ਅਦੀਸ਼ ਗੋਇਲ, ਬਰਨਾਲਾ 3 ਜੂਨ 2024
ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਤਾਜੋਕੇ ਵਿਖੇ ਵੋਟਾਂ ਵਾਲੇ ਦਿਨ ਲੱਗੇ ਭਾਜਪਾ ਦੇ ਇੱਕ ਬੂਥ ਤੇ ਬੈਠੇ ਵਰਕਰਾਂ ਦੀ ਕੁੱਝ ਸ਼ਰਾਰਤੀ ਵਿਅਕਤੀਆਂ ਵੱਲੋ ਕੀਤੀ ਕੁੱਟ ਮਾਰ ਕਰਨ ਤੋਂ ਜਖਮੀ ਹੋਏ ਭਾਜਪਾ ਵਰਕਰ ਲਾਜਪਤ ਰਾਏ ਦਾ ਪਤਾ ਲੈਣ ਵਿਸੇਸ ਤੌਰ ਭਾਜਪਾ ਦੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸਿਵਲ ਹਸਪਤਾਲ ਤਪਾ ਵਿਖੇ ਤਪਾ ਦੀ ਸਾਰੀ ਟੀਮ ਸਮੇਤ ਪਹੁੰਚੇ ।
ਇਹ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਪਾ ਭਾਜਪਾ ਮੰਡਲ ਦੇ ਪ੍ਰਧਾਨ ਸ੍ਰੀ ਸਾਹਿਲ ਬਾਂਸਲ ਨੇ ਦੱਸਿਆ ਕਿ ਹਲਕਾ ਇੰਚਾਰਜ ਗੁਰਜਿੰਦਰ ਸਿੰਘ ਸਿੱਧੂ ਨੇ ਐਸ ਐਮ ਓ ਤਪਾ ਤੋਂਂ ਵੀ, ਹਸਪਤਾਲ ‘ਚ ਦਾਖਿਲ ਭਾਜਪਾ ਵਰਕਰ ਦੇ ਇਲਾਜ ਸਬੰਧੀ ਜਾਣਕਾਰੀ ਲਈ ਅਤੇ ਜਖਮੀ ਹੋਏ ਵਰਕਰ ਨੂੰ ਹੌਸਲਾ ਦਿੱਤਾ ਕਿ ਸਮੁੱਚੀ ਪਾਰਟੀ ਉਸ ਤੇ ਉਸ ਦੇ ਪਰਿਵਾਰ ਨਾਲ ਖੜੀ ਹੈ।
ਉਹਨਾਂ ਦੱਸਿਆ ਕਿ ਪਾਰਟੀ ਦੇ ਉਮੀਦਵਾਰ ਸ੍ਰੀ ਅਰਵਿੰਦ ਖੰਨਾ ਨੇ ਵੀ ਪੀੜਤ ਵਰਕਰ ਦੇ ਘਰ ਵੋਟਾਂ ਵਾਲੇ ਦਿਨ ਹੀ ਚੱਕਰ ਮਾਰਿਆ ਸੀ ਅਤੇ ਪੁਲਿਸ ਮੁਖੀ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਹਲਕਾ ਇੰਚਾਰਜ ਨੂੰ ਵੀ ਤਾਕੀਦ ਕੀਤੀ ਸੀ ਕਿ ਉਹ ਪੁਲਸ ਪ੍ਰਸਾਸਨ ਤੋ ਐਫ ਆਈ ਆਰ ਸਬੰਧੀ ਜਾਣਕਾਰੀ ਲੈਂਦੇ ਰਹਿਣ ਸਿੱਧੂ ਨੇ ਦੱਸਿਆ ਕਿ ਮੈਂ ਵੋਟਾਂ ਵਾਲੇ ਦਿਨ ਤੋ ਹੀ ਲਗਾਤਾਰ ਡੀ ਐਸ ਪੀ ਤਪਾ ਨਾਲ ਸਪੰਰਕ ਬਣਾਇਆ ਹੋਇਆ ਹੈ ।
ਉਹਨਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਐੱਫ ਆਰ ਆਈ ਦਰਜ ਕਰ ਲਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਅਸ਼ਵਨੀ ਭਾਵਲਪੁਰੀਆ ਪਰੈਟੀ ਭਾਰਤੀ ਹੌਲਦਾਰ ਬਸੰਤ ਸਿੰਘ ਉੱਗੋ ਗੁਰਦੇਵ ਸਿੰਘ ਮੱਕੜ ਪਰਿਵਾਰਕ ਮੈਬਰ ਪ੍ਰਗਟ ਦੇਵ ਭਵਿੰਦਰ ਕੁਮਾਰ ਰੇਸ਼ਮ ਸਿੰਘ ਤਰਸੇਮ ਸ਼ਰਮਾ ਬਲਵਿੰਦਰ ਪਾਲ ਸ਼ਰਮਾ ਮਨੀਆ ਰਾਮ ਹਾਜਰ ਸਨ।