ਆਬਕਾਰੀ ਵਿਭਾਗ ਨੇ ਜਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਦੇ ਸਹਿਯੋਗ ਨਾਲ ਸੰਗਰੂਰ ਸ਼ਹਿਰ ਚ, ਕੱਢਿਆ ਫਲੈਗ ਮਾਰਚ
ਹਰਿੰਦਰ ਨਿੱਕਾ ਸੰਗਰੂਰ, 9 ਅਗਸਤ:2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋੋਂ ਨਜਾਇਜ਼ ਸ਼ਰਾਬ ਦੀ ਵਰਤੋਂ ਅਤੇ ਵਿਕਰੀ ਦੀ ਰੋੋਕਥਾਮ ਦੇ ਮੱਦੇਨਜ਼ਰ ਪ੍ਰਾਪਤ ਹੋਈਆਂ ਹਦਾਇਤਾਂ ਤੋਂ ਬਾਅਦ ਆਬਕਾਰੀ ਵਿਭਾਗ ਸੰਗਰੂਰ ਵੱਲੋੋਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਧੱਕਾ ਬਸਤੀ, ਸੁੰਦਰ ਬਸਤੀ ਅਤੇ ਰਾਮ ਨਗਰ ਬਸਤੀ ’ਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਵਿਚ ਸਹਾਇਕ ਕਮਿਸ਼ਨਰ (ਆਬਕਾਰੀ) ਸੰਗਰੂਰ ਚੰਦਰ ਮਹਿਤਾ, ਆਬਕਾਰੀ ਅਫ਼ਸਰ ਸੰਗਰੂਰ ਡਾਕਟਰ ਤੇਜਿੰਦਰ ਗਰਗ, ਡੀ.ਐਸ.ਪੀ ਸੰਗਰੂਰ ਸਤਪਾਲ ਸ਼ਰਮਾ ਅਤੇ ਐਸ.ਐਚ.ਓ. ਗੁਰਵੀਰ ਸਿੰਘ ਤੋਂ ਇਲਾਵਾ ਸੰਗਰੂਰ ਦਫ਼ਤਰ ਦੇ ਸਮੂਹ ਆਬਕਾਰੀ ਨਿਰੀਖਕ ਸ਼ਾਮਿਲ ਸਨ।
ਫਲੈਗ ਮਾਰਚ ਦੌਰਾਨ ਸਥਾਨਕ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਕਿ ਕੱਚੀ ਰੂੜੀ ਮਾਰਕਾ ਅਤੇ ਲਾਹਣ ਤੋਂ ਬਣੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ ਅਤੇ ਇਹ ਸ਼ਰਾਬ ਜ਼ਹਿਰੀਲੀ ਹੋਣ ਕਾਰਣ ਅੱਖਾਂ ਦੀ ਰੌਸ਼ਨੀ ’ਤੇ ਮਾੜਾ ਅਸਰ ਪਾਉਂਦੀ ਹੈ ਅਤੇ ਇਸ ਦੀ ਵਰਤੋਂ ਨਾਲ ਜਾਨ ਵੀ ਜਾ ਸਕਦੀ ਹੈ। ਇਸ ਮੌਕੇ ਲੋਕਾਂ ਨੂੰ ਦੱਸਿਆ ਗਿਆ ਕਿ ਇਸ ਲਈ ਆਪਣੇ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਇਸ ਜ਼ਹਿਰੀਲੀ ਸ਼ਰਾਬ ਨੂੰ ਸਦਾ ਲਈ ਤਿਆਗ ਦੇਣਾ ਚਾਹੀਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਅਣਅਧਿਕਾਰਤ ਜਗਾ ਤੋੋਂ ਅਤੇ ਬਾਹਰਲੇ ਰਾਜ ਤੋੋਂ ਸਮਗਲਿੰਗ ਹੋ ਕੇ ਆਈ ਸ਼ਰਾਬ ਨੂੰ ਖਰੀਦਣਾ, ਵੇਚਣਾ, ਕਬਜ਼ੇ ਵਿੱਚ ਰੱਖਣਾ ਅਤੇ ਇਸਦਾ ਸੇਵਨ ਕਰਨਾ ਕਾਨੂੰਨੀ ਜ਼ੁਰਮ ਹੈ।
ਆਬਕਾਰੀ ਐਕਟ ਅਧੀਨ ਜੇਕਰ ਕਿਸੇ ਵੀ ਵਿਅਕਤੀ ਤੋੋਂ ਅਜਿਹੀ ਸ਼ਰਾਬ ਫੜੀ ਜਾਂਦੀ ਹੈ ਤਾਂ ਉਸਨੂੰ 10 ਲੱਖ ਰੁਪਏ ਜ਼ੁਰਮਾਨੇ ਦੇ ਨਾਲ ਕੈਦ ਵੀ ਹੋ ਸਕਦੀ ਹੈ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਹੋਏ ਸਰਕਾਰ ਦੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇ । ਜੇਕਰ ਕੋਈ ਵਿਅਕਤੀ ਅਜਿਹੀ ਸ਼ਰਾਬ ਵੇਚਣ ਜਾਂ ਕਬਜ਼ੇ ਵਿੱਚ ਰੱਖਣ ਦਾ ਆਦੀ ਹੈ ਤਾਂ ਇਸ ਸੰਬੰਧੀ ਸੂਚਨਾ ਆਬਕਾਰੀ ਵਿਭਾਗ ਅਤੇ ਜ਼ਿਲਾ ਪੁਲਿਸ ਨੂੰ ਤੁਰੰਤ ਦਿੱਤੀ ਜਾਵੇ।
ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਜ਼ਿਲਾ ਪੁਲਿਸ ਵੱਲੋੋਂ ਮਿਤੀ 01.04.2020 ਤੋਂ 08.08.2020 ਤੱਕ 330 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਜਿਨਾਂ ਵਿੱਚ ਸਮੱਗਲਡ ਸ਼ਰਾਬ ਦੀਆਂ 25222 ਬੋਤਲਾਂ, 6023 ਲੀਟਰ ਲਾਹਣ, 379 ਬੋਤਲਾਂ ਨਜਾਇਜ਼ ਸ਼ਰਾਬ ਅਤੇ 11 ਚਾਲੂ ਭੱਠੀਆਂ ਫੜੀਆਂ ਗਈਆਂ ਹਨ। ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਹੋਰ ਵੀ ਨਕੇਲ ਕਸੀ ਜਾਵੇਗੀ ਤਾਂ ਜੋ ਆਮ ਨਾਗਰਿਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਅਤੇ ਸਰਕਾਰੀ ਮਾਲੀਆ ਸੁਰੱਖਿਅਤ ਕੀਤਾ ਜਾ ਸਕੇ।