisement
Advertisement
error: Content is protected !!