ਕੋਵਿਡ-19 ਦੀ ਸਹੀ ਜਾਣਕਾਰੀ ਲਈ ਕੋਵਾ ਐਪ ਡਾਊਨਲੋਡ ਕਰਨ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ

Advertisement
Spread information

*ਕੋਵਾ ਐਪ ਡਾਊਨਲੋਡ ਕਰਕੇ ਜ਼ਿਲ੍ਹੇ ਦੇ 13,472 ਯੂਜ਼ਰ ਮਿਸ਼ਨ ਫ਼ਤਹਿ ਨਾਲ ਜੁੜੇ
* ਡਿਪਟੀ ਕਮਿਸ਼ਨਰ ਵੱਲੋਂ ਸੁਪਰਡੈਂਟ ਬਲਵਿੰਦਰ ਸਿੰਘ ਨੂੰ ਸਿਲਵਰ ਤੇ ਬਰਾਂਜ ਸਰਟੀਫਿਕੇਟ ਪ੍ਰਦਾਨ


ਹਰਪ੍ਰੀਤ ਕੌਰ ਸੰਗਰੂਰ, 21 ਜੁਲਾਈ 2020 
ਕਰੋਨਾ ਵਾਇਰਸ ਸਬੰਧੀ ਤੱਥਾਂ ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਲਈ ਜਿੱਥੇ ਕੋਵਾ ਐਪ ਕਾਫ਼ੀ ਕਾਰਗਰ ਸਾਬਿਤ ਹੋ ਰਹੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਖਿਲਾਫ਼ ਆਰੰਭ ਕੀਤਾ ਮਿਸ਼ਨ ਫਤਹਿ ਜ਼ਿਲ੍ਹਾ ਵਾਸੀਆ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਫ਼ਤਰ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੂੰ ਸਿਲਵਰ ਤੇ ਬਰਾਂਜ ਸਰਟੀਫਿਕੇਟ ਪ੍ਰਦਾਨ ਕਰਨ ਮੌਕੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਡਾਊਨਲੋਡ ਕਰਨ ਤੋਂ ਬਾਦ ਜ਼ਿਲ੍ਹੇ ਦੇ 13,472 ਯੂਜਰ ਮਿਸ਼ਨ ਫਤਹਿ ਨਾਲ ਜੁੜ ਚੁੱਕੇ ਹਨ ਅਤੇ 9697 ਫੋਟੋਆਂ ਵੀ ਅਪਲੋਡ ਕੀਤੀਆ ਜਾ ਚੁੱਕੀਅ ਹਨ। ਉਨ੍ਹਾਂ ਦੱਸਿਅ ਕਿ ਮਿਸ਼ਨ ਫਤਹਿ ਨਾਲ ਜੁੜ ਕੇ ਜ਼ਿਲ੍ਰੇ ਦੇ 21 ਨਾਗਰਿਕ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਵੀ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਵੇਰਵੇ ਸਹਿਤ ਦੱਸਿਅ ਕਿ 03 ਵਿਅਕਤੀ ਨੇ ਗੋਲਡ, 04 ਵਿਅਕਤੀਆਂ ਨੇ ਸਿਲਵਰ ਅਤੇ 14 ਵਿਅਕਤੀਆਂ ਨੇ ਬਰਾਂਜ ਸਰਟੀਫਿਕੇਟ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਹਿ ਨਾਲ ਜੁੜਨ ਲਈ ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ। ਊਸ ਉਪਰੰਤ ‘ਜੁਆਇਨ ਮਿਸ਼ਨ ਫਤਹਿ’ ’ਤੇ ਕਲਿੱਕ ਕਰਨ ਤੋਂ ਬਾਅਦ ‘ਜੁਆਇਨ’ ਬਟਨ ਦਬਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪਣਾ ਪਤਾ, ਜ਼ਿਲ੍ਹਾ ਰੈਫਰਲ ਕੋਡ ਅਤੇ ਨਾਮ ਭਰ ਕੇ ਫੋਟੋ ਅਪਲੋਡ ਕਰਨ ਤੋਂ ਬਾਅਦ ਸਬਮਿਟ ਕਰ ਦਿਓ ਜਿਸ ਨਾਲ ਮਿਸ਼ਨ ਫਤਹਿ ਨਾਲ ਜੁੜਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਮਿਸ਼ਨ ਫਤਹਿ ਨਾਲ ਜੁੜ ਕੇ ਅੰਕ ਹਾਸਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਸਤਖ਼ਤ ਵਾਲਾ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਗੇ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਵੱਲੋਂ ਆਪਣੇ ਫੋਨ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਵਾ ਐਪ ’ਤੇ ਹਰੇਕ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਐਪ ’ਤੇ ਪਹੁੰਚ ਕਰਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਐਪ ’ਤੇ ਪਹੁੰਚ ਕਰਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ।

Advertisement
Advertisement
Advertisement
Advertisement
Advertisement
error: Content is protected !!