ਰਘਬੀਰ ਹੈਪੀ, ਬਰਨਾਲਾ, 22 ਸਤੰਬਰ 2023
ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਰਾਜ ਪੱਧਰੀ ਖੇਡਾਂ ਜਿਵੇਂ ਕਿ ਰੋਲਰ ਸਕੇਟਿੰਗ, ਰਗਬੀ, ਜਿਮਨਾਸਟਿਕ, ਆਰਚਰੀ, ਵੁਸ਼ੁ, ਫੈਨਸਿੰਗ, ਸਾਈਕਲਿੰਗ, ਹੋਰਸ ਰਾਈਡਿੰਗ, ਰੋਇੰਗ , ਕਨੋਇੰਗ ਅਤੇ ਜੂਡੋ ਦੇ ਟਰਾਇਲ 29 ਸਤੰਬਰ ਨੂੰ ਹੋਣਗੇ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਚੁਣੇ ਖਿਡਾਰੀ ਸਿੱਧਾ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਰੋਲਰ ਸਕੇਟਿੰਗ ਦੇ ਟਰਾਇਲ ਐਮ.ਟੀ.ਆਈ. ਐਸ ਸਕੂਲ, ਹੰਡਿਆਇਆ ਵਿਖੇ ਹੋਣਗੇ ਜਿਸ ਦੇ ਕਨਵੀਨਰ ਰਾਜ ਕੁਮਾਰ (9815070236) ਅਤੇ ਅਲੀ (98145771635) ਹਨ। ਰਗਬੀ ਦੇ ਟਰਾਇਲ ਪੱਕਾ ਬਾਗ ਸਟੇਡੀਅਮ, ਧਨੌਲਾ ਵਿਚ ਹੋਣਗੇ ਜਿਸ ਦੇ ਕਨਵੀਨਰ ਬਲਕਾਰ ਸਿੰਘ (9463561511) ਹਨ। ਆਰਚਰੀ ਦੇ ਵਾਈ ਐਸ ਪਬਲਿਕ ਸਕੂਲ, ਹੰਡਿਆਇਆ ਵਿੱਚ ਹੋਣਗੇ ਜਿਸ ਦੇ ਕਨਵੀਨਰ ਜਤਿੰਦਰ (9417638028) ਹਨ। ਫੈਨਸਿੰਗ ਦੇ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿੱਚ ਹੋਣਗੇ ਜਿਸ ਦੇ ਕਨਵੀਨਰ ਰਵੀ ਸਿੰਘ (7009392949) ਹਨ। ਜਿਮਨਾਸਟਿਕ, ਵੁਸ਼ੁ, ਸਾਈਕਲਿੰਗ, ਹੋਰਸ ਰਾਈਡਿੰਗ, ਰੋਇੰਗ , ਕੈਕੇਇੰਗ ਅਤੇ ਕਨੋਇੰਗ ਅਤੇ ਜੂਡੋ ਦੇ ਟਰਾਇਲ ਵੀ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਗੁਰਵਿੰਦਰ ਕੌਰ ਵੇਟ ਲਿਫਟਿੰਗ ਕੋਚ (9592497820,7986192897) ਹਨ।
ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਆਧਾਰ ਕਾਰਡ/ ਰਿਹਾਇਸ਼ ਦਾ ਸਬੂਤ ਅਤੇ ਜਨਮ ਮਿਤੀ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਇਨ੍ਹਾਂ ਖੇਡਾਂ ਸਬੰਧੀ ਵਧੇਰੇ ਜਾਣਕਰੀ ਲਈ ਖਿਡਾਰੀ ਦਫਤਰ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਨਾਲ ਸੰਪਰਕ ਕਰ ਸਕਦੇ ਹਨ।