ਬੀ.ਜੀ.ਐਸ. ਪਬਲਿਕ ਸਕੂਲ ਬਰਨਾਲਾ ਵੱਲੋਂ ਦੂਜੀ ‘ਅਲੂਮਨੀ ਮੀਟ’ 18 ਜਨਵਰੀ ਨੂੰ ਹੋਵੇਗੀ
ਰਘਵੀਰ ਹੈਪੀ, ਬਰਨਾਲਾ 4 ਜਨਵਰੀ 2025
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ ਵੱਲੋਂ ਆਪਣੇ ਪੁਰਾਣੇ ਵਿਦਿਆਰਥੀਆਂ ਲਈ ਦੂਜੀ ‘ਅਲੂਮਨੀ ਮੀਟ’ (Alumni Meet) ਕਰਵਾਈ ਜਾ ਰਹੀ ਹੈ। ਇਹ ਸਮਾਗਮ 18 ਜਨਵਰੀ ਨੂੰ ਸਕੂਲ ਕੈਂਪਸ ਵਿੱਚ ਸਵੇਰੇ 11:00 ਵਜੇ ਸ਼ੁਰੂ ਹੋਵੇਗਾ। ਇਹ ਜਾਣਕਾਰੀ ਸਕੂਲ ਦੇ ਐਮਡੀ/ਪ੍ਰਬੰਧਕ ਰਣਪ੍ਰੀਤ ਸਿੰਘ ਨੇ ਮੀਡੀਆ ਨੂੰ ਦਿੱਤੀ।

ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਸਾਲ 2017-18 (ਦਸਵੀਂ ਜਮਾਤ) ਅਤੇ 2019-20 (ਬਾਰ੍ਹਵੀਂ ਜਮਾਤ) ਤੱਕ ਦੇ ਬੈਚ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਦਾ ਮੁੱਖ ਉਦੇਸ਼ ਪੁਰਾਣੇ ਵਿਦਿਆਰਥੀਆਂ ਨੂੰ ਮੁੜ ਇੱਕ ਮੰਚ ‘ਤੇ ਇਕੱਠੇ ਕਰਨਾ ਅਤੇ ਉਨ੍ਹਾਂ ਦੀਆਂ ਸਕੂਲੀ ਜੀਵਨ ਦੀਆਂ ਸੁਖਦ ਯਾਦਾਂ ਨੂੰ ਤਾਜ਼ਾ ਕਰਨਾ ਹੈ।
ਇਹ ਹੈ, ਰਜਿਸਟ੍ਰੇਸ਼ਨ ਦਾ ਵੇਰਵਾ:-
ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਵਿੱਚ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਜਨਵਰੀ 2026 ਰੱਖੀ ਗਈ ਹੈ। ਵਿਦਿਆਰਥੀ ਸਕੂਲ ਵੱਲੋਂ ਜਾਰੀ ਕੀਤੇ ਗਏ QR ਕੋਡ ਜਾਂ ਆਨਲਾਈਨ ਲਿੰਕ ਰਾਹੀਂ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਸਕੂਲ ਪ੍ਰਸ਼ਾਸਨ ਨੇ ਮੋਬਾਈਲ ਨੰਬਰ 62844-68509 ਜਾਰੀ ਕੀਤਾ ਹੈ। ਸਕੂਲ ਵੱਲੋਂ ਸਮੂਹ ਸਾਬਕਾ ਵਿਦਿਆਰਥੀਆਂ ਨੂੰ ਇਸ ਯਾਦਗਾਰੀ ਮਿਲਣੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ।







