ਅਸ਼ੋਕ ਵਰਮਾ,ਬਠਿੰਡਾ, 21 ਸਤੰਬਰ 2023
ਸੇਵਾ ਮੁਕਤ ਐਸ.ਐਸ.ਪੀ ਵਿਜੀਲੈਂਸ ਬਿਊਰੋ ਦੇਸ ਰਾਜ ਕੰਬੋਜ ਜੋ ਇਸ ਵਕਤ ਜੁਆਇੰਟ ਡਾਇਰੈਕਟਰ ਟ੍ਰੈਫਿਕ (ਐਲ.ਏ) ਟਰਾਂਸਪੋਰਟ ਵਿਭਾਗ, ਪੰਜਾਬ ਵਜੋਂ ਸੇਵਾ ਨਿਭਾਅ ਰਹੇ ਹਨ ਵੱਲੋਂ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ ਨਾਲ ਵਿਸ਼ੇਸ਼ ਮੁਲਾਕਾਤ ਜਿਸ ਦੌਰਾਨ ਉਨ੍ਹਾਂ ਨੇ ਪੁਲਿਸ ਵਿਭਾਗ ਵਿੱਚ ਆਪਣੀ 39 ਸਾਲ ਤੋਂ ਵੀ ਵੱਧ ਇਮਾਨਦਾਰੀ, ਮਿਹਨਤ ਅਤੇ ਬੇਦਾਗ ਕੀਤੀ ਸਰਵਿਸ ਦੌਰਾਨ ਹਾਸਲ ਕੀਤੇ ਤਜ਼ਰਬੇ ਤੇ ਜਾਣਕਾਰੀ ਸਾਂਝੀ ਕੀਤੀ।
ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਸ੍ਰੀ ਦੇਸ ਰਾਜ ਕੰਬੋਜ ਵੱਲੋਂ ਆਪਣੀ ਜਿੰਦਗੀ ਦੇ ਬੀਤੇ ਪਲਾਂ ਅਤੇ ਪੁਲਿਸ ਵਿਭਾਗ ਵਿੱਚ ਸਰਵਿਸ ਦੇ ਤਜ਼ਰਬਿਆਂ ਤੇ ਅਧਾਰਿਤ ਲਿਖੀ ਗਈ ਆਪਣੀ ਸਵੈਜੀਵਨੀ “ਧਰਤੀ ਤੋਂ ਅਕਾਸ਼ ਵੱਲ ਉਡਾਰੀ”ਪੁਸਤਕ ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਨੂੰ ਭੇਂਟ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਦੇਸ ਰਾਜ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਸਵੈਜੀਵਨੀ ਵਿੱਚ ਆਪਣੇ ਬਚਪਨ, ਪੜ੍ਹਾਈ, ਸਰਵਿਸਿ ਦੇ ਮਿੱਠੇ-ਕੌੜੇ ਤਜ਼ਰਬਿਆਂ ਅਤੇ ਸਮਾਜ ਵਿੱਚ ਫੈਲੀਆਂ ਅਤੇ ਫੈਲ ਰਹੀਆਂ ਕੁਰੀਤੀਆਂ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਸੋਧ ਦੇਣ ਲਈ ਗਿਆਨਵਰਧਕ ਚੰਗੇ ਸੰਸਕਾਰਾਂ ਅਤੇ ਸੁਝਾਵਾਂ ਦਾ ਵਿਸ਼ੇਸ਼ ਅਤੇ ਸਰਲ ਭਾਸ਼ਾ ਵਿੱਚ ਜ਼ਿਕਰ ਕੀਤਾ ਹੈ ਤਾਂ ਜੋ ਸਾਡੇ ਨੌਜਵਾਨ ਇਸ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਣ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇਹ ਪੁਸਤਕ “ਧਰਤੀ ਤੋਂ ਅਕਾਸ਼ ਵੱਲ ਉਡਾਰੀ”ਗਰਗ ਬੁੱਕ ਡਿਪੂ ਬਠਿੰਡਾ, ਸ਼ਿਵਾ ਬੁੱਕ ਡਿਪੂ ਬਠਿੰਡਾ, ਸੰਧੂ ਪੁਸਤਕ ਮਹਿਲ ਲੱਖੀ ਜੰਗਲ ਪੰਜਾਬੀ ਸੱਥ, 100 ਫੁੱਟੀ ਸੜ੍ਹਕ ਬਠਿੰਡਾ, ਸਟੂਡੈਂਟਸ ਪੁਆਇੰਟ ਜਲਾਲਾਬਾਦ (ਪੱਛਮੀ) ਤੇ ਸ਼ਰਮਾ ਬੁੱਕ ਡਿਪੂ ਨੇੜੇ ਘੰਟਾ ਘਰ, ਫਾਜ਼ਿਲਕਾ ਤੇ ਉਪਲਬੱਧ ਹੈ।