ਹਵਸੀ ਦਰਿੰਦੇ ਨੇ ਭਤੀਜੀ ਨੂੰ ਵੀ ਨਹੀਂ ਬਖਸ਼ਿਆ…!

Advertisement
Spread information

ਹਰਿੰਦਰ ਨਿੱਕਾ , ਪਟਿਆਲਾ 21 ਜਨਵਰੀ 2024

     ਜਿਲ੍ਹੇ ਦੇ ਥਾਣਾ ਜੁਲਕਾ ਅਧੀਨ ਆਉਂਦੇ ਇੱਕ ਪਿੰਡ ‘ਚ ਹਵਸੀ ਦਰਿੰਦੇ ਨੇ ਉਸ ਦੀ ਸੇਵਾ ਸੰਭਾਲ ਲਈ ਛੱਡੀ ਨਾਬਾਲਿਗ ਲੜਕੀ ਨੂੰ ਵੀ ਨਹੀਂ ਬਖਸ਼ਿਆ । ਪੁਲਿਸ ਨੇ ਬਲਾਤਕਾਰ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਦੋਸ਼ੀ ਖਿਲਾਫ ਜਬਰ ਜਿਨਾਹ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਜੇਠ ਗੁਰਮੀਤ ਸਿੰਘ ਦੀ ਪਤਨੀ ਦੀ ਮੌਤ ਹੋਣ ਉਪਰੰਤ ਉਨ੍ਹਾਂ ਆਪਣੀ ਬੇਟੀ ਨੂੰ ਉਸ ਦੀ ਦੇਖਭਾਲ ਲਈ, ਉਸ ਕੋਲ ਛੱਡਿਆ ਹੋਇਆ ਸੀ। ਮੁਦਈ ਦੀ ਲੜਕੀ ਕਰੀਬ 2 ਸਾਲ ਤੋਂ ਦੋਸ਼ੀ ਪਾਸ ਹੀ ਰਹਿ ਰਹੀ ਸੀ। 19 ਜਨਵਰੀ 2024 ਨੂੰ ਉਸ ਦੀ ਲੜਕੀ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਹੀ ਦੋਸ਼ੀ ਉਸ ਨਾਲ ਬਲਾਤਕਾਰ ਕਰਦਾ ਆ ਰਿਹਾ ਹੈ। ਦੋਸ਼ੀ ਨੇ ਨਵੰਬਰ 2023 ਵਿੱਚ ਵੀ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਉਸਦੇ ਜੇਠ ਗੁਰਮੀਤ ਸਿੰਘ ਦੇ ਖਿਲਾਫ ਅਧੀਨ ਜੁਰਮ 376,506 IPC, Sec 4,6 POCSO Act ਤਹਿਤ ਥਾਣਾ ਜੁਲਕਾ, ਜਿਲ੍ਹਾ ਪਟਿਆਲਾ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

Advertisement

 

Advertisement
Advertisement
Advertisement
Advertisement
Advertisement
error: Content is protected !!