ਅਣਗਹਿਲੀ ‘ਤੇ ਲਾਪਰਵਾਹੀ ਦਿਖਾਉਣ ਵਾਲੇ 2 ਥਾਣੇਦਾਰਾਂ & ਐਸ.ਐਚ.ਓ ਤੇ ਲਟਕੀ ਕਾਨੂੰਨੀ ਕਾਰਵਾਈ ਦੀ ਤਲਵਾਰ
ਪੰਜਾਬ ਹਿਓੁਮਨ ਰਾਈਟਸ ਕਮਿਸ਼ਨ ਦੇ ਹੁਕਮਾਂ ਨੂੰ ਵੀ ਪੁਲਿਸ ਅਧਿਕਾਰੀਆਂ ਨੇ ਲੰਬਾ ਸਮਾਂ ਸਮਝਿਆ ਟਿੱਚ
ਹਰਿੰਦਰ ਨਿੱਕਾ , ਪਟਿਆਲਾ 20 ਜਨਵਰੀ 2024
ਇੱਕ ਪੜ੍ਹੀ ਲਿਖੀ ਲੜਕੀ ਨਾਲ ਛੇੜਛਾੜ ,ਕੁੱਟਮਾਰ ਕਰਨ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੀ ਘਟਨਾ ਤੋਂ 6 ਸਾਲ ਬਾਅਦ ਪੁਲਿਸ ਨੇ ਉਦੋਂ 2 ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਦੋਂ ਤੱਕ ਇਨਸਾਫ ਲਈ ਭਟਕਦੀ ਲੜਕੀ ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖਿਆਂ ਵੀ 3 ਸਾਲ ਲੰਘ ਚੁੱਕੇ ਹਨ। ਪੁਲਿਸ ਦੀ ਕਾਰਗੁਜਾਰੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਇਹ ਮਾਮਲਾ ਨਾਭਾ ਸ਼ਹਿਰ ਦਾ ਹੈ। ਹੈਰਾਨ ਕਰ ਦੇਣ ਦੀ ਗੱਲ ਇਹ ਵੀ ਹੈ ਕਿ ਪੁਲਿਸ ਨੇ ਇਕੱਲੇ ਪੀੜਤ ਲੜਕੀ ਦੀ ਸੁਣਵਾਈ ਹੀ ਨਹੀਂ ਕੀਤੀ,ਬਲਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਰੀਬ 2 ਸਾਲ ਪਹਿਲਾਂ ਦਿੱਤੇ ਹੁਕਮਾਂ ਨੂੰ ਵੀ ਪੁਲਿਸ ਅਧਿਕਾਰੀਆਂ ਨੇ ਲੰਬਾ ਅਰਸਾ ਟਿੱਚ ਹੀ ਜਾਣਿਆ। ਆਲ੍ਹਾ ਪੁਲਿਸ ਅਧਿਕਾਰੀ ਹਾਲੇ ਵੀ, ਇਸ ਗੰਭੀਰ ਮਾਮਲੇ ਨੂੰ ਦਰਜ ਕਰਨ ‘ਚ ਅਣਗਹਿਲੀ ਤੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾ ਵੱਟਣ ਦੇ ਰੌਂਅ ਵਿੱਚ ਹੀ ਹਨ। ਇਸ ਪੂਰੇ ਘਟਨਾਕ੍ਰਮ ਉੱਤੇ ਡਾਕਟਰ ਸੁਰਜੀਤ ਪਾਤਰ ਦੇ ਇਹ ਬੋਲ ਖਰ੍ਹੇ ਢੁੱਕਦੇ ਹਨ,,,
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ
ਕਦੋਂ ਕੀ ਹੋਇਆ, ਇਹ ਐ ਪੂਰਾ ਮਾਮਲਾ
ਨਾਭਾ ਸ਼ਹਿਰ ਦੀ ਰਹਿਣ ਵਾਲੀ ਇੱਕ ਪੜ੍ਹੀ ਲਿਖੀ ਲੜਕੀ ਨੇ ਖੁਦ ਨਾਲ ਹੋਈ ਜਿਆਦਤੀ ਸਬੰਧੀ 23 ਜਨਵਰੀ 2018 ਨੂੰ ਇੱਕ ਲਿਖਤੀ ਸ਼ਕਾਇਤ ਪਹਿਲਾਂ,ਮੁਕਾਮੀ ਥਾਣਾ ਵਿੱਚ ਦਿੱਤੀ ਤੇ ਫਿਰ ਇਹੋ ਦੁਰਖਾਸਤ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾ ਕੇ, ਉਦੋਂ ਦੇ ਐਸ.ਐਸ. ਪੀ ਪਟਿਆਲਾ ਨੂੰ ਵੀ ਦਿੱਤੀ ਸੀ। ਪੀੜਤਾ ਨੇ ਆਪਣੀ ਸ਼ਕਾਇਤ ਬਰਖਿਲਾਫ ਮਿੱਢਾ ਪੁੱਤਰ ਬਚਨਾ ਰਾਮ,ਮਿੱਢਾ ਰਾਮ ਦੇ ਦੋ ਲੜਕੇ ਸੋਨੂ ਅਤੇ ਕਾਲਾ ਵਾਸੀ ਗਲੀ ਮਲੇਰੀਆਂ ਵਾਲੀ ਨਾਭਾ ਦਿੱਤੀ ਸੀ। ਪੀੜਤਾ ਨੇ ਲਿਖਿਆ ਸੀ ਕਿ ਉਹ ਦੋ ਭੈਣਾਂ ਹਨ, ਦੋਵੇਂ ਕੁਆਲੀਫਾਇਡ ਹਨ ਅਤੇ ਦੋਨਾਂ ਨੇ ਆਪਣੀ ਸ਼ਾਦੀ ਵੀ ਨਹੀਂ ਕਰਵਾਈ ਹੈ, ਜਦੋਂਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਆਪਣੇ ਘਰ ਤੋਂ ਕੁੱਝ ਦਿਨਾਂ ਲਈ ਬਾਹਰ ਗਈਆਂ ਹੋਈਆਂ ਸੀ । ਵਿਸੇ ਵਿੱਚ ਦਰਸਾਏ ਵਿਅਕਤੀ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ , ਉਨ੍ਹਾਂ ਦੇ ਘਰ ਵਾਲੀ ਕੰਧ ਤੋਂ ਵੀ ਅੱਗੇ ਵੱਧਕੇ ਉਨ੍ਹਾਂ ਦੀ ਥਾਂ ਤੇ ਕਬਜਾ ਕਰ ਲਿਆ । ਜਦੋਂ ਉਹ ਵਾਪਿਸ ਆਈਆਂ ਅਤੇ ਦੋਸ਼ੀਆਂ ਨੂੰ ਰੋਕੀ ਹੋਈ ਥਾਂ ਬਾਰੇ ਪੁੱਛਿਆ ਤਾਂ ਵਿਰੋਧ ਜਤਾਉਣ ਪਰ ਦੋਸ਼ੀਆਂ ਨੇ ਨਾਲ ਧੱਕੇਸਾਹੀ ਕਰਦੇ ਹੋਏ, ਉਸ ਦੀ ਕੁੱਟ ਮਾਰ ਕੀਤੀ, ਕੱਪੜੇ ਪਾੜ ਦਿੱਤੇ, ਇੱਟਾ ਰੋੜੇ ਵੀ ਮਾਰੇ, ਉਥੋਂ ਭੱਜ ਕੇ ਉਨਾਂ ਆਪਣੀ ਜਾਨ ਦਾ ਬਚਾਅ ਕੀਤਾ। ਅਕਾਲਗੜ ਗੁਰਦੁਆਰੇ ਕੋਲ ਸਥਿਤ ਥਾਣੇ ਵਿੱਚ ਰਪਟ ਦਰਜ ਕਰਵਾਈ ਤਾਂ ਉਸ ਦੀ ਕੋਈ ਸੁਣਵਾਈ ਨਹੀ ਹੋਣ ਦਿੱਤੀ, ਇਹ ਦੋਸ਼ੀ ਘਰ ਦੀਆਂ ਕੰਧਾ ਟੱਪ ਕੇ ਉਸ ਨੂੰ ਮਾਰਨ ਤੱਕ ਵੀ ਆਏ। ਕੋਈ ਸਹਾਰਾ ਨਾ ਹੋਣ ਕਾਰਨ ਇਹ ਦੋਸ਼ੀ ਇਸ ਦਾ ਨਜਾਇਜ ਫਾਇਦਾ ਉਠਾਉਂਦੇ ਹਨ। ਇਸ ਲਈ ਓਹ ਦੁਖੀ ਹੋਈ ਇੰਨਸਾਫ ਅਤੇ ਜਾਨ ਦਾ ਬਚਾਅ ਕਰਨ ਲਈ ਆਪ ਜੀ ਕੋਲ ਬੇਨਤੀ ਕਰ ਰਹੀ ਹਾਂ । ਕ੍ਰਿਪਾ ਕਰਕੇ ਇਸ ਦੋਸ਼ੀ ਦੇ ਖਿਲਾਫ ਬਣਦੀ ਤੁਰੰਤ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਤੋਂ ਉਨ੍ਹਾਂ ਦੇ ਘਰ ਵਾਲੀ ਰੋਕੀ ਥਾਂ ਛੁਡਾਈ ਜਾਵੇ, ਉਨ੍ਹਾਂ ਨੇ ਉਸ ਦੇ ਜਾਨ ਲੇਵਾ ਹਮਲਾ ਕੀਤਾ ਹੈ ਅਤੇ ਕੱਪੜੇ ਪਾੜਕੇ ਬੇ-ਇੱਜ਼ਤ ਕੀਤਾ ਹੈ । ਦਰਖਾਸਤ ਪਰ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਰਾਹੀ ਨੰਬਰ 484 ਮਿਤੀ 23.01.2018 ਨੂੰ ਲਿਖਿਆ SHO PS Kotwali Nabha For na as per law and proof । ਪਰੰਤੂ ਪੁਲਿਸ ਨੇ ਜਦੋਂ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਪੀੜਤਾ ਨੇ ਇੱਕ ਦਰਖਾਸਤ 1563/15/2018 ਮਾਨਯੋਗ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਦਿੱਤੀ।
ਕਮਿਸ਼ਨ ਨੇ ਵੱਖ-ਵੱਖ ਤਾਰੀਕਾਂ ਨੂੰ ਸੁਣਵਾਈ ਅਮਲ ਵਿੱਚ ਲਿਆਉਣ ਉਪਰੰਤ ਆਪਣੇ ਤਾਜ਼ਾ ਹੁਕਮਾਂ ਵਿੱਚ ਲਿਖਿਆ ਕਿ ਕਮਿਸ਼ਨ ਨੇ ਇੱਕ ਹੁਕਮ ਮਿਤੀ 22.08.2019 ਰਾਹੀਂ ਲਿਖਿਆ ਸੀ “The Complainant hus serious allegation of attempt to outrage the modesty of the complainant. Thus, thes Commission, white accepting the repers salastted by the Director Geneal of Police, Punjab, that a direction be issued to the Senior Superintendent of Police, Patiala,for taking action, in accordance with law, in the matter on the basis of Medico Legal Report of the complainant, namely, …..Kaur, and also on the basis of her allegation stated in the complaint regarding attempt to outrage her modesty as per law ਦੇ ਹੁਕਮ ਕੀਤੇ ਗਏ ਸਨ । ਪ੍ਰੰਤ ਆਪ ਦੇ ਦਫਤਰ ਵੱਲੋਂ ਉਕਤ ਦਰਖਾਸਤ ਬਾਰੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਅਜੇ ਤੱਕ ਮਾਨਯੋਗ ਕਮਿਸ਼ਨ ਨੂੰ ਨਹੀਂ ਭੇਜੀ ਗਈ ਹੈ।
ਇਸ ਲਈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਮਾਨਯੋਗ ਕਮਿਸ਼ਨ ਦੇ ਮਿਤੀ 02.01.2024(ਕਾਪੀ ਨੱਥੀ) ਦੇ ਹੁਕਮਾ “Be that it may, till date we have not received any communication either from SSP. Patiala or the Director General of Police, Punjab regarding taking of any action in terms of recommendation made by the Communission. We take a serious note of the fact. In the interest of justice, matter is adjourned to 27.02.2024 for awaiting netion taken report of DGP. Punjab. Copy of the order along with report of DGP of the Contmission be sent to DGP. Punjab, through special messenger.” ਵੱਲ ਆਪਣਾ ਨਿੱਜੀ ਧਿਆਨ ਦੇ ਕੇ ਉਕਤ ਦਰਖਾਸਤ ਸਬੰਧੀ ਕਾਰਵਾਈ ਕਰਕੇ ਰਿਪੋਰਟ 10 ਦਿਨਾਂ ਵਿੱਚ ਇਸ ਦਫਤਰ ਨੂੰ ਭੇਜਣ ਦੀ ਖੇਚਲਾ ਕੀਤੀ ਜਾਵੇ।
ਪੁਲਿਸ ਨੂੰ ਪੈ ਗਈਆਂ ਭਾਜੜਾਂ..!
ਐਸ.ਐਸ.ਪੀ. ਨੇ ਕਪਤਾਨ ਪੁਲਿਸ ਉਪਰੇਸ਼ਨਜ ਪਟਿਆਲਾ ਰਾਹੀਂ ਉਨਾਂ ਦੀ ਪੂਰੀ ਘਟਨਾ ਅਤੇ ਕਾਰਵਾਈ ਸਬੰਧੀ ਰਿਪੋਰਟ ਮੰਗ ਲਈ। ਉਨ੍ਹਾਂ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਦਰਖਾਸਤ ਨੰਬਰੀ 1563/15/2018 ਦੇ ਸਬੰਧ ਵਿੱਚ ਮਿਤੀ 22/08/2019 ਅਤੇ 02/01/2024 ਦੇ ਆਰਡਰਾਂ ਨੂੰ ਅਤੇ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਰਾਜ ਮਨੁੱਖੀ ਅਧਿਕਾਰ ਚੰਡੀਗੜ ਜੀ ਵੱਲੋਂ ਇਸ ਮਾਮਲੇ ਦੀ ਕੀਤੀ ਪੜਤਾਲ ਸਬੰਧੀ ਉਨਾਂ ਦੀ ਰਿਪੋਰਟ ਮਿਤੀ 16/01/2023 ਨੂੰ ਗਹੁ ਨਾਲ ਵਾਚਿਆ ਗਿਆ ਅਤੇ ਇਸ ਮਾਮਲੇ ਸਬੰਧੀ ਪਹਿਲਾਂ ਵੀ ਉਸ ਸਮੇਂ ਦੇ ਉਪ ਕਪਤਾਨ ਪੁਲਿਸ ਨਾਭਾ ਵੱਲੋ ਦ/ਨੰਬਰੀ 484/ਪੇਸੀ ਮਿਤੀ 23/01/2018, ਕਪਤਾਨ ਪੁਲਿਸ ਸਥਾਨਕ ਪਟਿਆਲਾ ਵੱਲੋਂ ਦ/ਨੰਬਰੀ 1265/ਪੇਸ਼ੀ ਮਿਤੀ 09/03/2018, ਦ/ਨੰਬਰੀ 9726/ਪੇਸ਼ੀ ਮਿਤੀ 11/12/2019 ਕਪਤਾਨ ਪੁਲਿਸ ਟਰੈਫਿਕ ਪਟਿਆਲਾ, ਦ/ਨੰਬਰੀ 977/CRM/OP ਮਿਤੀ 10/09/2021, 168/NWC ਮਿਤੀ 31/07/2021, 145/ਐਚ.ਆਰ.ਸੀ ਮਿਤੀ 27/08/2021, 322/NWC ਮਿਤੀ 30/09/2021 ਉਪ ਕਪਤਾਨ ਪੁਲਿਸ ਸਥਾਨਕ ਪਟਿਆਲਾ ਵੱਲੋ ਵਿਸ਼ਾ ਉਕਤ ਸਬੰਧੀ ਉਕਤ ਦਰਖਾਸਤਾਂ ਦੀ ਅਲੱਗ ਅਲੱਗ ਪੜਤਾਲ ਕੀਤੀ ਗਈ ਸੀੇ ਜਿੰਨਾਂ ਨੂੰ ਵੀ ਗਹੁ ਨਾਲ ਵਾਚਿਆ ਗਿਆ ਹੈ । ਉਕਤਾਨ ਅਫਸਰਾਂਨਬਾਲਾ ਵੱਲੋ ਕੀਤੀਆਂ ਗਈਆ ਪੜਤਾਲੀਆ ਰਿਪੋਰਟਾਂ ਵਿੱਚ ਲਿਖਿਆ ਗਿਆ ਹੈ ਕਿ ਦ/ਕਰਤਾ ਵੱਲੋ ਦਿੱਤੀਆਂ ਗਈਆਂ ਦਰਖਾਸਤਾਂ ਵਿੱਚ ਕੋਈ ਸੱਚਾਈ ਹੋਣੀ ਨਹੀ ਪਾਈ ਗਈ, ਜੋ ਉਕਤ ਦਰਖਾਸਤਾਂ ਦਾਖਲ ਦਫਤਰ ਕੀਤੀਆਂ ਗਈਆਂ ਸਨ। ਜਿੰਨ੍ਹਾਂ ਵੱਲੋ ਪੜਤਾਲੀਆ ਰਿਪੋਰਟਾਂ ਵਿੱਚ ਨੁਕਸੇ ਅਮਨ ਦੇ ਅੰਦੇਸੇ ਨੂੰ ਮੱਦੇ ਨਜਰ ਰੱਖਦੇ ਹੋਏ ਵਿਰੋਧੀ ਧਿਰ ਦੀ ਰੋਕ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਤੇ ਮੁਕਾਮੀ ਪੁਲਿਸ ਵੱਲੋਂ ਵਿਰੋਧੀ ਧਿਰ ਦੀ ਰਾਹੀਂ ਰਪਟ ਨੰਬਰ 30 ਮਿਤੀ 22/03/2022 ਅਨੁਸਾਰ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।
ਪੀੜਤਾ ਦੀ ਹੋ ਚੁੱਕੀ ਐ ਮੌਤ ‘ਤੇ….
ਐਸਪੀ ਓਪਰੇਸ਼ਨ ਨੇ ਲਿਖਿਆ ਹੈ ਕਿ ਉਨਾਂ ਪੀੜਤਾ ਦੀ ਭੈਣ ਨੂੰ ਸ਼ਾਮਲ ਪੜਤਾਲ ਕਰਕੇ ਉਸ ਦਾ ਬਿਆਨ ਤਹਿਰੀਰ ਕੀਤਾ ਗਿਆ। ਜਿਸ ਨੇ ਦੱਸਿਆ ਕਿ ਉਸ ਦੀ ਭੈਣ ਦੀ 2021 ਵਿੱਚ ਮੌਤ ਹੋ ਚੁੱਕੀ ਹੈ। ਉਸ ਦੀ ਭੈਣ ਨਾਲ ਵਿਰੋਧੀ ਧਿਰ ਪ੍ਰਦੀਪ ਕੁਮਾਰ ਅਤੇ ਸੰਦੀਪ ਕੁਮਾਰ ਨੇ ਕੁੱਟਮਾਰ ਕੀਤੀ ਸੀ ਅਤੇ ਉਸ ਦੀ ਇੱਜਤ ਨੂੰ ਹੱਥ ਪਾ ਕੇ ਉਸ ਦੇ ਕੱਪੜੇ ਫਾੜ ਦਿੱਤੇ ਸਨ। ਹੁਣ ਵੀ ਵਿਰੋਧੀ ਧਿਰ ਪ੍ਰਦੀਪ ਕੁਮਾਰ ਅਤੇ ਸੰਦੀਪ ਕੁਮਾਰ ਆਦਿ ਧਮਕੀਆ ਦੇ ਰਹੇ ਹਨ। ਐਸਪੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਦੋਸ਼ੀਆਂ ਖਿਲਾਫ ,ਡੀਏ ਲੀਗਲ ਦੀ ਰਾਇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਐਸਐਸਪੀ ਨੇ ਐਸਪੀ ਦੀ ਰਿਪੋਰਟ ਅਤੇ ਡੀਏ ਲੀਗਲ ਦੀ ਰਾਇ ਉਪਰੰਤ ਦੋਵਾਂ ਨਾਮਜ਼ਦ ਦੋਸ਼ੀਆਂ ਪ੍ਰਦੀਪ ਕੁਮਾਰ @ ਸੋਨੂੰ ਅਤੇ ਸੰਦੀਪ ਕੁਮਾਰ @ ਕਾਲਾ ਦੇ ਖਿਲਾਫ ਅਧੀਨ ਜੁਰਮ 354/323/506 ਆਈਪੀਸੀ ਤਹਿਤ ਥਾਣਾ ਨਾਭਾ ਕੋਤਵਾਲੀ ਦੇ ਐਸਐਚਓ ਨੂੰ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਅਤੇ ਲੰਘੀ ਕੱਲ੍ਹ 19 ਜਨਵਰੀ 2024 ਨੂੰ ਐਫ.ਆਈ.ਆਰ. ਦਰਜ ਕਰ ਦਿੱਤੀ ਗਈ।
ਹਾਲੀਆ ਹੁਕਮ ਵਿੱਚ ਇਹ ਵੀ ਲਿਖਿਆ ਹੈ ਕਿ “ਪੜਤਾਲੀਆਂ ਅਫਸਰ ਨੇ ਲਿਖਿਆ ਹੈ ਕਿ ਪੁੱਛਗਿੱਛ ਵਿੱਚ ਹੋਰ ਇਹ ਵੀ ਸਾਹਮਣੇ ਆਇਆ ਕਿ …ਕੌਰ ਦਾ ਮੈਡੀਕਲ ਰੁੱਕਾ ਨੰ.47 ਸਮੇਤ ਐਮ.ਐਲ.ਆਰ. ਨੰ.ਆਰ.ਵੀ./19-ਐਨ.ਬੀ.ਏ./2018 ਮਿਤੀ 25.1.2018 ਪ੍ਰਾਪਤ ਹੋਣ ‘ਤੇ ਏ.ਐਸ.ਆਈ. ਹਰਜੀਤ ਸਿੰਘ ਨੇ … ਕੌਰ ਦੇ ਬਿਆਨ ਲਏ ਅਤੇ ਜੁਰਮ ਨੂੰ ਗੈਰ-ਕਾਨੂੰਨੀ ਲਿਆਉਣ ਦਾ ਜ਼ਿਕਰ ਕੀਤਾ। ਆਪਣੀ ਰਿਪੋਰਟ ਵਿੱਚ ਬਿਨਾਂ ਮੌਕੇ ‘ਤੇ ਜਾ ਕੇ ਅਤੇ ਦੋਸ਼ਾਂ ਦੀ ਸਹੀ ਪੜਤਾਲ ਕੀਤੇ ਬਿਨਾਂ …ਕੌਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਮਿਤੀ 27.1.2018 ਨੂੰ ਮੌਕੇ ‘ਤੇ ਪਹੁੰਚ ਕੇ ਬਿਆਨ ਦਰਜ ਕਰਵਾਏ, ਜਿਸ ਦੇ ਆਧਾਰ ‘ਤੇ ਉਸ ਨੇ ਆਪਣੇ ਸ਼ਿਕਾਇਤ ਮਿਤੀ 21.2.2018 ਨੂੰ ਮਿਤੀ 21.2.2018 ਦੀ ਵੱਖਰੀ ਜਾਂਚ ਰਿਪੋਰਟ 484 ਮੁਕੱਦਮਾ ਨੰਬਰ 23.1.2018 ਪਰ …. ਕੌਰ ਦਾ ਇਹ ਬਿਆਨ ਪੁਲਿਸ ਰਿਕਾਰਡ ਵਿੱਚ ਮੌਜੂਦ ਨਹੀਂ ਹੈ। ਐਸ.ਆਈ ਕਰਨੈਲ ਸਿੰਘ ਥਾਣਾ ਕੋਤਵਾਲੀ ਨਾਭਾ ਨੇ ਇਹ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ,ਬਿਨਾਂ ਕੋਈ ਹੋਰ ਯਤਨ ਕੀਤਿਆਂ। ..ਇਸ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਜਿੰਮੇਵਾਰ ਪੁਲਿਸ ਅਫਸਰ ਏ.ਐਸ.ਆਈ ਹਰਜੀਤ ਸਿੰਘ ਅਤੇ ਐਸ.ਆਈ.ਕੌਰਨੈਲ ਸਿੰਘ ਨੇ ਬਣਦੀ ਕਾਰਵਾਈ ਨਾ ਕਰਕੇ ਆਪਣੀ ਡਿਊਟੀ ਤੋਂ ਘੋਰ ਅਣਗਹਿਲੀ ਅਤੇ ਲਾਪਰਵਾਹੀ ਦਿਖਾਈ ਹੈ।
ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਰਾਜ ਮਨੁੱਖੀ ਅਧਿਕਾਰ ਚੰਡੀਗੜ ਜੀ ਵੱਲੋ ਦ/ਨੰਬਰੀ 1563/15/2018 ਅਤੇ ਰਿਪੋਰਟ ਨੰਬਰੀ 273/ IWIPSHRC/CC ਮਿਤੀ 16/01/2023 ਅਨੁਸਾਰ ਲਿਖਿਆ ਗਿਆ ਹੈ ਕਿ “Inquiry further revealed that on receipt of … Kaur’s medical Rukka No.47 including MLR No.RV/19- NBA/2018 Dt.25.1.2018, ASI Harjit Singh took the statement of … Kaur and mentioned about the offence bring non-congnizable in his report, Without going to spot, and without properly verifying the allegations. On the basis of the statement given by … Kaur, on 27.1.2018, he arrived at the spot and recorded a statement, on the basis of which he submitted his separate investigation report dated 21.2.2018 regarding the complaint dated 484 peshi dt.23.1.2018. However this statement of … Kaur is not available in police record SI Karnail Singh Police Staion Kotwali Nabha this report sent to the higher officers, Without making any efforts on his part to verify the matter. According to the statement of … Kaur, a cognizable offence has been prima facia found to be commited. Necessary action should been taken as per law in this regard. ASI harjeet Singh and SI kaurnail Singh, SHO beion responsible police officer’s, have shown gross negligence and dereliction of their duties, by not taking appropriate action”