ਕੌਮਾਂਤਰੀ ਔਰਤ ਦਿਵਸ ’ਤੇ ਐੱਸ.ਐੱਸ.ਡੀ ਕਾਲਜ ’ਚ ਲਿੰਗਕ ਨਾ-ਬਰਾਬਰੀ ਦੇ ਮੁੱਦੇ ’ਤੇ ਕੀਤੀਆਂ ਖੁੱਲ ਕੇ ਵਿਚਾਰਾਂ

Advertisement
Spread information
ਰਘਵੀਰ ਹੈਪੀ, ਬਰਨਾਲਾ, 7 ਮਾਰਚ 2024
      ਸਥਾਨਕ ਐੱਸ.ਐੱਸ.ਡੀ ਕਾਲਜ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਅੱਜ ਬਹੁਤ ਹੀ ਉਤਸਾਹ ਨਾਲ ਔਰਤ ਦਿਵਸ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਨਸੀ ਜਿੰਦਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜੰਡਾਂ ਵਾਲਾ ਰੋਡ ਬਰਨਾਲਾ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਮੌਕੇ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕੌਮਾਂਤਰੀ ਔਰਤ ਦਿਵਸ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਿਨਸੀ ਜਿੰਦਲ ਨੇ ਆਪਣੇ ਭਾਸ਼ਨ ਵਿੱਚ ਲਿੰਗਕ ਨਾ-ਬਰਾਬਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਸਮਾਜ ਵਿੱਚ ਅੱਜ ਵੀ ਔਰਤਾਂ ਨਾਲ ਹੋ ਰਹੇ ਕਈ ਤਰ੍ਹਾਂ ਦੇ ਵਿਤਕਰਿਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ। ਉਹਨਾਂ ਕਿਹਾ ਕਿ ਅੱਜ ਲੜਕਿਆਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਦਿਆਂ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਪੈਣੀ ਹੈ, ਜਿਸ ਵਿੱਚ ਲੜਕੀਆਂ ਬਿਨਾਂ ਕਿਸੇ ਡਰ ਭੈਅ ਦੇ ਦਿਨ- ਰਾਤ ਆਪੋ ਆਪਣੇ ਕੰਮ ਅਤੇ ਡਿਊਟੀਆਂ ਨਿਭਾ ਸਕਣ। ਐਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਸਨਾਤਨ ਧਰਮ ਵਿੱਚ ਔਰਤਾਂ ਦੇ ਅਹਿਮ ਸਥਾਨ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਜਿਥੇ ਔਰਤ ਦੀ ਦੇਵੀ ਦੇ ਰੂਪ ਵਿੱਚ ਪੂਜਾ ਕਰਦੇ ਹਾਂ, ਉੱਥੇ ਕੰਜਕਾਂ ਦਾ ਪੂਜਨ ਕਰਦਿਆਂ ਲੜਕੀ ਨੂੰ ਲੱਛਮੀ ਦਾ ਰੂਪ ਮੰਨਿਆ ਜਾਂਦਾ ਹੈ। ਐਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਔਰਤਾਂ ਵੱਲੋਂ ਕੀਤੀ ਤਰੱਕੀ ਅਤੇ ਹਰ ਖੇਤਰ ਵਿੱਚ ਅੱਗੇ ਵਧਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਸਮਾਜ ਦੇ ਹਰ ਵਰਗ ਨੂੰ ਹੁਣ ਆਪਣਾ ਨਜਰੀਆ ਬਦਲਦਿਆਂ ,ਲੜਕੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ। ਉਹਨਾਂ ਵਿਸਵ ਪ੍ਰਸਿੱਧ ਔਰਤਾਂ ਦੀ ਉਦਾਰਹਣ ਦਿੰਦਿਆਂ ਕਿਹਾ ਕਿ ਹੁਣ ਉਹ ਦੂਰ ਨਹੀਂ ਜਦੋਂ ਔਰਤਾਂ ਵੱਲੋਂ ਅੱਗੇ ਹੋ ਕੇ ਹਰ ਖੇਤਰ ਵਿੱਚ ਸੰਸਾਰ ਦੀ ਅਗਵਾਈ ਕੀਤੀ ਜਾਵੇਗੀ। ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਪ੍ਰੋਫੈਸਰ ਕਾਦੰਬਰੀ ਗਾਸੋ ਨੇ ਵੀ ਔਰਤ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰ ਸਹਿਤ ਚਾਣਨਾ ਪਾਇਆ। ਕਾਲਜ ਦੇ ਵਿਦਿਆਰਥੀ ਜੈਸ਼ਵੀਰ, ਜਸ਼ਨਦੀਪ ਕੌਰ, ਕਮਲਦੀਪ ਕੌਰ, ਹਰਮਨਦੀਪ ਕੌਰ, ਸੁਖਪ੍ਰੀਤ ਕੌਰ ਸੈਮਲਪ੍ਰੀਤ ਸਿੰਘ, ਸਿਵਾਨੀ, ਪ੍ਰਭਜੋਤ ਕੌਰ ਨੇ ਔਰਤ ਦਿਵਸ ਸਬੰਧੀ ਗੀਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਡਿੰਪਲ ਤੇ ਉਸ ਦੀ ਟੀਮ ਨੇ ਸਕਿੱਟ ਵੀ ਪੇਸ਼ ਕੀਤੀ ।  ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋਫੈਸਰ ਭਾਰਤ ਭੂਸਣ, ਡੀਨ ਨੀਰਜ ਸ਼ਰਮਾ, ਪ੍ਰੋ: ਸੁਨੀਤਾ ਗੋਇਲ, ਪ੍ਰੋ: ਸੀਮਾ ਰਾਣੀ, ਪ੍ਰੋ: ਅਮਨਦੀਪ ਕੌਰ, ਪ੍ਰੋ: ਕੁਲਦੀਪ ਕੌਰ, ਪ੍ਰੋ: ਸਸ਼ੀ ਬਾਲਾ, ਪ੍ਰੋ: ਗੁਰਪਿਆਰ ਸਿੰਘ, ਸੁਪਰਵਾਇਜਰ ਜਗਸੀਰ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ ਦੇ ਮੈਂਬਰ ਸ੍ਰੀ ਜਤਿੰਦਰ ਗੋਇਲ, ਪੰਕਜ ਗੋਇਲ ਅਤੇ ਅਨੀਤਾ ਗੋਇਲ ਵੀ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!