ਬੀਜੇਪੀ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਵਲੋਂ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ

Advertisement
Spread information
ਗਗਨ ਹਰਗੁਣ, ਬਰਨਾਲਾ, 28 ਨਵੰਬਰ 2023


         ਸੂਬਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਰਦਾਰ ਕੇਵਲ ਸਿੰਘ ਢਿੱਲੋ ਨੇ ਅੱਜ ਧਨੌਲਾ ਵਿਖੇ  ਭਾਰਤੀ ਜਨਤਾ ਪਾਰਟੀ ਦੇ ਆਗੂ ਜਗਮੇਲ ਸਿੰਘ ਜੱਗਾ ਮਾਨ ਦੀ ਮਾਤਾ ਤੇਜ ਕੌਰ ਅਤੇ ਟਕਸਾਲੀ ਅਕਾਲੀ ਆਗੂ ਜੱਥੇਦਾਰ ਭਰਪੂਰ ਸਿੰਘ ਧਨੌਲਾ ਦੀ ਹੋਈ ਪਿਛਲੇ ਦਿਨੀਂ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਇਸ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ  2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਦਿੱਤੀਆਂ ਸਕੀਮਾਂ ਹੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਹਨ । ਸ.ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਕਿ ਭਾਜਪਾ ਸਰਕਾਰ ਹੀ ਦੇਸ਼ ਨੂੰ ਸਹੀ ਢੰਗ ਨਾਲ ਚਲਾ ਸਕਦੀ ਹੈ।
      ਇਸ ਮੌਕੇ  ਕੇਵਲ ਸਿੰਘ ਢਿੱਲੋ ਦੇ  ਸੈਕਟਰੀ ਦੀਪ ਸੰਘੇੜਾ, ਹੈਪੀ ਢਿੱਲੋਂ, ਜੀਵਨ ਕੁਮਾਰ ਬਾਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਨਰਿੰਦਰ ਗਰਗ ਨੀਟਾ, ਸਾਬਕਾ ਐਮਐਲਏ ਸੰਤ ਬਲਵੀਰ ਸਿੰਘ ਘੁੰਨਸ , ਚੇਅਰਮੈਨ ਗੁਰਤੇਜ ਸਿੰਘ ਧੌਲਾ, ਜਗਤਾਰ ਸਿੰਘ ਕਲੇਰ, ਹਰਮਿੰਦਰਜੀਤ ਸਿੰਘ ਮਾਨ, ਮਾਸਟਰ ਪਰਮਜੀਤ ਸਿੰਘ ਪੱਪੂ ਧਾਲੀਵਾਲ, ਸਰਦਾਰ ਮਨੋਹਰ ਸਿੰਘ ਕਾਹਲੋ,  ਮਾਸਟਰ ਜਗਜੀਤ ਸਿੰਘ ਸਿੱਗਾ, ਜਸਪ੍ਰੀਤ ਸਿੰਘ ਗੋਲਡੀ ਕਾਹਲੋ , ਸੁਖਦੇਵ ਸਿੰਘ ਮਿੱਠੂ ਸਾਬਕਾ ਸਰਪੰਚ ਮਾਨਾ ਪਿੰਡੀ, ਡਿਪਟੀ ਡੀਈਓ ਬਰਜਿੰਦਰਪਾਲ ਸਿੰਘ ਬੰਟੀ ਆਦਿ ਮੌਜੂਦ ਸਨ।
Advertisement
Advertisement
Advertisement
Advertisement
Advertisement
error: Content is protected !!