Barnala ‘ਚ ਇੱਕ ਹੋਰ ਔਰਤ ਦਾ ਸ਼ਰੀਰਦਾਨ….

Advertisement
Spread information

ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ- ਵੀਨਾ ਰਾਣੀ ਇੰਸਾਂ ਦੀ ਦੇਹ ਮੈਡੀਕਲ ਖੋਜ਼ ਕੰਮਾਂ ਲਈ  ਦਾਨ

ਰਘਵੀਰ ਹੈਪੀ, ਬਰਨਾਲਾ 12 ਦਸੰਬਰ 2025
       ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਸ਼ਹਿਰ ਬਰਨਾਲਾ ਦੀ ਵੀਨਾ ਰਾਣੀ ਇੰਸਾਂ ਵੀ ਦੁਨੀਆਂ ਤੋਂ ਜਾਂਦੇ- ਜਾਂਦੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕਰ ਗਏ। ਪਰਿਵਾਰ ਨੇ ਅੰਤਿਮ ਇੱਛਾ ਦੇ ਤਹਿਤ ਵੀਨਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਕੇ ਇਨਸਾਨੀਅਤ ਪ੍ਰਤੀ ਬਣਦੇ ਆਪਣੇ ਫ਼ਰਜ ਨਿਭਾਇਆ।
       ਜਾਣਕਾਰੀ ਦਿੰਦਿਆਂ ਸ਼ਹਿਰੀ ਸੱਚੇ ਪੇ੍ਰਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਬਲਰਾਜ ਕੁਮਾਰ ਇੰਸਾਂ ਉਰਫ਼ ਭੋਲਾ ਚੱਕੀ ਵਾਲਾ ਦੀ ਪਤਨੀ ਵੀਨਾ ਰਾਣੀ ਇੰਸਾਂ (55) ਸ਼ੁੱਕਰਵਾਰ ਸਵੇਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ, ਦੇ ਮ੍ਰਿਤਕ ਸਰੀਰ ਨੂੰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦੇ ਹੋਏ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਕਿਉਂਕਿ ਪਰਿਵਾਰਕ ਮੈਂਬਾਂ ਦੇ ਦੱਸਣ ਮੁਤਾਬਕ ਵੀਨਾ ਰਾਣੀ ਇੰਸਾਂ ਨੇ ਪੂਜਨੀਕ ਗੁਰੂ ਜੀ ਦੀਆਂ ਪੇ੍ਰਰਣਾਂ ਸਦਕਾ ਜਿਉਂਦੇ ਜੀਅ ਹੀ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅਤੇ ਸੇਵਾ ਕਾਰਜਾਂ ਵਿੱਚ ਹਮੇਸਾ ਮੋਹਰੀ ਰਹਿੰਦੇ ਸਨ।
        ਉਨ੍ਹਾਂ ਦੱਸਿਆ ਕਿ ਪਰਿਵਾਰਕ ਮਹਿਲਾ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ ਗਿਆ। ਇਸ ਤੋਂ ਬਾਅਦ ਫੁੱਲਾਂ ਨਾਲ ਸਜੀ ਵੈਨ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਭੈਣ- ਭਾਈਆਂ ਦੀ ਅਗਵਾਈ ਵਿੱਚ ‘ਸੱਚਖੰਡਵਾਸੀ ਵੀਨਾ ਰਾਣੀ ਇੰਸਾਂ, ਅਮਰ ਰਹੇ’ ਅਤੇ ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਹੇਠ ਵੀਨਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਕੌਂਸਲਰ ਅਜੇ ਕੁਮਾਰ ਵੱਲੋਂ ਹਰੀ ਝੰਡੀ ਦਿਖਾ ਕੇ ਖੋਜ ਕਾਰਜਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਬਲਾਰਜ ਕੁਮਾਰ ਇੰਸਾਂ ਉਰਫ਼ ਭੋਲਾ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਜਿੰਦਰ ਇੰਸਾਂ, ਜਗਦੇਵ ਸਿੰਘ ਇੰਸਾਂ, ਕੁਲਦੀਪ ਇੰਸਾਂ, ਜ਼ੋਨ ਨੰਬਰ- 2 ਦੇ ਪ੍ਰੇਮੀ ਸੇਵਕ ਪ੍ਰੇਮ ਇੰਸਾਂ, ਸੁਖਦੇਵ ਸਿੰਘ ਇੰਸਾਂ ਅਮਲਾ ਸਿੰਘ ਵਾਲਾ, ਜਗਪ੍ਰੀਤ ਇੰਸਾਂ, ਮਿੱਠੂ ਸਿੰਘ ਇੰਸਾਂ, ਆਦਿ ਰਿਸਤੇਦਾਰ ਤੇ ਸਾਧ- ਸੰਗਤ ਹਾਜ਼ਰ ਸੀ।                                     ‘ਮਾਨਵਤਾ ਦੇ ਭਲੇ ਹਿੱਤ ਹੋਣਗੀਆਂ ਖੋਜ਼ਾਂ’
     ਪੰਦਰਾਂ ਮੈਂਬਰ ਹਨੀ ਇੰਸਾਂ ਨੇ ਦੱਸਿਆ ਕਿ ਵੀਨਾ ਰਾਣੀ ਇੰਸਾਂ ਜੋ ਦਰਬਾਰ ਡੇਰਾ ਸੱਚਾ ਸੌਦਾ ਸਰਸਾ ਦੇ ਅਣਥੱਕ ਸੇਵਾਦਾਰ ਸਨ, ਨੂੰ ਬਲਾਕ ਬਰਨਾਲਾ ਦੇ 72ਵੇਂ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਜਿੰਨ੍ਹਾਂ ਦੀ ਮ੍ਰਿਤਕ ਦੇਹ ਆਲ਼ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਗੋਰਖਪੁਰ (ਯੂ.ਪੀ.) ਨੂੰ ਦਾਨ ਕੀਤੀ ਗਈ ਹੈ। ਜਿੱਥੇ ਉਨ੍ਹਾਂ ਦੇ ਮ੍ਰਿਤਕ ਸਰੀਰ ’ਤੇ ਮੈਡੀਕਲ ਖੇਤਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਮਾਨਵਤਾ ਦੇ ਭਲੇ ਲਈ ਅਗਾਊਂ ਖੋਜ਼ਾਂ ਕਰਨਗੇ। 
‘ਉਪਰਾਲਾ ਕਾਬਿਲ- ਏ- ਤਾਰੀਫ਼’
      ਕੌਂਸਲਰ ਅਜੈ ਕੁਮਾਰ ਨੇ ਕਿਹਾ ਕਿ ਡੇਰਾ ਪੇ੍ਰਮੀਆਂ ਦੁਆਰਾ ਮ੍ਰਿਤਕ ਦੇਹਾਂ ਨੂੰ ਜਲ਼ਾਉਣ ਜਾਂ ਦਫ਼ਨਾਉਣ ਦੀ ਬਜਾਇ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਉਪਰਾਲਾ ਕਾਬਿਲ- ਏ- ਤਾਰੀਫ਼ ਹੈ। ਇਸ ਨਾਲ ਜਿੱਥੇ ਹੋਰਨਾਂ ਨੂੰ ਵਿਲੱਖਣ ਸ਼ੇਧ ਮਿਲਦੀ ਹੈ, ਉੱਥੇ ਹੀ ਮਾਨਵਤਾ ਦਾ ਵੀ ਭਲਾ ਹੋਵੇਗਾ। ਉਨ੍ਹਾਂ ਹੋਰਨਾਂ ਨੂੰ ਵੀ ਅਜਿਹੇ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ। 
Advertisement
Advertisement
Advertisement
Advertisement
error: Content is protected !!