ਗਿਰੋਹ ਦੀਆਂ 3 ਔਰਤਾਂ ਖਿਲਾਫ ਪਹਿਲਾਂ ਵੀ ਦਰਜ਼ ਹਨ 100 ਮੁਕੱਦਮੇ
ਲੋਕੇਸ਼ ਕੌਸ਼ਲ ਪਟਿਆਲਾ, 25 ਜੁਲਾਈ:2020
ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਪੰਜ ਰਾਜਾਂ ‘ਚ ਲੋੜੀਂਦੇ ਅੰਤਰਰਾਜੀ ਚੈਨ ਸਨੈਚਰ ਗਿਰੋਹ ਨੂੰ ਫੜਨ ‘ਚ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ ਗਿਰੋਹ ਦੀਆਂ ਸਰਗਰਮ ਤਿੰਨ ਔਰਤਾਂ ਲਛਮੀ ਉਰਫ਼ ਲੱਛੋ ਵਾਸੀ ਪਿੰਡ ਲੰਗੜੋਈ ਜ਼ਿਲ੍ਹਾ ਪਟਿਆਲਾ, ਕਰਮਜੀਤ ਕੌਰ ਉਰਫ਼ ਕਾਕੀ ਪਿੰਡ ਜੋਲੀਆ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਅਤੇ ਰੂਪਾ ਵਾਸੀ ਮੁਰਾਦਪੁਰਾ ਥਾਣਾ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ। ਜਿਨ੍ਹਾ ਦੇ ਖਿਲਾਫ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ ਤੇ ਹੋਰ ਰਾਜਾ ਵਿੱਚ ਕਰੀਬ 100 ਮੁਕੱਦਮੇ ਦਰਜ ਹਨ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਐਸ.ਪੀ. (ਇੰਨਵੈਸਟੀਗੇਸ਼ਨ) ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. (ਡੀ) ਕ੍ਰਿਸ਼ਨ ਪੈਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਪਟਿਆਲਾ ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ ਵੱਲੋਂ ਟੀਮ ਸਮੇਤ ਗੁਪਤ ਸੂਚਨਾ ਦੇ ਆਧਾਰ ‘ਤੇ ਵਾਈ.ਪੀ.ਐਸ. ਚੌਕ ਪਟਿਆਲਾ ਵਿਖੇ ਨਾਕਾ ਲਗਾਇਆ ਗਿਆ ਸੀ, ਜਦ ਪੁਲਿਸ ਪਾਰਟੀ ਵੱਲੋਂ ਇੱਕ ਸਫਿਟ ਡੀਜਾਇਰ ਕਾਰ ਪੀ.ਬੀ. 65 ਜੈਡ 3957 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜੋ ਰੁਕਣ ਦੀ ਬਜਾਏ ਮਾਰ ਦੇਣ ਦੀ ਨੀਯਤ ਨਾਲ ਨਾਕਾ ‘ਤੇ ਖੜੀ ਪੁਲਿਸ ਪਾਰਟੀ ਪਰ ਗੱਡੀ ਚੜਾਉਣ ਦੀ ਕੋਸਿਸ ਕੀਤੀ ਗਈ ਅਤੇ ਨਾਕੇ ਦੇ ਪਾਸ ਪੁਲਿਸ ਪਾਰਟੀ ਦੀ ਖੜੀ ਸਰਕਾਰੀ ਗੱਡੀ ਵਿੱਚ, ਆਪਣੀ ਗੱਡੀ ਮਾਰਕੇ, ਗੱਡੀ ਭਜਾ ਲਈ , ਜਿਹਨਾ ਦਾ ਪਿੱਛਾ ਕਰਕੇ ਕਾਰ ਨੂੰ ਕਾਬੂ ਕੀਤਾ ਗਿਆ। ਜਿਸ ਵਿਚੋ ਲਛਮੀ ਉਰਫ ਲੱਛੋ ਪਤਨੀ ਲੇਟ ਦੇਸ ਰਾਜ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ, ਰੂਪਾ ਉਰਫ ਸੀਲੋ ਪਤਨੀ ਦਰਬਾਰਾ ਸਿੰਘ ਵਾਸੀ ਮੁਰਾਦਪੁਰ ਥਾਣਾ ਸਿਟੀ ਸਮਾਣਾ, ਕਰਮਜੀਤ ਕੋਰ ਉਰਫ ਕਾਕੀ ਪੁੱਤਰੀ ਜ਼ੋਗਿੰਦਰ ਸਿੰਘ ਵਾਸੀ ਪਿੰਡ ਜ਼ੋਲੀਆ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਨੂੰ ਕਾਬੂ ਕੀਤਾ ਗਿਆ ਅਤੇ ਇੰਨਾ ਨਾਲ ਕਾਰ ਵਿੱਚ ਸਵਾਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਸੂਲਰ ਥਾਣਾ ਪਸਿਆਣਾ ਅਤੇ ਸਤਿਆ ਪਤਨੀ ਰਣਜੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜ਼ੋ ਫਰਾਰ ਹੋ ਗਏ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 187 ਮਿਤੀ 25/07/20 ਅ/ਧ 307,379 ਬੀ, 427,473 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਹੈ।
ਤਰੀਕਾ ਵਾਰਦਾਤ :- ਇਹ ਗਿਰੋਹ ਦੀ ਮੁੱਖ ਸਰਗਨਾ ਲਛਮੀ ਉਰਫ ਲੱਛੋ ਹੈ ਇਹ ਗਿਰੋਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਹੋਰ ਰਾਜਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੀਆ ਹਨ ਜ਼ੋ ਧਾਰਮਿਕ ਅਸਥਾਨਾ, ਬੱਸ ਸਟੈਡ , ਰੇਲਵੇ ਸਟੇਸਨਾ ਪਰ ਜਾਦੀਆਂ ਅੋਰਤਾ ਦੇ ਪਹਿਨੇ ਹੋਏ ਗਹਿਣੇ ਜਿਵੇ ਕੜੇ, ਚੈਨੀਆਂ, ਚੂੜੀਆ ਅਤੇ ਹੋਰ ਸੋਨਾ ਦੇ ਗਹਿਣੇ ਕੱਟਰ ਨਾਲ ਕੱਟ ਲੈਦੀਆਂ ਹਨ। ਜੇਕਰ ਕੋਈ ਬਜੁਰਗ ਮਰਦ ਤੇ ਅੋਰਤਾਂ ਕਿਸੇ ਵੀ ਜਗ੍ਹਾ ਪਰ ਇਕੱਲਾ ਮਿਲ ਜਾਦਾ ਹੈ ਤਾ ਉਸ ਨੂੰ ਧੱਕੇ ਨਾਲ ਆਪਣੀ ਕਾਰ ਵਿੱਚ ਬਿਠਾਕੇ ਉਸ ਦੇ ਪਹਿਨੇ ਗਹਿਣੇ ਅਤੇ ਨਕਦੀ ਵਗੈਰਾ ਲੁੱਟਕੇ ਉਸ ਬੇ ਅਬਾਦ ਜਗ੍ਹਾ ਪਰ ਉਤਾਰਕੇ ਆਪਣੀ ਕਾਰ ਭਜਾ ਲੈਦੀਆਂ ਹਨ।
ਇਹ ਗਿਰੋਹ ਦੇ ਖਿਲਾਫ ਪੰਜਾਬ ਤੇ ਬਾਹਰਲੇ ਰਾਜਾ ਜਿਵੇ ਹਿਮਾਚਲ ਪ੍ਰਦੇਸ, ਹਰਿਆਣ ਆਦਿ ਵਿੱਚ ਮੁਕੱਦਮੇ ਦਰਜ ਹਨ । ਲਛਮੀ ਉਰਫ ਲੱਛੋ (ਉਮਰ ਕਰੀਬ 53 ਸਾਲ) ਜਿਸਦੇ ਖਿਲਾਫ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ 59 ਮੁਕੱਦਮੇਂ ਦਰਜ ਹਨ , ਰੂਪਾ ਉਰਫ ਸੀਲੋ (ਉਮਰ ਕਰੀਬ 55 ਸਾਲ) ਦੇ ਖਿਲਾਫ ਕਰੀਬ 29 ਮੁਕੱਦਮੇ ਦਰਜ ਹਨ, ਕਰਮਜੀਤ ਕੋਰ ਉਰਫ ਕਾਕੀ ( ਉਮਰ ਕਰੀਬ 38 ਸਾਲ ) ਦੇ ਖਿਲਾਫ 04 ਮੁਕੱਦਮੇ ਦਰਜ ਹਨ ਇਸ ਤੋ ਇਲਾਵਾ ਇਹਨਾ ਦੇ ਫਰਾਰ ਸਾਥਣ ਸਤਿਆ ਦੇ ਖਿਲਾਫ ਵੀ 33 ਮੁਕੱਦਮੇ ਦਰਜ ਹਨ ਤੇ ਮਨਪ੍ਰੀਤ ਸਿੰਘ ਉਰਫ ਮਨੀ ਦੇ ਖਿਲਾਫ ਵੀ 4 ਮੁਕੱਦਮੇ ਦਰਜ ਹਨ
ਇਸ ਗਿਰੋਹ ਦੇ ਕਬਜਾ ਵਾਲੀ ਕਾਰ ਦੀ ਤਲਾਸੀ ਕਰਨ ਪਰ ਕਾਰ ਵਿਚੋਂ ਜਾਅਲੀ ਨੰਬਰ ਪਲੇਟਾ, ਸੋਨੇ ਦੀਆਂ ਚੈਨੀਆ,ਕੜਾ ਤੇ ਵਾਲੀਆਂ ਕੱਟਣ ਵਾਲੇ ਕੱਟਰ ,ਅਤੇ ਸੋਨਾ ਤੋਲਾ ਵਾਲਾ ਛੋਟਾ ਕੰਡਾ ਅਤੇ ਵਜਨ ਵਾਲੇ ਛੋਟੇ ਵੱਟੇ ਤੇ ਕੁਝ ਸਿੱਕੇ , ਇਕ ਕਿਰਚ ਬਰਾਮਦ ਹੋਏ ਹਨ।