Skip to content
- Home
- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ , ਸੈਨਾ ਮੈਡਲ ਜੇਤੂ ਬਲਕਾਰ ਸਿੰਘ ਨੂੰ ਮਿਲੇਗੀ ਪੁਲਿਸ ’ਚ ਇਕ ਰੈਂਕ ਤਰੱਕੀ
Advertisement
*ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਬਲਕਾਰ ਸਿੰਘ ਬਰਨਾਲਾ ਦੇ ਸਵਾਲ ਦਾ ਦਿੱਤਾ ਜਵਾਬ
*ਬਲਕਾਰ ਸਿੰਘ ਦੀ ਤਰੱਕੀ ਦੀ ਪ੍ਰਕਿਰਿਆ ਬਾਰੇ ਫੌਰੀ ਆਦੇਸ਼ ਜਾਰੀ ਕਰਨ ਦਾ ਆਖੀ ਗੱਲ
ਅਜੀਤ ਸਿੰਘ ਕਲਸੀ/ ਰਵੀ ਸੈਣ ਬਰਨਾਲਾ, 1 ਅਗਸਤ 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਲਾਈਵ ਸੈਸ਼ਨ ‘‘ਕੈਪਟਨ ਨੂੰ ਸਵਾਲ’’ ਦੌਰਾਨ ਬਲਕਾਰ ਸਿੰਘ ਬਰਨਾਲਾ ਦੇ ਸਵਾਲ ਦਾ ਜਵਾਬ ਦਿੱਤਾ। ਬਲਕਾਰ ਸਿੰਘ ਬਰਨਾਲਾ ਨੇ ਆਖਿਆ ਕਿ ਉਸ ਨੂੰ 1999 ਵਿਚ ਕਾਰਗਿਲ ਦੀ ਜੰਗ ਦੌਰਾਨ ਬਹਾਦਰੀ ਬਦਲੇ ਸੈਨਾ ਮੈਡਲ ਮਿਲਿਆ ਸੀ। ਉਹ ਹੁਣ ਪੁਲੀਸ ਵਿਚ ਹੈ ਤੇ ਸਰਕਾਰ ਵੱਲੋਂ ਬਹਾਦਰੀ ਮੈਡਲ ਜੇਤੂਆਂ ਲਈ ਪੁਲੀਸ ਵਿਚ ਇਕ ਰੈਂਕ ਤਰੱਕੀ ਦਾ ਵਾਅਦਾ ਕੀਤਾ ਗਿਆ ਸੀ। ਇਸ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਹ ਵਾਅਦਾ ਜ਼ਰੂਰ ਵਫਾ ਹੋਵੇਗਾ, ਉਹ ਫੌਰੀ ਇਸ ਸਬੰਧੀ ਆਦੇਸ਼ ਜਾਰੀ ਕਰਨਗੇ ਤੇ ਇਸ ਸਬੰਧੀ ਉਹ ਜ਼ਰੂਰੀ ਵੇਰਵੇ ਭੇਜਣ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਮਾਹਿਰਾਂ ਦੇ ਕਹਿਣ ਅਨੁਸਾਰ ਮਾਸਕ ਪਾਉਣ ਨਾਲ ਕਰੋਨਾ ਤੋਂ 75 ਫੀਸਦੀ ਬਚਾਅ ਹੁੰਦਾ ਹੈ, ਇਸ ਲਈ ਹਰ ਪੰਜਾਬ ਵਾਸੀ ਮਾਸਕ ਪਾਉਣਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸੂਬੇ ਵਿਚ 4 ਤੋਂ 5 ਹਜ਼ਾਰ ਤੱਕ ਮਾਸਕ ਦੇ ਚਲਾਨ ਹੁੰਦੇ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਨਹੀਂ ਕਰ ਰਹੇ । ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਜਿੰਮੇਵਾਰ ਵਿਅਕਤੀ ਬਣਦੇ ਹੋਏ ਪੰਜਾਬ ਨੂੰ ਬਚਾਉਣ ਲਈ ਮਾਸਕ ਪਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਜਿਹੇ ਇਹਤਿਆਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
Advertisement
Advertisement
Advertisement
Advertisement
Advertisement
error: Content is protected !!