ਮਿਸ਼ਨ ਫਤਿਹ- ਜ਼ਿਲ੍ਹ ਮੈਜਿਸਟ੍ਰੇਟ ਵੱਲੋਂ ਹਫਤੇ ਦੇ ਅਖੀਰਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਬਾਰੇ ਪਾਬੰਦੀਆਂ ਲਾਗੂ

Advertisement
Spread information

ਸਾਰੀਆਂ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ, ਸ਼ਨਿਚਰਵਾਰ ਨੂੰ 5 ਵਜੇ ਬੰਦ ਹੋਣਗੀਆਂ

ਜ਼ਰੂਰੀ ਵਸਤਾਂ/ਮੈਡੀਕਲ ਲੋੜਾਂ ਨੂੰ ਛੱਡ ਕੇ ਅੰਤਰ ਜ਼ਿਲਾ ਆਵਾਜਾਈ ‘ਤੇ ਰੋਕ

ਵਿਆਹ ਸਮਾਗਮਾਂ ਲਈ 50 ਵਿਅਕਤੀਆਂ ਨੂੰ ਈ-ਪਾਸ ਨਾਲ ਆਗਿਆ ਦਿੱਤੀ ਜਾਵੇਗੀ


ਦਵਿੰਦਰ ਡੀ.ਕੇ. ਲੁਧਿਆਣਾ

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਿਹ’ ਅਧੀਨ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਜ਼ਿਲ•ਾ ਲੁਧਿਆਣਾ ਵਿੱਚ ਵੀ ਲਾਗੂ ਕਰ ਦਿੱਤੇ ਗਏ ਹਨ।
ਜ਼ਿਲ•ਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਅਨੁਸਾਰ ਅੰਤਰ ਜ਼ਿਲਾ ਆਵਾਜਾਈ ਉਤੇ ਪਾਬੰਦੀ ਹੋਵੇਗੀ ਸਿਰਫ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫਤੇ ਦੇ ਸਾਰੇ ਦਿਨ ਖੋਲ•ਣ ਦੀ ਆਗਿਆ ਹੋਵੇਗੀ।
ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਲੌਕਡਾਊਨ 5.0/ਆਨਲੌਕ 1.0 ਸਬੰਧੀ ਪਹਿਲਾਂ ਜਾਰੀ ਨੋਟੀਫਿਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤੱਕ ਇਹ ਹਦਾਇਤਾਂ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ।
ਨਵੇਂ ਦਿਸ਼ਾ ਨਿਰਦੇਸ਼:-
• ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਸ਼ਾਮ 7 ਵਜੇ ਤੱਕ ਖੁੱਲ•ੀਆਂ ਰਹਿਣਗੀਆਂ।
• ਰੈਸਟੋਰੈਂਟ (ਸਿਰਫ ਘਰ ਲਿਜਾਣ/ਹੋਮ ਡਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤੱਕ ਖੁੱਲ•ੀਆਂ ਰਹਿਣਗੀਆਂ।
• ਹੋਰ ਦੁਕਾਨਾਂ ਚਾਹੇ ਇਕੱਲੀਆਂ ਹੋਣ ਜਾਂ ਸ਼ਾਪਿੰਗ ਮਾਲ ਵਿੱਚ ਹੋਣ ਐਤਵਾਰ ਨੂੰ ਬੰਦ ਹੋਣਗੀਆਂ ਜਦੋਂ ਕਿ ਸ਼ਨਿਚਰਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਨੂੰ ਇਹ ਸ਼ਾਮ 5 ਵਜੇ ਤੱਕ ਖੁੱਲ•ੀਆਂ ਰਹਿਣਗੀਆਂ। ਬਾਕੀ ਦਿਨ ਇਹ ਸ਼ਾਮ 7 ਵਜੇ ਤੱਕ ਖੁੱਲ• ਸਕਣਗੇ। ਇਥੇ ਮੌਜੂਦਾ ਰੈਸਟੋਰੈਂਟਾਂ ਵਿੱਚ ਸਿਰਫ ਘਰ ਲਿਜਾਣ/ਹੋਮ ਡਲਿਵਰੀ ਦੀ ਹੀ ਆਗਿਆ ਹੋਵੇਗੀ। ਜ਼ਿਲਾ ਪ੍ਰਸ਼ਾਸਨ ਇਨ•ਾਂ ਸਮਿਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਏਗਾ।
• ਉਕਤ ਦਿਨਾਂ ਦੌਰਾਨ ਅੰਤਰ-ਜ਼ਿਲਾ ਆਵਾਜਾਈ ਈ-ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।
• ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਜ਼ਿਲ•ਾ ਪ੍ਰਸਾਸ਼ਨ ਤੋਂ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ।
• ਸਨਅਤਾਂ ਲਈ ਪੁਰਾਣੇ ਹੁਕਮ ਹੀ ਜਾਰੀ ਰਹਿਣਗੇ। ਲੇਬਰ ਆਦਿ ਦੀ ਮੂਵਮੈਂਟ ਪਹਿਲਾਂ ਦੀ ਤਰ•ਾਂ ਹੀ ਚਾਲੂ ਰੱਖੀ ਜਾ ਸਕੇਗੀ।
ਜ਼ਿਲ•ਾ ਲੁਧਿਆਣਾ ਵਿੱਚ ਕੋਵਿਡ ਦੇ ਵਧਦੇ ਕੇਸਾਂ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਵਿੱਥ ਦੇ ਇਹਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਸਥਿਤੀ ਇਹ ਮੰਗ ਕਰਦੀ ਹੈ ਕਿ ਸਾਰੀ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਸਥਿਤੀ ਲਗਭਗ ਕਾਬੂ ਹੇਠ ਹੈ ਅਤੇ ਉਨ•ਾਂ ਦੀ ਸਰਕਾਰ ਹੋਰ ਕੋਈ ਜ਼ੋਖਮ ਨਹੀਂ ਉਠਾ ਸਕਦੀ ਜਿਸ ਨਾਲ ਮਹਾਂਮਾਰੀ ਖਤਰਨਾਕ ਹੱਦ ਤੱਕ ਵਧ ਜਾਵੇ।

Advertisement
  I/34589/2020
Advertisement
Advertisement
Advertisement
Advertisement
Advertisement
error: Content is protected !!