ਖੁੱਲ੍ਹ ਗਿਆ CIA ਦੇ ਸ਼ਿਕੰਜ਼ੇ ‘ਚ ਫਸੇ ਮਿਲਾਵਟਖੋਰ ਦਾ ਕੱਚਾ ਚਿੱਠਾ,,,,,!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 1 ਨਵੰਬਰ 2023 

    ਇੱਕ ਤੋਂ ਬਾਅਦ ਦੂਜਾ ‘ਤੇ ਫਿਰ ਤੀਜਾ ਯਾਨੀ ਅਪਰਾਧ ਦਰ ਅਪਰਾਧ ਕਰਨ ਤੋਂ ਬਾਅਦ ਆਖਿਰ ਸੀ.ਆਈ.ਏ. ਦੇ ਸ਼ਿਕੰਜੇ ਵਿੱਚ ਫਸੇ ਜਿਲ੍ਹੇ ਦੇ ਵੱਡੇ ਮਿਲਾਵਟਖੋਰ ਖਿਲਾਫ ਦਰਜ਼ ਕੇਸਾਂ ਦੀ ਫਹਿਰਿਸ਼ਤ ਕਾਫੀ ਲੰਬੀ ਹੈ। ਸਿਹਤ ਵਿਭਾਗ ,ਐਡਜੂਕੇਟਿੰਗ ਅਫਸਰ ਫੂਡ ਸੇਫਟੀ, ਅਦਾਲਤ ਅਤੇ ਪੁਲਿਸ ਦੇ ਰਿਕਾਰਡ ਵਿੱਚ ਸੁਰੇਸ਼ ਕੁਮਾਰ ਦੀ ਪੰਜ ਵਰ੍ਹਿਆਂ ਤੋਂ ਤੂਤੀ ਬੋਲਦੀ ਆ ਰਹੀ ਹੈ। ਹਾਲੀਆ ਕੇਸ ਵਿੱਚ ਤਪਾ ਮੰਡੀ ਇਲਾਕੇ ਦੇ ਢਿੱਲਵਾਂ ਪਿੰਡ ਤੋਂ ਗਿਰਫਤਾਰ ਕੀਤੇ ਸੁਰੇਸ਼ ਕੁਮਾਰ ਅਤੇ ਉਸ ਦੇ ਪੁੱਤਰ ਹਿਮਾਂਸ਼ੂ ਗਰਗ ਨੂੰ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਉਪਰੰਤ ਅੱਜ ਫਿਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement

5 ਵਰ੍ਹੇ ਪਹਿਲਾਂ ਹੋਈ ਸੀ ਪਹਿਲੀ ਐਫ.ਆਈ.ਆਰ…

     ਸੁਰੇਸ਼ ਕੁਮਾਰ @ ਸ਼ਸ਼ੀ ਪੁੱਤਰ ਸ਼ਾਮ ਲਾਲ ਵਾਸੀ ਸੁਭਾਸ਼ ਬਸਤੀ ਤਪਾ ਦੇ ਬਰਖਿਲਾਫ 10 ਜੂਨ 2017 ਨੂੰ ਅਧੀਨ ਜੁਰਮ 420/272/273 IPC ਤਹਿਤ ਥਾਣਾ ਤਪਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਕੱਦਮੇ ਦੀ ਇਬਾਰਤ ਅਨੁਸਾਰ ਸੁਰੇਸ ਕੁਮਾਰ ਉਰਫ ਸਸੀ ਭਾਰੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਤਿਆਰ ਕਰਕੇ ,ਡੱਬਿਆਂ ਪਰ ਸ਼ਾਹੀ ਪੰਜਾਬ ਦਾ ਮਾਰਕਾ ਲਗਾ ਕੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਅਸਲੀ ਦੇਸੀ ਘਿਉ ਦੱਸ ਕੇ ਮਹਿੰਗੇ ਰੇਟਾਂ ਪਰ ਵੇਚਦਾ ਹੈ । ਇਹ ਘਿਉ ਸਹਿਰ ਤਪਾ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾ ਵਿੱਚ ਵੀ ਸਪਲਾਈ ਕਰਦਾ ਹੈ ਅਤੇ ਇਹ ਭੋਲੇ-ਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ । ਕੇਸ ਮੁਖਬਰ ਦੀ ਸੂਚਨਾ ਪਰ ਦਰਜ਼ ਹੋਇਆ ਸੀ। ਬਾਅਦ ਵਿੱਚ ਪੁਲਿਸ ਨੇ ਸੁਰੇਸ਼ ਕੁਮਾਰ ਦੇ ਕਬਜੇ ਵਿੱਚੋਂ ਮਿਲਾਵਟੀ ਦੇਸੀ ਘਿਉ ਸਮੇਤ ਗਿਰਫਤਾਰ ਵੀ ਕੀਤਾ ਗਿਆ ਸੀ। ਮਾਨਯੋਗ ਅਦਾਲਤ ਵਿੱਚ ਕੇਸ ਦੀ ਸੁਣਵਾਈ ਲੰਬਾ ਅਰਸਾ ਚਲਦੀ ਰਹੀ। ਆਖਿਰ ਸੁਰੇਖਾ ਡਡਵਾਲ ,ਜੁਡੀਸ਼ਿਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਦੀ ਅਦਾਲਤ ਨੇ ਸੁਰੇਸ਼ ਕੁਮਾਰ ਨੂੰ ਕੇਸ ਵਿੱਚ ਦੋਸ਼ੀ ਕਰਾਰ ਤਾਂ ਦੇ ਦਿੱਤਾ,ਪਰ ਉਸ ਦੀ ਉਮਰ, ਚਾਲ ਚਲਣ , ਬਿਨ੍ਹਾਂ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਾ ਹੋਣ ਕਾਰਣ, ਤੇ ਅੱਗੇ ਤੋਂ ਚੰਗਾ ਚਾਲ ਚਰਿੱਤਰ ਰੱਖਣ ਦੀ ਤਾਕੀਦ ਕਰਕੇ, 12 ਦਸੰਬਰ 2022 ਨੂੰ ਪਰੋਵੇਸ਼ਨ ਤੇ ਰਿਹਾਅ ਕਰ ਦਿੱਤਾ ਸੀ।

ਸੁਰੇਸ਼ ਕੁਮਾਰ ਨੂੰ ਠੋਕਿਆ ਜ਼ੁਰਮਾਨਾ,,,

ਸਿਹਤ ਵਿਭਾਗ ਵੱਲੋਂ ਸੁਰੇਸ਼ ਕੁਮਾਰ ਤੋਂ ਬਰਾਮਦ ਹੋਏ ਸ਼ਾਹੀ ਪੰਜਾਬ ਮਾਰਕਾ ਦੇਸੀ ਘਿਉ ਦੇ ਭਰੇ ਸੈਂਪਲ ਫੇਲ ਹੋਣ ਤੋਂ ਬਾਅਦ ਮਾਨਯੋਗ ਐਡਜੂਕੇਟਿੰਗ ਅਫਸਰ ਫੂਡ ਸੇਫਟੀ ਦੀ (ADC) ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ। ਮਾਨਯੋਗ ਅਦਾਲਤ ਨੇ 18 ਅਪ੍ਰੈਲ 2018 ਨੂੰ ਘਿਉ ਦੇ ਸਬ ਸਟੈਂਡਰਡ ਅਤੇ ਮਿਸ ਬਰਾਂਡਿੰਗ ਹੋਣ ਕਾਰਣ ਸੁਰੇਸ਼ ਕੁਮਾਰ ਨੂੰ ਕ੍ਰਮਾਨੁਸਾਰ 50 ਹਜ਼ਾਰ ਅਤੇ 40 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ।

ਲੰਘੇ ਵਰ੍ਹੇ ਵੀ ਪਿਆ ਸੀ ਛਾਪਾ, ਪਰ ਨਹੀਂ ਹੋਈ ਪੁਲਿਸ ਕਾਰਵਾਈ,,,! 

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ 30 ਅਗਸਤ 2022 ਨੂੰ ਵੀ ਸੁਰੇਸ਼ ਕੁਮਾਰ ਉਰਫ ਸ਼ਸ਼ੀ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਸਥਿਤ ਗੋਦਾਮ ਤੇ ਛਾਪਾ ਮਾਰਿਆ ਗਿਆ ਸੀ। ਛਾਪਾਮਾਰ ਟੀਮ ਵਿੱਚ ਸਿਵਲ ਸਰਜਨ ਡਾਕਟਰ ਜਸਵੀਰ ਔਲਖ ਤੋਂ ਇਲਾਵਾ ਫੂਡ ਸੇਫਟੀ ਅਫਸਰ ਪੂਰੀ ਟੀਮ ਸਣੇ ਪਹੁੰਚੇ ਸਨ। ਛਾਪਾਮਾਰ ਟੀਮ ਨੇ ਸੁਰੇਸ਼ ਕੁਮਾਰ ਦੇ ਗੋਦਾਮ ਵਿੱਚੋਂ ਬਰਾਮਦ ਹੌਏ ਪਰਮ ਆਨੰਦ ਅਤੇ ਪਰਮ ਅਨੰਤ ਦੇਸੀ ਘਿਉ ਅਤੇ ਸਰੋਂ ਦੇ ਤੇਲ ਦੇ 4 ਸੈਂਪਲ ਭਰੇ, ਮੌਕੇ ਪਰ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਪਾਰਟੀ ਨੂੰ ਵੀ ਬੁਲਾਇਆ ਗਿਆ। ਪਰੰਤੂ ਕੋਈ ਪੁਲਿਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਫਿਰ ਵੀ ਸਿਹਤ ਵਿਭਾਗ ਵੱਲੋਂ ਭੇਜੇ ਸੈਂਪਲਾਂ ਦੀ ਰਿਪੋਰਟ ਦੇ ਅਧਾਰ ਪਰ,ਐਡਜੂਕੇਟਿੰਗ ਅਫਸਰ ਫੂਡ ਸੇਫਟੀ ਦੀ (ADC) ਅਦਾਲਤ ਬਰਨਾਲਾ ਵਿੱਚ ਕੇਸ ਦਾਇਰ ਕੀਤਾ ਗਿਆ। ਇਸ ਕੇਸ ਦਾ ਫੈਸਲਾ ਕਰਦਿਆਂ 7 ਫਰਵਰੀ 2023 ਨੂੰ ਉਕਤ ਅਦਾਲਤ ਨੇ ਸੁਰੇਸ਼ ਕਮਾਰ ਨੂੰ ਸਬ ਸਟੈਂਡਰਡ ਬਨਾਸਪਤੀ ਘਿਉ,ਡਾਲਡਾ ਘਿਉ ਅਤੇ ਤੇਲ ਦੇ ਮਿਸ ਬਰੈਂਡਡ ਹੋਣ ਕਾਰਣ ਇੱਕ ਇੱਕ ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। 

ਕਹਿੰਦਾ ਮੈਂ ਨਹੀਂ ਸੁਧਰਦਾ,ਨਾਲ ਪੁੱਤ ਨੂੰ ਵੀ ਮਿਲਾਇਆ,,,,

   ਸੁਰੇਸ਼ ਕੁਮਾਰ ਉਰਫ ਸ਼ਸ਼ੀ ਨੇ ਤਪਾ ਮੰਡੀ ਤੋਂ ਆਪਣਾ ਠਿਕਾਣਾ ਤਾਂ ਬਦਲ ਕੇ ਲੱਖੀ ਕਲੋਨੀ ਬਰਨਾਲਾ ਵਿਖੇ ਲੈ ਆਂਦਾ,ਪਰੰਤੂ ਉਸ ਨੇ ਮਿਲਾਵਟਖੋਰੀ ਦੇ ਧੰਦੇ ਤੋਂ ਤੌਬਾ ਕਰਨ ਦੀ ਬਜਾਏ,ਆਪਣੇ ਪੁੱਤ ਹਿਮਾਸ਼ੂ ਗਰਗ ਨੂੰ ਸ਼ਾਮਿਲ ਕਰ ਲਿਆ। ਉਸ ਨੇ ਆਪਣਾ ਗੋਦਾਮ ਦੀਪ ਸਿੰਘ ਨਗਰ ਬਰਨਾਲਾ ਤੋਂ ਬਦਲ ਕੇ ਤਪਾ ਮੰਡੀ ਦੇ ਨੇੜਲੇ ਪਿੰਡ ਢਿੱਲਵਾਂ ਵਿਖੇ ਬਣਾ ਲਿਆ। ਇਸ ਦੀ ਭਿਣਕ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਵੀ ਮਿਲ ਗਈ। ਉਨ੍ਹਾਂ 28 ਅਕਤੂਬਰ 2023 ਨੂੰ ਮੁਖਬਰ ਦੀ ਇਤਲਾਹ ਪਰ, ਸੁਰੇਸ਼ ਕੁਮਾਰ, ਉਸ ਦੇ ਪੁੱਤਰ ਹਿਮਾਂਸ਼ੂ ਗਰਗ ਖਿਲਾਫ ਥਾਣਾ ਤਪਾ ਵਿਖੇ ਅਧੀਨ ਜੁਰਮ 272/273/420/465/468/471/120 B ਆਈਪੀਸੀ ਆਦਿ ਜ਼ੁਰਮਾਂ ਤਹਿਤ ਕੇਸ ਦਰਜ਼ ਕਰਕੇ,ਦੋੳਾਂ ਜਣਿਆਂ ਨੂੰ ਭਾਰੀ ਮਾਤਰਾ ਵਿੱਚ ਮਿਲਾਵਟੀ ਦੇਸੀ ਘਿਉ ਅਤੇ ਸਰੋਂ ਦੇ ਤੇਲ ਸਣੇ ਗਿਰਫਤਾਰ ਕਰ ਲਿਆ। ਇਸ ਕੇਸ ਵਿੱਚ ਪੁੱਛਗਿੱਛ ਤੋਂ ਬਾਅਦ ਸੁਰੇਸ਼ ਕੁਮਾਰ ਦੇ ਮਿਲਾਵਟਖੋਰੀ ਦੇ ਧੰਦੇ ਦੇ ਭਾਗੀਦਾਰ ਵਿਵੇਕ ਮਿੱਤਲ ਵਾਸੀ ਰਾਮ ਰਾਜਿਆ ਕਲੋਨੀ ਬਰਨਾਲਾ ਨੂੰ ਵੀ ਗਿਰਫਤਾਰ ਕਰ ਲਿਆ ਗਿਆ ਹੈ।

 

Advertisement
Advertisement
Advertisement
Advertisement
Advertisement
error: Content is protected !!