ਰਿਚਾ ਨਾਗਪਾਲ, ਪਟਿਆਲਾ, 9 ਨਵੰਬਰ 2023
ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਾਹਲ ਦੀ ਯੋਗ ਅਗਵਾਈ ਅਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਸਮੱਗਰ ਸਿੱਖਿਆ ਅਭਿਆਨ, ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ, ਸਰਕਾਰੀ ਪ੍ਰਾਇਮਰੀ ਸਕੂਲ ਸਨੌਰੀ ਗੇਟ, ਪਟਿਆਲਾ ਅਤੇ ਕੇਂਦਰੀ ਜੇਲ੍ਹ, ਪਟਿਆਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀ ਕੰਪਲੈਕਸ, ਪਟਿਆਲਾ ਵਿੱਚ ਇੱਕ ਪ੍ਰਦਰਸ਼ਨੀ-ਕਮ-ਸੇਲ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਜੱਜ ਸਾਹਿਬਾਨ, ਵਕੀਲ ਸਾਹਿਬਾਨ, ਅਦਾਲਤਾਂ ਦੇ ਸਟਾਫ਼ ਅਤੇ ਆਮ ਲੋਕਾਂ ਨੇ ਹੱਥਾਂ ਨਾਲ ਬਣੇ ਪੈੱਨ, ਲਿਫ਼ਾਫ਼ੇ ਕਾਰਡ, ਮੋਮਬੱਤੀਆਂ, ਦੀਵੇ, ਈਕੋ ਫਰੈਂਡਲੀ ਬੈਗ ਆਦਿ ਵੱਖ-ਵੱਖ ਵਸਤਾਂ ਦੀ ਖਰੀਦ ਕੀਤੀ।
ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨੀ ਅਰੋੜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮਹਿਲਾ ਜੇਲ੍ਹ ਕੈਦੀਆਂ ਕੇਂਦਰੀ ਜੇਲ੍ਹ, ਪਟਿਆਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਨੌਰੀ ਗੇਟ, ਪਟਿਆਲਾ ਦੇ ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਕੀਤੀਆਂ ਸਾਰੀਆਂ ਸਜਾਵਟੀ ਵਸਤੂਆਂ, ਪੈੱਨ, ਲਿਫ਼ਾਫ਼ੇ ਕਾਰਡ, ਮੋਮਬੱਤੀਆਂ, ਦੀਵੇ, ਈਕੋ-ਫਰੈਂਡਲੀ ਬੈਗ ਆਦਿ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਦੀ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਗਈ। ਜੇਲ੍ਹ ਦੇ ਕੈਦੀਆਂ ਲਈ ਵੋਕੇਸ਼ਨਲ ਸਾਖਰਤਾ ਦੀ ਵਿਸ਼ੇਸ਼ ਮੁਹਿੰਮ ਦੌਰਾਨ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਵਿੱਚ ਜੇਲ ਦੇ ਕੈਦੀਆਂ ਵੱਲੋਂ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ 9 ਨਵੰਬਰ, 2023 ਨੂੰ ਕਾਨੂੰਨੀ ਸੇਵਾਵਾਂ ਦਿਵਸ ਮਨਾਉਣ ਦੇ ਮੌਕੇ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੱਘਰ ਸਾਹਿਬ, ਪਟਿਆਲਾ ਨੇ ਵਿੱਦਿਅਕ ਸੰਸਥਾ (ਸਕੂਲ ਪੱਧਰ) ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੇ ਨਾਲ ਪੰਜਾਬ ਰਾਜ ਵਿੱਚ ਸਰਵੋਤਮ ਲੀਗਲ ਏਡ ਕਲੀਨਿਕ ਅਵਾਰਡ ਜਿੱਤਿਆ ਹੈ।