ਰਘਵੀਰ ਹੈਪੀ, ਬਰਨਾਲਾ 12 ਜੁਲਾਈ 2024
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਈ “ਰੁੱਖ ਲਗਾਓ ਮੁਹਿੰਮ” ਤਹਿਤ ਐੱਸ.ਐੱਸ.ਡੀ ਕਾਲਜੀਏਟ ਸਕੂਲ ਬਰਨਾਲਾ ਵੱਲੋਂ ਸਕੂਲ ਵਿੱਚ ਵੱਖ ਵੱਖ ਤਰਾਂ ਦੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। । ਇਸ ਮੌਕੇ ਐੱਸ.ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸਰਮਾਂ ਨੇ ਇਸ ਉਪਰਾਲੇ ਦੀ ਸਾਲਾਘਾ ਕਰਦਿਆਂ ਕਿਹਾ ਕਿ ਸਾਡੀ ਸੰਸਕ੍ਰਿਤੀ ਵਿੱਚ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਨਾਤਨ ਧਰਮ ਵਿੱਚ ਤਾਂ ਬਹੁਤ ਸਾਰੇ ਰੁੱਖਾਂ ਨੂੰ ਅਸੀਂ ਆਪਣੇ ਇਸ਼ਟ ਦੇਵ ਵੱਜੋਂ ਮੰਨਦੇ ਹਾਂ। ਇਸ ਲਈ ਰੁੱਖਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।
ਐਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਤਿੰਨ ਕਰੋੜ ਪੌਦੇ ਲਾਉਣ ਦੀ ਮੁਹਿੰਮ ਦਾ ਹਰੇਕ ਪੰਜਾਬੀ ਨੂੰ ਹਿੱਸਾ ਬਣਨਾ ਚਾਹੀਦਾ ਹੈ ਅਤੇ ਐੱਸ.ਐੱਸ ਡੀ ਕਾਲਜੀਏਟ ਸਕੂਲ ਵੱਲੋਂ ਇਸ ਰੁੱਖ ਲਗਾਓ ਮਹਿੰਮ ਵਿੱਚ ਹਿੱਸਾ ਪਾ ਕੇ ਆਪਣਾ ਫਰਜ ਨਿਭਾਇਆ ਗਿਆ ਹੈ। ਇਸ ਮੌਕੇ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ, ਨੇ ਕਿਹਾ ਕਿ ਜਿਸ ਤਰਾਂ ਧਰਤੀ ‘ਤੇ ਤਾਪਮਾਨ ਵਧ ਰਿਹਾ ਹੈ ਅਤੇ ਖਾਸ ਕਰਕੇ ਪੰਜਾਬ ਵਿੱਚ ਬਰਸਾਤਾਂ ਘੱਟ ਹੋਣ ਲੱਗੀਆਂ ਹਨ, ਉਸ ਨੂੰ ਦੇਖਦਿਆਂ ਹਰ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਦਰਖਤ ਲਾ ਕੇ ਉਸ ਨੂੰ ਪਾਲਣਾ ਚਾਹੀਦਾ ਹੈ, ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਸੁਧ ਅਤੇ ਸਾਫ ਵਾਤਾਵਰਣ ਦੇ ਕੇ ਜਾਈਏ। ਇਸ ਸਮੇਂ ਐੱਸ.ਐੱਸ.ਡੀ ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਮੈਡਮ ਨਿਰਮਲਾ ਦੇਵੀ, ਮੈਡਮ ਵੀਰਪਾਲ ਕੌਰ, ਮੈਡਮ ਸੁਖਜੀਤ ਕੌਰ, ਜਸਦੀਪ ਸਿੰਘ, ਜੱਗੀ ਚੋਪੜਾ ਅਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।