ਘਰ ਘਰ ਸਰਵੇਖਣ ਕਰਨ ਚ, ਜੁਟੀਆਂ ਬਲਾਕ ਦੀਆਂ 150 ਤੋਂ ਵੱਧ ਆਸ਼ਾ ਵਰਕਰ
ਹਰਪ੍ਰੀਤ ਕੌਰ ਸੰਗਰੂਰ, 27 ਜੂਨ 2020
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਦੀ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਹੀ ਲੜੀ ਤਹਿਤ ਹੁਣ ਕੋਵਿਡ 19 ਦੇ ਸ਼ੱਕੀ ਮਰੀਜ਼ ਲੱਭਣ ਲਈ ਘਰ-ਘਰ ਸਰਵੇਖਣ ਕਰਵਾਇਆ ਜਾ ਰਿਹਾ ਹੈ।
ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਪਿੰਡਾਂ ਵਿਚ ਘਰ-ਘਰ ਸਰਵੇਖਣ ਦੇ ਇੰਚਾਰਜ ਸਿਹਤ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਾਕ ਅਧੀਨ ਆਸ਼ਾ ਵਰਕਰ ਵੱਲੋਂ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਫਲੂ ਵਰਗੇ ਲੱਛਣਾਂ ਦਾ ਪਤਾ ਲਾ ਕੇ ਕੋਵਿਡ ਦੀ ਜਾਂਚ ਸਮੇਂ ਸਿਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਲਾਕ ਦੇ 99 ਪਿੰਡਾਂ ਵਿਚ 155 ਆਸ਼ਾ ਵਰਕਰ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ।ਰਿਪੋਰਟਿੰਗ ਇੰਚਾਰਜ ਬੀ।ਐਸ।ਏ। ਮਨਦੀਪ ਸਿੰਘ ਵੱਲੋਂ ਆਸ਼ਾ ਵਰਕਰ ਤੇ ਫੈਸੀਲਿਟੇਟਰ ਨੂੰ ਘਰ -ਘਰ ਨਿਗਰਾਨੀ ਤਹਿਤ ਮੋਬਾਇਲ ਐਪ ਦੀ ਟ੍ਰੇਨਿੰਗ ਦਿੱਤੀ ਗਈ।