ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਨਵੰਬਰ 2023
ਸਿਹਤ ਵਿਭਾਗ ਫਾਜ਼ਿਲਕਾ ਵਲੋ ਬੁੱਧਵਾਰ ਨੂੰ ਨੋ ਤੰਬਾਕੂ ਡੇ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਸਟਾਫ ਨੂੰ ਸਹੁੰ ਚੁਕਾਈ ਗਈ ਅਤੇ ਤੰਬਾਕੂ ਨੋਸ਼ੀ ਬਾਰੇ ਸਿਹਤ ਕੇਂਦਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ। ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ ਹੈ ਅਤੇ ਮਨੁੱਖੀ ਸਿਹਤ ਲਈ ਕਾਫੀ ਬਿਮਾਰੀਆ ਨੂੰ ਜਨਮ ਦਿੰਦਾ ਹੈ। ਕੈਂਸਰ ਅਤੇ ਹੋਰ ਬਿਮਾਰੀ ਲਈ ਤੰਬਾਕੂ ਜਿੰਮੇਵਾਰ ਹੈ। ਇਸ ਲਈ ਸਰਕਾਰੀ ਬਿਲਡਿੰਗ ਅਤੇ ਸਕੂਲ ਦੇ 200 ਮੀਟਰ ਦਾਇਰੇ ਵਿਚ ਤੰਬਾਕੂ ਨੋਸ਼ੀ ਦੀ ਖਾਸ ਤੌਰ ਤੇ ਮਨਾਹੀ ਹੈ।
ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਅਨੇਕਾ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਜੋ ਕਿ ਕੈਂਸਰ ਦਾ ਰੂਪ ਧਾਰਨ ਕਰਦਿਆਂ ਮੌਤ ਦਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਸਮੂਹ ਹੈਲਥ ਸੈਂਟਰ ਦੇ ਇੰਚਾਰਜ ਨੂੰ ਇਸ ਸੰਬਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਤਾਕਿ ਲੋਕਾਂ ਨੂੰ ਇਸ ਬਾਰੇ ਵਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਇਸ ਦੌਰਾਨ ਡਾਕਟਰ ਸੁਨੀਤਾ ਕੰਬੋਜ, ਡਾਕਟਰ ਅਮਨਾ ਕੰਬੋਜ, ਡਾਕਟਰ ਪੰਕਜ ਚੌਹਾਨ, ਸੰਜੀਵ ਕੁਮਾਰ, ਰਾਜੀਵ ਕੁਮਾਰ, ਦਿਵੇਸ਼ ਕੁਮਾਰ, ਸੁਨੀਲ ਕੁਮਾਰ, ਸੋਨੂੰ ਕੁਮਾਰ, ਰਵਿੰਦਰ ਕੰਬੋਜ, ਅਕਾਸ਼ ਕੰਬੋਜ, ਰਾਜੇਸ਼ ਕੁਮਾਰ, ਰੋਹਿਤ ਸਚਦੇਵਾ, ਗੀਤਾ ਰਾਣੀ, ਸੁਕਵਿੰਦਰ ਸਿੰਘ ਮੋਨੂੰ ਦੇ ਨਾਲ ਹੋਰ ਸਟਾਫ ਹਾਜ਼ਰ ਸੀ।