ਹਰਿੰਦਰ ਨਿੱਕਾ , ਬਰਨਾਲਾ 5 ਮਾਰਚ 2024
ਜਿਲ੍ਹਾ ਜੇਲ੍ਹ ‘ਚ ਸਖਤ ਸੁਰੱਖਿਆ ਦੇ ਬਾਵਜੂਦ ਗੈਰਕਾਨੂੰਨੀ ਢੰਗ ਨਾਲ ਮੋਬਾਇਲਾਂ ਦਾ ਪਹੁੰਚਣਾ ਬਾ-ਦਸਤੂਰ ਜ਼ਾਰੀ ਹੈ। ਪਰੰਤੂ ਮੋਬਾਇਲ ਬਰਾਮਦ ਹੋਣ ਤੋਂ ਬਾਅਦ ਪਰਚੇ ਦਰਜ ਹੋਣ ਵਿੱਚ ਅਕਸਰ ਹੁੰਦੀ ਦੇਰੀ, ਪ੍ਰਸ਼ਾਸ਼ਨਿਕ ਅਮਲੇ ਤੇ ਪ੍ਰਸ਼ਾਸ਼ਨਿਕ ਪ੍ਰਕਿਰਿਆ ਉੱਤੇ ਸਵਾਲ ਖੜ੍ਹੇ ਕਰਦੀ ਹੈ। ਮੋਬਾਇਲ ਬਰਾਮਦ ਹੋਣ ਦੀਆਂ ਘਟਨਾਵਾਂ 25 ਮਾਰਚ 2023 ਤੋਂ 6 ਜਨਵਰੀ 2024 ਤੱਕ ਦੀਆਂ ਹਨ। ਜਦੋਂਕਿ ਇੱਨ੍ਹਾਂ ਸਾਰੀਆਂ ਘਟਨਾਵਾਂ ਸਬੰਧੀ ਐਫ.ਆਈ.ਆਰ. 4 ਮਾਰਚ ਨੂੰ ਦਰਜ਼ ਕੀਤੀਆਂ ਗਈਆਂ ਹਨ। ਇਹ ਪਰਚਿਆਂ ਅਨੁਸਾਰ ਜੇਲ੍ਹ ਅੰਦਰੋਂ 16 ਮੋਬਾਇਲ ਬਰਾਮਦ ਹੋਏ ਹਨ। ਇਹ ਮੋਬਾਇਲ ਜੇਲ੍ਹ ਅੰਦਰ ਕੌਣ ਤੇ ਕਿਵੇਂ ਭੇਜਦਾ ਹੈ, ਉਨ੍ਹਾਂ ਦੋਸ਼ੀਆਂ ਦੀ ਪਹਿਚਾਣ ਤਾਂ ਦੂਰ ਦੀ ਗੱਲ ਹੈ । ਇੱਕੋ ਦਿਨ ਵਿੱਚ ਹੀ ਦਰਜ ਹੋਏ ਉਕਤ ਅੱਠ ਕੇਸਾਂ ਵਿੱਚੋਂਂ ਬਹੁਤੇ ਪਰਚਿਆਂ ਦੇ ਤਾਂ ਹਾਲੇ ਦੋਸ਼ੀਆਂ ਦੀ ਪਹਿਚਾਣ ਵੀ ਨਹੀਂ ਹੋ ਸਕੀ ।
ਥਾਣਾ ਸਿਟੀ 1 ਬਰਨਾਲਾ ‘ਚ ਪੁਲਿਸ ਵੱਲੋਂ ਦਰਜ ਕੁੱਠ ਪਰਚਿਆਂ ਦੀ ਤਫਸ਼ੀਲ ਹੇਠਾਂ ਪੜ੍ਹੋ:-
- ਸੁਪਰਡੈਂਟ ਜਿਲ੍ਹਾ ਜੇਲ੍ਹ ਬਰਨਾਲਾ ਦੇ ਪੱਤਰ ਨੰਬਰ 22443 ਮਿਤੀ 10-09-2023 ਵੱਲੋ ਸੁਪਰਡੈਟ ਜਿਲਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਬੈਰਕ ਨੰਬਰ 2 ਵਿਚੋਂ ਤਲਾਸੀ ਦੌਰਾਨ 3 ਮੋਬਾਇਲ ਫੋਨ ਬ੍ਰਾਮਦ ਹੋਏ ਹਨ।
- ਪੱਤਰ ਨੰਬਰ 22588 ਮਿਤੀ 01-10-2023 ਵੱਲੋ ਸੁਪਰਡੈਟ ਜਿਲਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਡੋਰਮੈਟਰੀ ਨੰਬਰ 2 ਅਤੇ 4 ਵਿਚੋਂ ਤਲਾਸੀ ਦੌਰਾਨ 2 ਮੋਬਾਇਲ ਫੋਨ ਮਾਰਕਾ ਕੋਚੱਡਿਆ ਬ੍ਰਾਮਦ ਹੋਏ ਹਨ। ਪੱਤਰ ਨੰਬਰ 21841 ਮਿਤੀ 16-07-2023 ਬਾਬਤ 2 ਮੋਬਾਇਲ ਫੋਨ ਬ੍ਰਾਮਦ ਹੋਏ ਹਨ।
- ਪੱਤਰ ਨੰਬਰ 25342 ਮਿਤੀ 20-12-2023 ਵੱਲੋ ਸੁਪਰਡੈਟ ਜਿਲਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਬੈਰਕ ਨੰਬਰ 8 ਵਿਚੋਂ ਤਲਾਸੀ ਦੌਰਾਨ 1 ਕੀਪੈਡ ਮੋਬਾਇਲ ਫੋਨ ਮਾਰਕਾ ਆਈਲੈਟ ਲਵਾਰਿਸ ਬ੍ਰਾਮਦ ਹੋਇਆ ਹੈ।
- ਪੱਤਰ ਨੰਬਰ 23058 ਮਿਤੀ 05-11-2023 ਵੱਲੋ ਸਹਾਇਕ ਸੁਪਰਡੈਟ ਜਿਲ੍ਹਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਬੈਰਕ ਨੰਬਰ 3 ਵਿਚੋਂ ਤਲਾਸੀ ਦੌਰਾਨ 1 ਕੀਪੈਡ ਮੋਬਾਇਲ ਫੋਨ ਮਾਰਕਾ ਕੋਚੱਡਿਆ ਰੰਗ ਗੋਲਡਨ ਬ੍ਰਾਮਦ ਹੋਇਆ। ਜਿਸ ਸਬੰਧੀ ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਠੁੱਲੀਵਾਲ ਅਤੇ ਕੈਦੀ ਗੁਰਲਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਪਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
- ਪੱਤਰ ਨੰਬਰ 21921 ਮਿਤੀ 22-07-2023 ਵੱਲੋ ਸਹਾਇਕ ਸੁਪਰਡੈਟ ਜਿਲ੍ਹਾ ਜੇਲ੍ਹ ਬਰਨਾਲਾ ਬਾਬਤ ਮਿਤੀ 22-07-2023 ਨੂੰ ਜੇਲ੍ਹ ਦੀ ਬੈਰਕ ਨੰਬਰ 1 ਦੀ ਤਲਾਸੀ ਦੌਰਾਨ ਹਵਾਲਾਤੀ ਬਲਜੀਤ ਸਿੰਘ ਪਾਸੋਂ 1 ਕੀਪੈਡ ਮੋਬਾਇਲ ਫੋਨ ਮਾਰਕਾ ਕੋਚੱਡਿਆ ਰੰਗ ਲਾਇਟ ਗੋਲਡਨ ਬ੍ਰਾਮਦ ਹੋਇਆ। ਜਿਸ ਸਬੰਧੀ ਹਵਾਲਾਤੀ ਬਲਜੀਤ ਸਿੰਘ ਉਰਫ ਬੱਬੂ ਪੁੱਤਰ ਕਾਕਾ ਸਿੰਘ ਵਾਸੀ ਖਲੀਲ ਪੱਤੀ ਸੇਰਪੁਰ ਜਿਲਾ ਸੰਗਰੂਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ।
- ਪੱਤਰ ਨੰਬਰ 19790/ਸੀ.ਟੀ. ਮਿਤੀ 25-03-23 ਵੱਲੋ ਸ੍ਰੀ ਹਰਬੰਸ ਸਿੰਘ ਸਹਾਇਕ ਸੁਪਰਡੈਟ ਜਿਲ੍ਹਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਬੈਰਕ ਨੰਬਰ 1 ਦੇ ਨੇੜਿਓਂ 3 ਫੈਕਾ ਜਿਸ ਵਿੱਚੋ 16 ਪੈਕਟ ਤੰਬਾਕੂ ਮਾਰਕਾ ਅੰਸੁਲ, 14 ਪੈਕਟ ਤੰਬਾਕੂ ਮਾਰਕਾ ਟਰੱਕ ਤੇ 5 ਪੈਕਟ ਬੀੜੀਆਂ ਮਾਰਕਾ ਗੋਲਡ ਬ੍ਰਾਮਦ ਹੋਣ ਸਬੰਧੀ, ਇੱਕ ਪੱਤਰ ਨੰਬਰ 21772 ਮਿਤੀ 05-07-2023 ਬਾਬਤ ਡੋਰਮੈਟਰੀ ਨੰਬਰ 2 ਦੀ ਬੈਕ ਸਾਈਡ ਤੋਂ 1 ਕੀਪੈਡ ਮੋਬਾਇਲ ਫੋਨ ਕੰਪਨੀ ਕੋਚਡਿਆ ਰੰਗ ਸੁਰਮਈ ਬ੍ਰਾਮਦ ਹੋਣ ਸਬੰਧੀ ਇੱਕ ਪੱਤਰ ਨੰਬਰ 24014 ਮਿਤੀ 09-11-2023 ਬਾਬਤ ਬੈਰਕ ਨੰਬਰ 4 ਦੇ ਅੰਦਰੋਂ 1 ਲਵਾਰਿਸ ਮੋਬਾਇਲ ਫੋਨ ਬ੍ਰਾਮਦ ਹੋਇਆ । ਇਹ ਕੇਸ ਅਣਪਛਾਤਿਆਂ ਖਿਲਾਫ ਦਰਜ ਕੀਤਾ ਗਿਆ ਹੈ।
- ਪੱਤਰ ਨੰਬਰ 25357 ਮਿਤੀ 21-12-2023 ਵੱਲੋ ਸੁਪਰਡੈਟ ਜਿਲਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਬੈਰਕ ਨੰਬਰ 4 ਵਿਚੋਂ ਤਲਾਸੀ ਦੌਰਾਨ 1 ਲਵਾਰਿਸ ਕੀਪੈਡ ਮੋਬਾਇਲ ਫੋਨ ਮਾਰਕਾ ਕੋਚੱਡਿਆ ਰੰਗ ਕਾਲਾ ਬ੍ਰਾਮਦ ਹੋਇਆ। ਇੱਕ ਪੱਤਰ ਨੰਬਰ 72 ਮਿਤੀ 6-01-2024 ਬਾਬਤ ਜੇਲ੍ਹ ਦੀ ਬੈਰਕ ਨੰਬਰ 2 ਦੇ ਬਾਹਰ ਵਾਲੀ ਸਾਇਡ ਵਾਲੇ ਪਾਸੇ ਲੱਗੇ ਲੈਂਪ ਦੇ ਪਾਇਪ ਵਿਚੋਂ 2 ਕੀਪੈਡ ਮੋਬਾਇਲ ਫੋਨ ਕੰਪਨੀ ਕੋਚੱਡਿਆ ਬ੍ਰਾਮਦ ਹੋਏ। ਇਸ ਸਬੰਧੀ ਵੀ ਅਣਪਛਾਤਿਆਂ ਖਿਲਾਫ ਹੀ ਕੇਸ ਦਰਜ ਕੀਤਾ ਗਿਆ ਹੈ।
- ਪੱਤਰ ਨੰਬਰ 23077 ਮਿਤੀ 06-11-2023 ਵੱਲੋ ਸਹਾਇਕ ਸੁਪਰਡੈਟ ਜਿਲਾ ਜੇਲ੍ਹ ਬਰਨਾਲਾ ਬਾਬਤ ਜੇਲ੍ਹ ਦੀ ਡਿਊਡੀ ਵਿੱਚ ਤਲਾਸੀ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਰਨਾਲਾ ਪਾਸੋਂ 5 ਨਸ਼ੀਲੇ ਜਾਪਦੇ ਕੈਪਸੂਲ ਬ੍ਰਾਮਦ ਹੋਣ ਸਬੰਧੀ ਅਤੇ ਇੱਕ ਪੱਤਰ ਨੰਬਰ 25282 ਮਿਤੀ 14-12-2023 ਬਾਬਤ ਜੇਲ੍ਹ ਦੀ ਡੋਰਮੈਟਰੀ ਨੰਬਰ 6 ਦੇ ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਠੁੱਲੀਵਾਲ ਦੀ ਪਹਿਨੀ ਹੋਈ ਲੋਅਰ ਦੀ ਜੇਬ ਵਿੱਚੋਂ 1 ਕੀਪੈਡ ਮੋਬਾਇਲ ਫੋਨ ਮਾਰਕਾ ਕੋਚੱਡਿਆ ਰੰਗ ਗੋਲਡਨ ਬ੍ਰਾਮਦ ਹੋਇਆ। ਇੱਨ੍ਹਾਂ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਠੁੱਲੀਵਾਲ ਅਤੇ ਹਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਰਨਾਲਾ ਖਿਲਾਫ ਕੇਸ ਦਰਜ ਕੀਤਾ ਗਿਆ।