ਰਘਵੀਰ ਹੈਪੀ, ਬਰਨਾਲਾ 3 ਜੂਨ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ‘ਚ ਅੱਜ ਵਿਸ਼ਵ ਸਾਈਕਲ ਦਿਵਸ, ਮਨਾਇਆ ਗਿਆ । ਇਸ ਮੌਕੇ ਸਕੂਲ ਨੇ ਸਾਈਕਲ ਰੈਲੀ ਕੱਢੀ । ਜਿਸ ਵਿਚ ਸਕੂਲ ਦਾ ਸਾਰਾ ਸਟਾਫ ਸਵੇਰ 5.30 ਵਜੇ ਆਪਣੇ- ਆਪਣੇ ਸਾਇਕਲਾਂ ਤੇ ਸਕੂਲ ਪਹੁੰਚੇ । ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਨੇ ਰਵਾਨਾ ਕੀਤਾ। ਸਾਇਕਲ ਰੈਲੀ ਸਕੂਲ ਵਿਚੋਂ ਹੁੰਦੀ ਹੋਈ ਸ਼੍ਰੀ ਬਾਲਮੀਕ ਚੋਂਕ ,ਭਗਤ ਸਿੰਘ ਚੋਂਕ , ਸਦਰ ਬਜਾਰ ,ਨਹਿਰੂ ਚੋਂਕ ਅਤੇ ਪੱਕਾ ਕਾਲਜ ਰੋਡ ,ਕੱਚਾ ਕਾਲਜ ਰੋਡ ਤੋਂ ਹੇ ਕੇ ਵਾਪਿਸ ਸਕੂਲ ਪਹੁੰਚੀ।
ਇਸ ਮੌਕੇ ਸਕੂਲ ਵਲੋਂ ਵਾਤਾਵਰਣ ਦੀ ਵਧਦੀ ਗਰਮੀ ਨੂੰ ਦੇਖਦੇ ਹੋਏ ਪੌਦੇ ਵੀ ਵੰਡੇ ਗਏ ਅਤੇ ਸਭ ਨੂੰ ਇੱਕ -ਇੱਕ ਪੌਧਾ ਲਗਾਉਣ ਲਈ ਵੀ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵੀ.ਕੇ. ਸ਼ਰਮਾ , ਵਾਈਸ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਵਿਸ਼ਵ ਸਾਇਕਲ ਦਿਵਸ ਦੀ ਸ਼ੁਰੂਆਤ 3 ਜੂਨ 2018 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂ ਸਭਾ ਦੁਆਰਾ ਕੀਤੀ ਗਈ ਸੀ। ਇਸ ਆਯੋਜਨ ‘ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ, ਐਥਲੀਟਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਸੀ। ਇਸ ਮੌਕੇ ਸਾਈਕਲਿੰਗ ਦੀ ਮਹੱਤਤਾ ਅਤੇ ਇਸ ਦੇ ਸਿਹਤ ਲਾਭਾਂ ਬਾਰੇ ਵੀ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਰੋਜ਼ਾਨਾ ਸਾਇਕਲ ਚਲਾਉਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਨਾਲ ਦਿਲ, ਬਲੱਡ ਸੈੱਲ ਅਤੇ ਫੇਫੜਿਆਂ ਨੂੰ ਲਾਭ ਪਹੁੰਚ ਸਕਦਾ ਹੈ। ਜਦੋ ਤੁਸੀਂ ਸਾਇਕਲ ਚਲਾਉਦੇ ਸਮੇਂ ਗਹਿਰਾ ਸਾਹ ਲਓਗੇ, ਪਸੀਨਾ ਆਵੇਗਾ ਅਤੇ ਸਰੀਰ ਦੇ ਤਾਪਮਾਨ ‘ਚ ਵਾਧੇ ਦਾ ਅਨੁਭਵ ਹੋਵੇਗਾ। ਅਜਿਹੇ ‘ਚ ਫਿੱਟਨੈੱਸ ਬਣਾਈ ਰੱਖਣ ‘ਚ ਮਦਦ ਮਿਲੇਗੀ। ਅਗਰ ਅਸ਼ੀ ਤੰਦੁਰੁਸਤ ਰਹਿਣਾ ਚਾਉਣੇ ਹਾਂ ਤਾਂ ਸਾਈਕਲ ਚਲਾਉਣਾ ਬਹੁਤ ਹੀ ਜਰੂਰੀ ਹੈ। ਨਾਲ ਹੀ ਸਾਨੂੰ ਆਪਣੇ ਵਾਤਾਵਰਣ ਨੂੰ ਵੀ ਹਰਾ- ਭਰਾ ਬਣਾਉਣਾ। ਜਿਸ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਨ , ਕਿਉਂਕਿ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਸਾਰੇ ਰੁੱਖਾਂ ਦੀ ਲੋੜ ਹੈ। ਅਗਰ ਇਕ ਇਨਸਾਨ ਇੱਕ ਰੁੱਖ ਵੀ ਲਗਾਏ ਤਾਂ ਚਾਰੋ ਪਾਸੇ ਹਰਿਆਲੀ ਹੀ ਹਰਿਆਲੀ ਹੋਵੇਗੀ।
ਵਾਈਸ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆ ਭਰ ਦੇ ਦੇਸ਼ਾਂ ਨੂੰ ਵੱਖ-ਵੱਖ ਵਿਕਾਸ ਰਣਨੀਤੀਆਂ ‘ਤੇ ਧਿਆਨ ਕੇਂਦਰਿਤ ਕਰਨ ਅਤੇ ਅੰਤਰਰਾਸ਼ਟਰੀ, ਰਾਸ਼ਟਰੀ, ਖੇਤਰੀ ਵਿਕਾਸ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਸਾਈਕਲਿੰਗ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨਾ ਹੈ। ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸਾਈਕਲਿੰਗ ਸੁਰੱਖਿਆ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਸਾਈਕਲਿੰਗ ਦਾ ਪ੍ਰਚਲਨ ਵਧਾਉਣਾ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣਾ ਸ਼ਾਮਲ ਹੈ, ਤਾਂ ਜੋ ਲੋਕ ਸਾਈਕਲ ਚਲਾਉਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਣ।