ਆਯੁਸ਼ਮਾਨ ਭਵ ਪ੍ਰੋਗਰਾਮ ਤਹਿਤ ਆਸ਼ਾ ਵਰਕਰ ਆਪਣੇ ਮੋਬਾਈਲ ਤੋਂ ਬਣਾਏਗੀ ਲੋਕਾਂ ਦੇ 5 ਲੱਖ ਦੇ ਸਿਹਤ ਬੀਮਾ ਯੋਜਨਾ ਦੇ  ਕਾਰਡ

Advertisement
Spread information

ਬਿੱਟੂ ਜਲਾਲਾਬਾਦੀ,ਫਾਜ਼ਿਲਕਾ,23 ਸਤੰਬਰ2023

     ਫਾਜ਼ਿਲਕਾ ਵਿਚ ਹੁਣ ਆਸ਼ਾ ਵਰਕਰ ਹੁਣ ਪਿੰਡਾਂ ਵਿਚ ਲੋਕਾਂ ਦੇ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ  ਦੇ ਕਾਰਡ ਬਣਾਏਗੀ ਅਤੇ ਕਾਰਡ ਦੀ ਡਿਲਿਵਰੀ ਲੋਕਾਂ ਦੇ ਘਰ ਘਰ ਪਹੁੰਚਾਈ ਜਾਵੇਗੀ । ਇਸ ਲਈ ਸਿਹਤ ਵਿਭਾਗ ਨੇ ਇਕ ਐਪ ਡਿਜ਼ਾਈਨ ਕੀਤੀ ਹੈ ਅਤੇ ਅਗਲੇ 3-4 ਦਿਨਾਂ ਤਕ ਸਾਰਿਆ ਆਸ਼ਾ ਦੀ ਆਈ ਡੀ ਵੀ ਬਨ ਜਾਵੇਗੀ ਜਿਸ ਤਰਾ ਉਹ ਆਪਰੇਟਰ ਵਜੋਂ ਕੰਮ ਕਰੇਗੀ।                           

Advertisement

     ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦਸਿਆ ਕਿ ਪੂਰੇ ਪੰਜਾਬ ਵਿਚ ਆਯੁਸ਼ਮਾਨ ਭਵ ਪ੍ਰੋਗਰਾਮ ਸਾਰੇ ਸਿਹਤ ਕੇਂਦਰਾ ਵਿਚ ਮਨਾਇਆ ਜਾ ਰਿਹਾ ਹੈ ਜਿਸ ਵਿਚ ਆਯੁਸ਼ਮਾਨ ਆਪਕੇ ਦਵਾਰ ਪ੍ਰੋਗਰਾਮ ਤਹਿਤ ਲੋਕਾਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹੈ ਜਿਸ ਵਿਚ ਫਾਜ਼ਿਲਕਾ ਜਿਲੇ ਵਿੱਚ ਕਾਫੀ ਲੋਕ ਹੈ ਜਿੰਨਾ ਨੇ ਕਾਰਡ ਨਹੀਂ ਬਣਵਾਇਆ ਅਤੇ ਉਨ੍ਹਾਂ ਦੀ ਕੇ ਵਾਈ ਸੀ ਪੇਂਡਿੰਗ  ਹੈ ਜਿਸ ਨਾਲ ਕਾਰਡ ਐਕਟੀਵਿਟੀ ਨਹੀਂ ਹੁੰਦਾ । ਆਸ਼ਾ ਵਰਕਰ ਪਹਿਲਾ ਹੀ ਲੋਕਾਂ ਦੇ ਕਾਰਡ ਬਣਵਾ ਰਹਿ ਹੈ ਪਰ ਹੁਣ ਆਸ਼ਾ ਦੀ ਖੁਦ ਦੀ ਆਈ ਡੀ ਬਨ ਰਹਿ ਹੈ ਜਿਸ ਨਾਲ ਉਹ ਆਪਣੇ ਫੋਨ ਨਾਲ ਹੀ ਕਾਰਡ ਬਣਾ ਸਕੇਗੀ।

    ਉਹਨਾਂ ਦਸਿਆ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਕਿ ਪਿੰਡ ਵਿੱਚ ਹੀ ਆਸ਼ਾ ਰਾਹੀਂ ਲੋਕ ਅਸਾਨੀ ਨਾਲ ਕਾਰਡ ਬਣਾ ਸਕਣਗੇ। ਉਨ੍ਹਾਂ ਨੇ ਦਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਸਾਰੀ ਆਸ਼ਾ ਦੀ ਟ੍ਰੇਨਿੰਗ ਬਲਾਕ ਦੇ ਬਲਾਕ ਮਾਸ ਮੀਡੀਆ ਅਫ਼ਸਰ ਰਾਹੀਂ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਦ ਕੁਝ ਦਿਨਾਂ ਵਿਚ ਹੀ ਪਿੰਡਾਂ ਵਿਚ ਕਾਰਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ।  ਬਲਾਕ ਡੱਬਵਾਲਾ ਕਲਾ, ਸੀਤੋ ਗੁੰਨੋ ਅਤੇ ਜੰਡਵਾਲਾ ਭੀਮੇਸ਼ਾਹ ਵਿਖੇ ਆਸ਼ਾ ਵਰਕਰਾਂ ਨੂੰ ਇਸ ਸੰਬਧੀ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਆਸ਼ਾ ਫਾਵਿਲਿਟੇਟਰ ਵੀ ਹਾਜਰ ਸੀ।

Advertisement
Advertisement
Advertisement
Advertisement
Advertisement
error: Content is protected !!