ਬਦਲਦੀਆਂ ਪਰਿਸਥਿਤੀਆਂ ਵਿੱਚ ਹਾਸ਼ੀਆਕ੍ਰਿਤ ਧਿਰਾਂ ਦਾ ਹੱਥ ਫੜਨ ਦੀ ਲੋੜ: ਡਾ. ਰਾਜਿੰਦਰਪਾਲ ਸਿੰਘ ਬਰਾੜ

Advertisement
Spread information

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ‘ਬਦਲਦੀਆਂ ਸਮਕਾਲੀ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਜੀਵਨ-ਜਾਚ’ ਵਿਸ਼ੇ ਤੇ ਵਿਸ਼ੇਸ਼ ਵੈਬੀਨਾਰ


ਹਰਿੰਦਰ ਨਿੱਕਾ  ਬਰਨਾਲਾ 6 ਅਗਸਤ 2020 

ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ ਅਧੀਨ ਅਤੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਦੇਖ-ਰੇਖ ਹੇਠ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਬਾਰੇ ਚੇਤਨ ਕਰਨ ਲਈ ‘ਬਦਲਦੀਆਂ ਸਮਕਾਲੀ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਜੀਵਨ-ਜਾਚ’ ਵਿਸ਼ੇ ਦੀ ਚੋਣ ਕੀਤੀ ਗਈ।
                ਵੈਬੀਨਾਰ ਦੇ ਮੁੱਖ ਬੁਲਾਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਸੰਬੰਧਿਤ ਵਿਸ਼ੇ ਬਾਰੇ ਭਰਪੂਰ ਚਾਨਣਾ ਪਾਇਆ। ਪੰਜਾਬੀ ਚਿੰਤਕ ਡਾ. ਬਰਾੜ ਨੇ ਕੋਰੋਨਾ ਨਾਲ਼ ਜੁੜੇ ਪ੍ਰਸੰਗਾਂ ਨੂੰ ਵਿਚਾਰਦੇ ਹੋਏ ਮਹਾਂਮਾਰੀਆਂ ਦੇ ਇਤਿਹਾਸਿਕ ਪੱਖਾਂ ਨੂੰ ਪੇਸ਼ ਕੀਤਾ। ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਿਸ਼ਵ ਵਿਆਪੀ ਤੱਥਾਂ ਸਹਿਤ ਸੁਝਾਅ ਦਿੱਤੇ। ਹਾਸ਼ੀਆਕ੍ਰਿਤ ਧਿਰਾਂ ਦਾ ਹੱਥ ਫੜਨ ਅਤੇ ਦੱਬੇ-ਕੁਚਲੇ ਲੋਕਾਂ ਲਈ ਉਚੇਚੇ ਸਮਾਜਿਕ ਯਤਨਾਂ ਨੂੰ ਸੰਭਵ ਬਣਾਉਣ ਲਈ ਪ੍ਰੇਰਿਤ ਕੀਤਾ। ਸਮਾਜਿਕ ਅਲਾਮਤਾਂ, ਇੰਟਰਨੈਟ ਅਤੇ ਸੋਸ਼ਲ ਮੀਡੀਏ ਬਾਰੇ ਚੇਤੰਨ ਕਰਦੇ ਹੋਏ ਡਾ. ਬਰਾੜ ਨੇ ਨੌਜਵਾਨ ਪੀੜ੍ਹੀ ਨੂੰ ਨਵੇਂ ਉਤਪਾਦਨਾਂ ਦੀ ਪੈਦਾਵਾਰ ਕਰਨ ਅਤੇ ਕਿਰਤ ਸੱਭਿਆਚਾਰ ਨਾਲ਼ ਜੁੜੇ ਰਹਿਣ ਦਾ ਸੁਨੇਹਾ ਦਿੱਤਾ।
                ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਰਮਿੰਦਰਪਾਲ ਕੌਰ ਨੇ ਵੈਬੀਨਾਰ ਦਾ ਸੰਚਾਲਨ ਕਰਦੇ ਹੋਏ ਸਾਰਿਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਪ੍ਰੋਗਰਾਮ ਕੋ-ਕੋਆਰਡੀਨੇਟਰ ਪ੍ਰੋ. ਹਰਦੀਪ ਕੌਰ, ਕਨਵੀਨਰ ਪ੍ਰੋ. ਕੁਲਦੀਪ ਸਿੰਘ, ਕੋ-ਕਨਵੀਨਰ ਪ੍ਰੋ. ਵਰਿੰਦਰਜੀਤ ਕੌਰ ਅਤੇ ਵੈਬੀਨਾਰ ਟੈਕਨੀਕਲ ਸੰਚਾਲਕ ਪ੍ਰੋ. ਬਲਜੀਤ ਸਿੰਘ ਨੇ ਸਮੁੱਚੇ ਪ੍ਰੋਗਰਾਮ ਦੇ ਸੰਚਾਲਨ ਲਈ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਮੂਹ ਸਟਾਫ ਸ਼ਾਮਲ ਸੀ। ਵੈਬੀਨਾਰ ਵਿੱਚ ਭਾਰਤ ਦੇ ਵੱਖ-ਵੱਖ ਵਿਦਿਅਕ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਸੂਝਵਾਨ ਵਿਅਕਤੀ ਸ਼ਾਮਲ ਹੋਏ। ਗੂਗਲ ਮੀਟ ਅਤੇ ਫੇਸਬੁੱਕ ਲਾਈਵ ’ਤੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇੰਜੀਅਰਿੰਗ ਵਿਭਾਗ ਤੋਂ ਗੁਰਜੰਟ ਸਿੰਘ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਮਾਲਵਾ ਸਾਹਿਤ ਸਭਾ ਬਰਨਾਲਾ, ਪੰਜਾਬੀ ਲੇਖਕ ਡਾ. ਨਵਿੰਦਰ ਸਿੰਘ ਪੰਧੇਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾ. ਬੀ ਐੱਸ ਗਿੱਲ ਪੇਟ ਵੀ ਸ਼ਾਮਲ ਸਨ। ਸਾਡਾ ਟੀਵੀ ਦੇ ਸੰਚਾਲਕ ਨਿਰਮਲ ਸਾਧਾਂਵਾਲੀਆ ਨੇ ਵੈਬੀਨਾਰ ਨੂੰ ਆਪਣੇ ਫੇਸਬੁੱਕ ਪੇਜ਼ ’ਤੇ ਆਨਲਾਈਨ ਕਰਨ ਲਈ ਤਕਨੀਕੀ ਸੇਵਾਵਾਂ ਪ੍ਰਦਾਨ ਕੀਤੀਆਂ। ਲਾਹੌਰ ਕਾਲਜ ਫਾਰ ਵਿਮੈਨ ਪਾਕਿਸਤਾਨ, ਹਰਿਆਣਾ, ਹਿਮਾਚਲ ਅਤੇ ਜੰਮੂ ਦੀਆਂ ਯੂਨੀਵਰਸਿਟੀਆਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਆਪਣੇ ਸੁਨੇਹੇ ਭੇਜਦਿਆਂ ਵੈਬੀਨਾਰ ਦੀ ਬਹੁਤ ਸ਼ਲਾਘਾ ਕੀਤੀ।

Advertisement
Advertisement
Advertisement
Advertisement
Advertisement
error: Content is protected !!