ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਬਠਿੰਡਾ ਜਿਲ੍ਹੇ ’ਚ ਫਰੋਲਾ ਫਰਾਲੀ

Advertisement
Spread information

ਅਸ਼ੋਕ ਵਰਮਾ
ਬਠਿੰਡਾ 2 ਜਨਵਰੀ 2024

      ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਮਲ ਕਰਦਿਆਂ ਆਪਰੇਸ਼ਨ ਈਗਲ ਤਹਿਤ ਸੁਰੱਖਿਆ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੇ ਮੱਦੇਨਜ਼ਰ ਅੱਜ ਐਸ ਪੀ ਡੀ ਅਜੇ ਗਾਂਧੀ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਨੇ ਜਿਲ੍ਹੇ ਦੀਆਂ ਵੱਖ ਵੱਖ ਥਾਵਾਂ ’ਤੇ 12 ਤੋਂ 3 ਵਜੇ ਤੱਕ ਤਲਾਸ਼ੀ ਮੁਹਿੰਮ ਚਲਾਈ।  ਮੁਲਕ  ਦੇ ਸਭ ਤੋਂ ਵੱਡੇ ਰੇਲ ਜੰਕਸ਼ਨ ਬਠਿੰਡਾ ਤੇ ਇਸ ਮੁਹਿੰਮ ਦੌਰਾਨ  ਐਸ ਪੀ ਸਿਟੀ ਨਰਿੰਦਰ ਸਿੰਘ ਦੀ ਦੇਖ ਰੇਖ ਹੇਠ ਆਉਣ ਜਾਣ ਵਾਲੇ ਮੁਸਾਫਰਾਂ ਦੇ ਸਮਾਨ ਦੀ ਜਾਂਚ ਕੀਤੀ । ਇਸ ਕੰਮ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ ਜਿੰਨ੍ਹਾਂ ’ਚ ਦੋ ਐਸ ਪੀ , 7 ਡੀਐਸਪੀ, 18 ਮੁੱਖ ਥਾਣਾ ਅਫਸਰ ,10 ਪੀਸੀਆਰ ਟੀਮਾਂ ਸਮੇਤ ਕੁੱਲ 392 ਪੁਲਿਸ ਮੁਲਾਜਮਾਂ ਤੋਂ ਇਲਾਵਾ ਸੁੰਘਕੇ  ਖਤਰਨਾਕ ਗੋਲਾ ਬਾਰੂਦ ਵਗੈਰਾ ਦਾ ਪਤਾ ਲਾਉਣ ਵਾਲੇ ਡਾਗ ਸੁਕਐਡ ਨੂੰ ਵੀ ਸ਼ਾਮਲ ਕੀਤਾ ਗਿਆ ਸੀ।  ਨਵਾਂ ਸਾਲ ਚੜ੍ਹਨ ਉਪਰੰਤ ਅਤੇ ਆਉਣ ਵਲੀ 26 ਜਨਵਰੀ ਨੂੰ ਕਰਵਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਕਾਰਨ ਕਿਸੇ ਅਣਹੋਣੀ ਨੂੰ ਟਾਲਣ ਅਤੇ  ਆਮ ਲੋਕਾਂ ਨੂੰ ਨਿਸ਼ਾਨਾ ਬਨਾਉਣ ਦੇ ਸ਼ੱਕ ਦੇ ਚੱਲਦਿਆਂ ਬਠਿੰਡਾ ਪੁਲੀਸ ਇੱਕਦਮ ਹਰਕਤ ਵਿੱਚ ਆ ਗਈ ਹੈ। ਅਜਿਹੇ ਹੀ ਸਖਤ ਕਦਮਾਂ ਤਹਿਤ  ਅੱਜ ਪੁਲਿਸ ਨੇ ਇਹ ਸਰਚ ਆਪਰੇਸ਼ਨ ਚਲਾਇਆ ਹੈ। ਜਿਲ੍ਹਾ ਪੁਲਿਸ ਦੇ ਅਫਸਰਾਂ ਦੇ ਹੁਕਮਾਂ ਅਨੁਸਾਰ ਥਾਣਿਆਂ ਦੀ ਪੁਲਿਸ ਨੂੰ ਗਸ਼ਤ ਤੇਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈ ਹਨ ਅਤੇ ਪੁਲਿਸ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ਤੇ  ਭੀੜ ਭਾੜ ਵਾਲੇ ਬਜ਼ਾਰਾਂ ‘ਚ ਨਿਗਰਾਨੀ ਰੱਖਣ ਲਈ ਵੀ ਕਿਹਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ  ਕਿ ਸਰਚ ਆਪਰੇਸ਼ਨ ਦੌਰਾਨ 7 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
                  ਉਨ੍ਹਾਂ ਕਿਹਾ ਕਿ ਜੇਕਰ ਪੁੱਛ-ਗਿੱਛ ਦੌਰਾਨ ਕੋਈ ਗੱਲ ਸਾਹਮਣੇ ਆਈ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਾਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ   ਭਵਿੱਖ ਵਿੱਚ ਵੀ ਅਜਿਹੀ ਚੈਕਿੰਗ ਜਾਰੀ ਰੱਖੀ ਜਾਵੇਗੀ ਅਤੇ ਇਸ ਚੈਕਿੰਗ ਨੂੰ ਦਿਨ ਦੀ ਬਜਾਏ ਰਾਤ ਵੇਲੇ ਵਧਾਇਆ ਜਾਏਗਾ ਤਾਂ ਜੋ ਆਉਣ-ਜਾਣ ਵਾਲੇ ਮੁਸਾਫ਼ਰਾਂ ਨੂੰ ਕਿਸੇ ਕਿਸਮ ਦਾ ਖਤਰਾ ਪੈਦਾ ਜਾਂ ਮਹਿਸੂਸ ਨਾ ਹੋਵੇ। ਐਸ.ਐਸ.ਪੀ. ਨੇ ਕਿਹਾ ਕਿ ਡਰ ਵਾਲੀ ਕੋਈ ਗੱਲ ਨਹੀਂ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਜਿਲ੍ਹਾ ਪੁਲਿਸ ਵੱਲੋਂ ਅਹਿਤਿਹਾਤ ਵਜੋਂ ਸੁਰੱਖਿਆ ਵਧਾਈ ਗਈ ਹੈ । ਉਨ੍ਹਾਂ ਦੱਸਿਆ ਪਿੰਡਾਂ ’ਚ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ’ਤੇ ਤਿੱਖੀਆਂ ਨਜ਼ਰਾਂ ਰੱਖਣ ਲਈ ਰੂਰਲ ਰੈਪਿਡ ਰਿਸਪੌਂਸ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

Advertisement
Advertisement
Advertisement
Advertisement
Advertisement
Advertisement
error: Content is protected !!