ਹਰਿੰਦਰ ਨਿੱਕਾ , ਬਰਨਾਲਾ 2 ਜਨਵਰੀ 2024
ਇਹ ਖਬਰ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਨੂੰ ਸਾਵਧਾਨ ਰਹਿਣ ਲਈ ਬੇਹੱਦ ਜਰੂਰੀ ਹੈ, ਤੁਹਾਨੂੰ ਕੋਈ ਵਿਅਕਤੀ, ਤੁਹਾਡੇ ਕਿਸੇ ਆਪਣੇ ਦਾ ਨਾਂ ਲੈ ਕੇ ਫੋਨ ਕਰ ਸਕਦੈ, ਬਈ ਮੈਨੂੰ ਇੰਮੀਗ੍ਰੇਸ਼ਨ ਦਫਤਰ ਵਾਲਿਆਂ ਨੇ ਫੜ੍ਹ ਕੇ ਕਮਰੇ ਵਿੱਚ ਬੰਦ ਕਰ ਰੱਖਿਆ ਹੈ। ਛੇਤੀ ਦੇਣੇ ਅਕਾਊਂਟ ਵਿੱਚ ਪੈਸੇ ਪਾਊ। ਇਹ ਸੁਣ ਕੇ ਘਬਰਾਉਣ ਦੀ ਨਹੀਂ। ਸੁਚੇਤ ਹੋ ਜਾਣ ਦੀ ਲੋਨ ਹੈ। ਅਜਿਹਾ ਹੋਣ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿਉ ‘ਤੇ ਲੱਖਾਂ ਰੁਪਏ ਦੀ ਠੱਗੀ ਤੋਂ ਰਚ ਜਾਉ। ਜੀ ਹਾਂ, ਇਹ ਤੁਹਾਨੂੰ ਡਰਾਉਣ ਲਈ ਕੋਈ ਕਾਲਪਨਿਕ ਕਹਾਣੀ ਨਹੀਂ। ਸਗੋਂ ਉਹ ਘਟਨਾਕ੍ਰਮ ਹੈ, ਜਿਸ ਦੀ ਬਦੌਲਤ ਭਦੌੜ ਇਲਾਕੇ ਦੇ ਤਿੰਨ ਜਣੇ ਕਰੀਬ 10 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਪੁਲਿਸ ਨੇ ਠੱਗ ਗਿਰੋਹ ਦੇ ਦੋ ਸਰਗਣਿਆਂ ਖਿਲਾਫ ਥਾਣਾ ਭਦੌੜ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਕੀ ਕਦੋਂ ‘ਤੇ ਕਿਵੇਂ ਵਾਪਰਿਆ,,
ਦਰਸ਼ਨ ਸਿੰਘ ਪੁੱਤਰ ਹਰਦਿੱਤ ਸਿੰਘ ਨਿਵਾਸੀ ਮਹੱਲਾ ਜੰਗੀਕਾ, ਪਿੰਡ ਤੇ ਡਾਕ. ਭਦੌੜ, ਤਹਿ ਤਪਾ, ਜਿਲ੍ਹਾ ਬਰਨਾਲਾ ਨੇ ਪੁਲਿਸ ਨੂੰ ਦਿੱਤੀ ਦੁਰਖਾਸਤ ‘ਚ ਦੱਸਿਆ ਕਿ ਉਸ ਨੂੰ ਮਿਤੀ 23-08-2023 ਨੂੰ ਸਵੇਰੇ 9: 30 ਵਜੇ +13132055590 ਨੰਬਰ ਤੋਂ ਵਟਸਐਪ ਉਪਰ ਕਾਲ ਆਈ ਕਿ ਮੈਂ ਤੇਰਾ ਭਤੀਜਾ ਰਾਜੂ, ਸਪੇਨ ਤੋਂ ਬੋਲ ਰਿਹਾ ਹਾਂ । ਉਸ ਨੇ ਕਿਹਾ ਕਿ ਮੈਂ ਸਾਢੇ 13 ਲੱਖ ਰੁਪਏ ਭੇਜ ਰਿਹਾ ਹਾਂ, ਜਿਸ ਵਿੱਚੋਂ 6 ਲੱਖ ਰੁਪਏ ਏਜੰਟ ਨੂੰ ਦੇਣੇ ਹਨ। ਉਸ ਉਪਰੰਤ ਕਿਸੇ ਹੋਰ ਬੰਦੇ ਦੀ ਕਾਲ ਆਈ ਕਿ ਮੈਂ ਪੀ.ਐਨ.ਬੀ. ਬੈਂਕ ਦਿੱਲੀ ਤੋਂ ਮਨੀਸ਼ ਗੁਪਤਾ ਬੋਲ ਰਿਹਾ ਹੈ ਅਤੇ ਅਸੀਂ ਸਾਢੇ 13 ਲੱਖ ਰੁਪਏ ਤੁਹਾਡੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਹਨ , ਜੋ ਕਿ 24 ਘੰਟੇ ਬਾਅਦ ਤੁਹਾਡੇ ਖਾਤੇ ਵਿੱਚ ਆ ਜਾਣਗੇ । ਇਸ ਤੋਂ ਬਾਅਦ ਫਿਰ ਉਸ ਬੰਦੇ ਦੀ ਦੁਬਾਰਾ ਕਾਲ ਆਈ ਜੋ ਕਿ ਮੇਰਾ ਭਤੀਜਾ ਰਾਜੂ ਬਣ ਕੇ ਗੱਲ ਕਰ ਰਿਹਾ ਸੀ ਅਤੇ ਕਹਿੰਦਾ ਕਿ ਮੈਨੂੰ ਵੀਜੇ ਲਈ 6 ਲੱਖ ਦੀ ਲੋੜ ਹੈ । ਤੁਸੀਂ 6 ਲੱਖ ਰੁਪਏ ਪਾ ਦਿਓ, ਤੁਹਾਡੇ ਕੋਲ ਸਾਢੇ 13 ਲੱਖ 24 ਘੰਟਿਆਂ ਵਿੱਚ ਆ ਹੀ ਜਾਵੇਗਾ।
ਇਸ ਫੋਨ ਕਾਲ ਤੇ ਯਕੀਨ ਕਰਕੇ, ਮੁਦਈ ਦਰਸ਼ਨ ਸਿੰਘ ਨੇ 2,40000 ਰੁਪਏ ਅਭਿਸ਼ੇਕ ਕੁਮਾਰ, ਜਿਸ ਦਾ ਖਾਤਾ ਨੰਬਰ 20560100100220 ਜੋ ਕਿ ਫੈਡਰਲ ਬੈਂਕ ਦਾ ਸੀ ਵਿੱਚ ਪਾ ਦਿੱਤੇ। ਇਸ ਉਪਰੰਤ ਫਿਰ 3,60000 ਇਸ ਖਾਤੇ ਵਿੱਚ ਪਾ ਦਿੱਤੇ । ਕਿਉਂਕਿ ਉਕਤ ਵਿਅਕਤੀ ਨੇ ਕਿਹਾ ਕਿ ਮੇਰਾ ਵੀਜ਼ਾ ਨਹੀਂ ਆਉਣਾ। ਇਸ ਉਪਰੰਤ ਉਕਤ ਵਿਅਕਤੀ ਦੇ ਕਹਿਣ ਤੇ ਮੁਦਈ ਨੇ ਫਿਰ 1,50000 ਰੁਪਏ , 5000 ਰੁਪਏ ਅਤੇ 95000 ਰੁਪਏ ਹੋਰ ਵੀ ਉਕਤ ਖਾਤੇ ਵਿੱਚ ਪਾ ਦਿੱਤੇ। ਇਸ ਉਪਰੰਤ ਉਕਤ ਵਿਅਕਤੀ ਮੁਦਈ ਨੂੰ ਕਹਿਣ ਲੱਗਾ ਕਿ ਮੈਂ ਇੰਮੀਗ੍ਰੇਸ਼ਨ ਵਿਖੇ ਆਇਆ ਸੀ, ਜਿੱਥੇ ਇਹਨਾਂ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਲਿਆ ਹੈ ਅਤੇ ਹੁਣ ਇਹ 2 ਲੱਖ 70 ਰੁਪਏ ਦੀ ਹੋਰ ਮੰਗ ਕਰ ਰਹੇ ਹਨ। ਅਜਿਹਾ ਕਹਿਣ ਤੇ ਮੁਦਈ ਨੂੰ ਸ਼ੱਕ ਹੋਣ ਤੇ ਉਸ ਨੇ ਉਸ ਵਿਅਕਤੀ ਨੂੰ ਹੋਰ ਰੁਪਏ ਪਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਠੱਗੀ ਦੀ ਸ਼ਕਾਇਤ ਪੁਲਿਸ ਨੂੰ ਦੇ ਦਿੱਤੀ।
ਐਸ.ਐਸ.ਪੀ. ਨੇ ਸਾਈਬਰ ਸੈਲ ਨੂੰ ਸੌਂਪੀ ਜਾਂਚ ,,,
ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ ਇਸ ਮਾਮਲੇ ਦੀ ਜਾਂਚ ਇੰਚਾਰਜ ਸਾਇਬਰ ਸੈੱਲ ਥਾਣੇ, ਮਨੀਸ਼ ਕੁਮਾਰ ਨੂੰ ਸੌਂਪ ਦਿੱਤੀ। ਜਿੰਨਾਂ ਵੱਲੋ ਬਾਅਦ ਪੜਤਾਲ ਆਪਣੀ ਰਿਪੋਰਟ ਉਪ ਕਪਤਾਨ ਪੁਲਿਸ C.A.W & C–Cum Cyber Crime ਬਰਨਾਲਾ ਕੋਲ ਪੇਸ ਕੀਤੀ। ਉਪ ਕਪਤਾਨ ਪੁਲਿਸ ਨੇ ਆਪਣੀ ਸਿੱਟਾ ਰਿਪੋਰਟ ‘ਚ ਲਿਖਿਆ ਕਿ ਸਮੁੱਚੀ ਪੜਤਾਲ ਨੂੰ ਵਾਚਣ ਤੋਂ ਪਾਇਆ ਗਿਆ ਕਿ ਦਰਖਾਸਤੀ ਦਰਸਨ ਸਿੰਘ ਨਾਲ ਕਿਸੇ ਨਾਮਾਲੂਮ ਵਿਅਕਤੀ ਦੁਆਰਾ ਉਸਦਾ ਬਾਹਰਲੇ ਦੇਸ਼ ਦਾ ਰਿਸਤੇਦਾਰ ਬਣ ਕੇ ਧੋਖੇ ਨਾਲ ਕੁੱਲ 8,50,023 /– ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ The Federal Bank ਪਾਸੋਂ ਜਾਣਕਾਰੀ ਹਾਸਲ ਕਰਨ ਪਰ ਖਾਤਾ ਨੰਬਰ 20560100100220 IFSC No FDRL0002056fa Abhishek Kumar S/O Sanjay Rai R/O Manohar Chhapra East Champaran kesharia State Bihar postal Code 845424 ਵਿਚ ਕੁੱਲ 4,90,000 ਰੁਪਏ ਅਤੇ CANARA BANK ਪਾਸੋ ਜਾਣਕਾਰੀ ਹਾਸਲ ਕਰਨ ਪਰ ਖਾਤਾ ਨੰਬਰ 6694108002538 IFSC NO CNRB0006694 ਜੋ ਕਿ Mainejar kumar S/O Sukhdev R/O Rampur Patti kushi nagar state uttar pradesh postal Code 274302 ਵਿੱਚ ਕੁੱਲ 3,60,000 ਰੁਪਏ ਜਾਣੇ ਪਾਏ ਗਏ ਹਨ । ਇਸ ਤਰਾ ਨਾਲ ਕੁੱਲ ਰਕਮ 8,50,023/-ਰੁਪਏ ਦੀ ਠੱਗੀ ਮਾਰੀ ਗਈ ਹੈ । ਇਸ ਲਈ Abhishek Kumar S/O Sanjay Rai R/O Manohar Chhapra East Champaran kesharia State Bihar postal Code 845424 ਅਤੇ Mainejar kumar S/O Sukhdev R/O Rampur Patti kushi nagar state uttar pradesh postal Code 274302 ਦੇ ਖਿਲਾਫ ਅਧੀਨ ਜ਼ੁਰਮ 420/ 120–B ਆਈਪੀਸੀ ਅਤੇ 66(D) INFORMATION TECHNOLOGY ACT, 2000 ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ ਕੀਤਾ ਗਿਆ। ਬਿਲਕੁਲ ਇਸੇ ਤਰਾਂ ਹੀ ਬਿੰਦਰ ਸਿੰਘ ਪੁੱਤਰ ਜਗਨ ਸਿੰਘ ਵਾਸੀ ਨੈਣੇਵਾਲ ਰੋਡ ਨਜਦੀਕ ਆਈ ਸੀ ਆਈ ਬੈਂਕ ਭਦੌੜ ਜਿਲਾ ਬਰਨਾਲਾ ਨਾਲ ਨਾ ਮਾਲੂਮ ਵਿਅਕਤੀਆਂ ਨੇ ਧੋਖੇ ਨਾਲ 43700 ਰੁਪਏ ਦੀ ਠੱਗੀ ਅਤੇ ਪਰਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੱਝੂਕੇ ਜਿਲਾ ਬਰਨਾਲਾ ਨਾਲ ਧੋਖੇ ਨਾਲ ਖਾਤੇ ਵਿਚੋਂ 99,994 ਰੁਪਏ ਕਢਵਾਉਣ ਦੀ ਠੱਗੀ ਮਾਰੀ ਹੈ।