ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ‘ਚ ਪਹੁੰਚ ਕੇ ਵੱਡੇ ਕੰਬਲ ‘ਤੇ ਲਿਆ ਅਸ਼ੀਰਵਾਦ

Advertisement
Spread information

ਰਘਵੀਰ ਹੈਪੀ , ਬਰਨਾਲਾ 25 ਦਸੰਬਰ 2023

   ਜਿਲ੍ਹੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਮਹਿਲ ਕਲਾਂ ‘ਚ ਕੰਬਲ ਅਤੇ ਗਰਮ ਕੱਪੜੇ ਵੰਡਕੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ। ਟੰਡਨ ਸਕੂਲ ਦੇ ਵਿਦਿਆਰਥੀ ਹਰ ਬੁੱਧਵਾਰ ਨੂੰ ਸਕੂਲ ਵਿੱਚ ਚੈਰਿਟੀ ਬਾਕਸ ਵਿਚ ਆਪਣੀ ਸ਼ਰਧਾ ਅਨੁਸਾਰ ਪੈਸੇ ਪਾਉਂਦੇ ਹਨ। ਇਸ ਤੋਂ ਬਾਦ ਇਹ ਪੈਸਿਆਂ ਨੂੰ ਜਰੂਰਤ ਮੰਦਾਂ ਦੀ ਮੱਦਦ ਲਈ ਦਿੰਦੇ ਹਨ । ਇਸ ਚੈਰਿਟੀ ਬਾਕਸ ਵਿਚੋਂ ਇਕੱਠੇ ਹੋਏ ਪੈਸਿਆਂ ਨਾਲ ਵਿਦਿਆਰਥੀਆਂ ਨੇ ਕੰਬਲ ਅਤੇ ਵਰਮਾਰ ਖਰੀਦੇ । ਜਿਸ ਨੂੰ ਬਿਰਧ ਆਸ਼ਰਮ ਵਿੱਚ ਬੱਚਿਆਂ ਦੁਆਰਾ ਬਜ਼ੁਰਗਾਂ ਨੂੰ ਆਪਣੇ ਹੱਥਾਂ ਨਾਲ ਦਿੱਤਾ ਗਿਆ । ਜਿਹਨਾਂ ਬਜ਼ੁਰਗਾਂ ਨੂੰ ਆਪਣਿਆਂ ਨੇ ਠੁਕਰਾ ਦਿੱਤਾ। ਉਨਾਂ ਬਜ਼ੁਰਗਾਂ ਨਾਲ ਬੱਚਿਆਂ ਨੇ ਗੱਲਬਾਤ ਵੀ ਕੀਤੀ ਅਤੇ ਬਜ਼ੁਰਗਾਂ ਦੇ ਚੇਹਰੇ ਉਪਰ ਕੁੱਛ ਪਲ ਦੀ ਖੁਸ਼ੀ ਆ ਗਈ । ਉਹਨਾਂ ਨੇ ਬੱਚਿਆਂ ਵਿਚ ਆਪਣੇ ਪੋਤੇ -ਪੋਤਿਆਂ ਨੂੰ ਮਹਿਸੂਸ਼ ਕੀਤਾ। ਬਜ਼ੁਰਗਾਂ ਨੇ ਬੱਚਿਆਂ ਨੂੰ ਦੁਬਾਰਾ ਫਿਰ ਤੋਂ ਆਉਣ ਲਈ ਵੀ ਕਿਹਾ।                                                   
      ਸਕੂਲ ਦੀ ਵਾਈਸ ਪ੍ਰਿਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬਿਰਧ ਆਸ਼ਰਮ ਅੱਜ ਇਕ ਅਭਿਸ਼ਾਪ ਦੀ ਤਰਾਂ ਹਨ। ਜਿੱਥੇ ਔਲਾਦ ਆਪਣੇ ਉਹ ਬੁੱਢੇ ਮਾਪਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ । ਜਿਹਨਾਂ ਨੇ ਸਾਰੀ ਜਿੰਦਗੀ ਉਨ੍ਹਾਂ ਨੂੰ ਖੁਸ਼ ਰੱਖਣ ਲਈ ਆਪਣੀ ਪ੍ਰਵਾਹ ਨਹੀਂ ਕੀਤੀ। ਮੈਡਮ ਨੇ ਬੱਚਿਆਂ ਨੂੰ ਕਿਹਾ ਕਿ ਆਪਣੇ ਮਾਤਾ ਪਿਤਾ ,ਦਾਦਾ-ਦਾਦੀ ਦਾ ਕਹਿਣਾ ਮੰਨਿਆ ਕਰੋ ਅਤੇ ਉਹਨਾਂ ਦੀ ਇੱਜ਼ਤ ਕਰੋ।                                             ਅਗਰ ਤੁਹਾਡੇ ਮਾਤਾ ਪਿਤਾ , ਤੁਹਾਡੇ ਦਾਦਾ- ਦਾਦੀ ਨੂੰ ਮਾੜਾ ਚੰਗਾ ਬੋਲਦੇ ਹਨ ਤਾਂ ਤੁਸੀਂ ਉਹਨਾਂ ਦਾ ਵਿਰੋਧ ਕਰੋ। ਕਿਉਂਕਿ ਬਜ਼ੁਰਗਾਂ ਨੂੰ ਪਿਆਰ ਦੀ ਲੋੜ ਹੁੰਦੀ ਹੈ। ਇਸ ਪ੍ਰਕਾਰ ਦੇ ਉਪਰਾਲੇ ਨਾਲ ਬੱਚਿਆਂ ਵਿਚ ਆਪਣਿਆਂ ਪ੍ਰਤੀ ਆਪਸੀ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ। ਟੰਡਨ ਸਕੂਲ ਅੱਗੇ ਵੀ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਦਾ ਰਹੇਗਾ।

Advertisement
Advertisement
Advertisement
Advertisement
Advertisement
Advertisement
error: Content is protected !!