120 ਵਿਿਦਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਲਿਆ ਭਾਗ, ਜਿੱਤੇ ਮੈਡਲ
ਓਵਰਾਲ ਟਰਾਫੀ ‘ਤੇ ਇੰਦਰਪ੍ਰੀਤ, ਜਸਪ੍ਰੀਤ ਕੌਰ ਅਤੇ ਅਕਾਸ਼ਦੀਪ ਕੌਰ ਨੇ ਕੀਤਾ ਕਬਜ਼ਾ
ਬੇਅੰਤ ਬਾਜਵਾ , ਰੂੜੇਕੇ ਕਲਾਂ 17 ਦਸੰਬਰ 2023
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਵਿਖੇ ਵਿਿਦਆਰਥੀਆਂ ਦੀ ਸਲਾਨਾ ਐਥੇਲੈਟਿਕਸ ਮੀਟ ਕਰਵਾਈ ਗਈ।ਇਨ੍ਹਾਂ ਸਲਾਨਾ ਖੇਡਾਂ ਵਿਚ 120 ਵਿਿਦਆਰਥੀਆਂ ਨੇ ਭਾਗ ਲਿਆ।ਸਲਾਨਾ ਖੇਡਾਂ ਦਾ ਉਦਘਾਟਨ ਉੱਘੇ ਪੱਤਰਕਾਰ ਅਤੇ ਪੰਜਾਬੀ ਲੋਕਧਾਰਾ ਗਰੁੱਪ ਦੇ ਫਾਊਂਡਰ ਗੁਰਸੇਵਕ ਸਿੰਘ ਧੌਲਾ ਨੇ ਕੀਤਾ। ਸਰਪੰਚ ਜਸਵਿੰਦਰ ਸਿੰਘ ਬਿਲਾਸਪੁਰ ਧੌਲਾ ਅਤੇ ਸਰਪੰਚ ਗੁਰਮੇਲ ਸਿੰਘ ਨਾਨਕਪੁਰਾ ਧੌਲਾ ਨੇ ਮੁੱਖ ਮਹਿਮਾਨ ਅਤੇ ਰਾਮ ਸਰੂਪ ਅਣਖੀ ਦੇ ਵੱਡੇ ਸਪੁੱਤਰ ਸਨੇਹਪਾਲ ਨੇ ਵਿਸ਼ੇਸ਼ ਵਜੋਂ ਸ਼ਿਰਕਤ ਕੀਤੀ।ਖੇਡਾਂ ਦੀ ਸ਼ੁਰੂਆਤ ਮੌਕੇ ਵਿਿਦਆਰਥੀਆਂ ਨੇ ਲੋਕ ਵਿਰਾਸਤ ਰੰਗ ਪੇਸ਼ ਕਰਕੇ ਕੀਤੀ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਮਾਰਕੰਡਾ ਨੇ ਦੱਸਿਆ ਕਿ ਸਕੂਲੀ ਵਿਿਦਆਰਥੀਆਂ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸਾਲ ਵੱਖ ਵੱਖ ਸਕੂਲਾਂ ਵਿਚ ਸਭਾ ਵੱਲੋਂ ਖੇਡਾਂ ਕਰਵਾਈਆਂ ਜਾਂਦੀਆਂ ਹਨ।ਇਸੇ ਲੜੀ ਤਹਿਤ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਐਥੇਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿਚ ਗੋਲਾ ਸੁੱਟਣਾ, 100 ਮੀਟਰ ਰੇਸ ਮੁੰਡੇ ਅਤੇ ਕੁੜੀਆਂ, ਬੋਰੀ ਰੇਸ ਮੁੰਡੇ ਅਤੇ ਕੁੜੀਆਂ, ਰੱਸੀ ਟੱਪਣਾ ਮੁੰਡੇ ਅਤੇ ਕੁੜੀਆਂ, ਲੰਬੀ ਛਾਲ ਮੁੰਡੇ ਅਤੇ ਕੁੜੀਆਂ, ਫਰੌਗ ਰੇਸ, ਰੱਸਾਕੱਸੀ ਮੁੰਡੇ ਅਤੇ ਕੁੜੀਆਂ ਆਦਿ ਖੇਡਾਂ ਕਰਵਾਈਆਂ ਗਈਆਂ।ਖੇਡਾਂ ਵਿਚ ਪੁਜ਼ੀਸਨਾਂ ਹਾਸਲ ਕਰਨ ਵਾਲੇ ਵਿਿਦਆਰਥੀਆਂ ਮੈਡਲਾਂ ਅਤੇ ਸਰਟੀਫਿਕੇਟ ਵੰਡੇ ਗਏ ਅਤੇ ਰਿਫੈਸ਼ਮੈਂਟ ਦਿੱਤੀ ਗਈ।ਖੇਡਾਂ ਵਿਚ ਭਾਗ ਲੈਣ ਵਾਲੇ ਵਿਿਦਆਰਥੀਆਂ ਵਿਚੋਂ ਇੰਦਰਪ੍ਰੀਤ ਸਿੰਘ, ਜਸਪ੍ਰੀਤ ਕੌਰ ਅਕਾਸ਼ਦੀਪ ਕੌਰ ਨੇ 4-4 ਮੈਡਲਾਂ ਜਿੱਤ ਕੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ।ਇਸ ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਸ਼ੈਲੀ ਰਾਣੀ, ਪ੍ਰਿੰ. ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਬਰਨਾਲਾ, ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ, ਪੰਚ ਬਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜ਼ਰ ਸਨ।