ਹਰਿੰਦਰ ਨਿੱਕਾ , ਬਰਨਾਲਾ 1 ਨਵੰਬਰ 2023
ਬਿਨ ਸੀਐਲਯੂ ਤੋਂ ਪ੍ਰਸ਼ਾਸ਼ਨ ਦੀ ਨੱਕ ਹੇਠ ਚੱਲ ਰਹੀ ਪਟਾਖਾ ਫੈਕਟਰੀ ਦਾ ਮਾਮਲਾ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਉਭਾਰਨ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਦੂਬਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਟੀਮ ਨੇ ਅੱਜ ਪਟਾਖਾ ਫੈਕਟਰੀ ਤੇ ਰੇਡ ਕਰ ਦਿੱਤੀ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਪਹੁੰਚਣ ਤੇ ਇੱਕ ਵਾਰ ਫੈਕਟਰੀ ਵਾਲਿਆਂ ਵਿੱਚ ਭਗਦੜ ਮੱਚ ਗਈ। ਜਦੋਂ ਜਾਂਚ ਟੀਮ ਦੇ ਅਧਿਕਾਰੀ ਮੌਕਾ ਪਰ ਪਹੁੰਚੇ,ਉਦੋਂ ਫੈਕਟਰੀ ਵਿੱਚ ਪਟਾਖੇ ਤਿਆਰ ਕੀਤੇ ਜਾ ਰਹੇ ਸਨ। ਸੰਗਰੂਰ ਬਰਨਾਲਾ ਮੁੱਖ ਸੜਕ ਮਾਰਗ ਤੇ ਸਥਿਤ ਡਾਇਨਾਮਿਕ ਕਲੋਨੀ ਦੇ ਬਗਲ ਵਿੱਚ ਪ੍ਰਸ਼ਾਸ਼ਨਿਕ ਅਮਲੇ ਫੈਲੇ ਦੀ ਕਥਿਤ ਮਿਲੀਭੁਗਤ ਨਾਲ ਧੜੱਲੇ ਨਾਲ ਚੱਲ ਰਹੀ ਪਟਾਖਾ ਫੈਕਟਰੀ ਨੂੰ ਲਾਇਸੰਸ ਜਾਰੀ ਕਰਨ ਮੌਕੇ ਵਰਤੀਆਂ ਗਈਆਂ ਲਾਪਰਵਾਹੀਆਂ ਅਤੇ ਬੇਨਿਯਮੀਆਂ ਦਾ ਮੁੱਦਾ ਨੈਸ਼ਨਲ ਐਂਟੀ ਕੁਰੱਪਸ਼ਨ ਕੌਂਸਲ ਭਾਰਤ ਦੇ ਜਿਲ੍ਇਹਾ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਲਿਖਤੀ ਸ਼ਕਾਇਤਾਂ ਭੇਜ ਕੇ, ਇਸ ਵੱਡੇ ਗੜਬੜ ਘੁਟਾਲੇ ਤੋਂ ਪਰਦਾ ਚੁੱਕਿਆ ਸੀ। ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਰੇਡ ਤੇ ਜਾਣ ਤੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਵਿਪਨ ਜਿੰਦਲ ਨੇ ਉਨਾਂ ਨਾਲ ਗੱਲਬਾਤ ਕਰਕੇ ਫੈਕਟਰੀ ਦੀ ਲੋਕਸ਼ਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ। ਮੌਕੇ ਤੋਂ ਮਿਲੀ ਜਾਦਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਫੈਕਟਰੀ ਵਿੱਚ ਮੌਜੂਦ ਵਿਅਕਤੀਆਂ ਤੇ ਪਟਾਖਾ ਵਪਾਰੀ ਦੀ ਕਾਫੀ ਝਾੜਝੰਬ ਵੀ ਕੀਤੀ। ਸਮਾਚਾਰ ਲਿਖੇ ਜਾਣ ਤੱਕ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਪੜਤਾਲ ਜ਼ਾਰੀ ਹੈ। ਜਿਵੇਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੋਰ ਵੇਰਵੇ ਪ੍ਰਾਪਤ ਹੋਏ,ਉਹ ਵੀ ਅਪਡੇਟ ਕੀਤੇ ਜਾਣਗੇ।