ਰਘਬੀਰ ਹੈਪੀ,ਬਰਨਾਲਾ, 29 ਸਤੰਬਰ, 2023
ਮੁੱਢਲੀ ਹੈਲਥਕੇਅਰ ਸੇਵਾ ਪ੍ਰਦਾਤਾ, ਜ਼ਿਕਿਤਸਾ ਹੈਲਥਕੇਅਰ ਲਿਮਟਿਡ, ਜੋ ਪੰਜਾਬ ਵਿੱਚ 108 ਐਂਬੂਲੈਂਸ ਸੇਵਾਵਾਂ ਨੂੰ ਸੰਭਾਲਣ ਲਈ ਜ਼ਿੰਮੇਵਾਰੀ ਨਿਭਾ ਰਹੀ ਹੈ, ਨੇ ਅੱਜ ਸਿਵਲ ਹਸਪਤਾਲ, ਬਰਨਾਲਾ ਵਿਖੇ ਰਿਵਾਰਡ ਐਂਡ ਰਿਕੋਗਨਿਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ 108 ਐਂਬੂਲੈਂਸ ਸੇਵਾ ਦੇ ਸਟਾਫ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਤੇ ਈ.ਐਮ.ਟੀ ਅਤੇ ਪਾਇਲਟਾਂ ਨੂੰ ਸਰਟੀਫਿਕੇਟ ਅਤੇ 700 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਐਸ.ਐਮ.ਓ ਜੋਤੀ ਕੌਸ਼ਲ, ਨੇ ਆਪਰੇਸ਼ਨ ਮੈਨੇਜਰ ਪੰਕਜ ਸ਼ਰਮਾ, ਸੀ.ਐਲ. ਸ਼ਕੀਲ ਖਾਨ ਦੀ ਉਪਸਥਿਤੀ ਵਿੱਚ ਪੁਰਸਕਾਰ ਦਿੱਤੇ, ਜੋ ਕਿ ਜ਼ਿਕਿਤਜ਼ਾ ਹੈਲਥਕੇਅਰ ਲਿਮਟਿਡ ਦੇ ਵਲੋਂ ਮੌਜੂਦ ਸਨ। ਪ੍ਰੋਗਰਾਮ ਵਿੱਚ 20 ਤੋਂ ਵੱਧ ਈ.ਐਮ.ਟੀ ਅਤੇ ਪਾਇਲਟਾਂ ਨੇ ਭਾਗ ਲਿਆ।
ਹੁਣ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 108 ਐਂਬੂਲੈਂਸ ਕਰਮਚਾਰੀਆਂ ਲਈ ਹਰ ਮਹੀਨੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਨਾਲ ਉਹਨਾਂ ਨੂੰ ਬੜਾਵਾ ਮਿਲੇਗਾ। ਇਸ ਮੌਕੇ ‘ਤੇ ਮਨੀਸ਼ ਬੱਤਰਾ, ਪ੍ਰੋਜੈਕਟ ਹੈੱਡ, 108 ਐਂਬੂਲੈਂਸ ਸਰਵਿਸਿਜ਼, ਨੇ ਕਿਹਾ, “ਅਸੀਂ ਆਪਣੇ ਕੰਮ ਦੇ ਹਰ ਪਹਿਲੂ ਵਿੱਚ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਲੋਕਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਪ੍ਰਦਾਨ ਕਰਨੀਆਂ ਹੋਣ ਜਾਂ ਸਾਡੇ ਮਿਹਨਤੀ ਕਰਮਚਾਰੀਆਂ ਨੂੰ ਪ੍ਰੇਰਿਤ ਕਰਕੇ, ਉਹਨਾਂ ਦਾ ਉਤਸ਼ਾਹ ਵਧਾਉਣਾ ਹੋਵੇ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਪਛਾਣਨਾ ਅਤੇ ਇਨਾਮ ਦੇਣਾ ਬਹੁਤ ਜ਼ਰੂਰੀ ਹੈ। ਅਸੀਂ ਇਸ ਪਹਿਲ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲੈ ਕੇ ਜਾਵਾਂਗੇ।