ਪਿੰਡ ਵਰਿਆਮਖੇੜਾ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਗਿਆ ਪ੍ਰੇਰਿਤ

Advertisement
Spread information

ਬਿੱਟੂ ਜਲਾਲਾਬਾਦੀ,ਫਾਜ਼ਿਲਕਾ,18 ਸਤੰਬਰ 2023


    ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਗੁਮਰੀਮਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫਸਰ, ਅਬੋਹਰ ਡਾ. ਸੁੰਦਰ ਲਾਲ ਦੀ ਅਗਵਾਈ ਹੇਠ ਬਲਾਕ ਅਬੋਹਰ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਗਿਆ।                                           

Advertisement

     ਸ੍ਰੀ ਦਿਆਲ ਚੰਦ, ਖੇਤੀਬਾੜੀ ਵਿਸਥਾਰ ਅਫਸਰ, ਸਰਕਲ ਰੁਕਨਪੁਰਾ ਵੱਲੋਂ ਪਿੰਡ ਵਰਿਆਮਖੇੜਾ ਵਿਖੇ ਕੈਂਪ ਲਗਾਇਆ। ਇਸ ਦੇ ਨਾਲ ਹੀ ਇਸ ਪਿੰਡ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਬੱਚਿਆ ਨੂੰ ਸਹੁੰ ਵੀ ਚੁੱਕਵਾਈ ਗਈ। ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਖੇਤਾ ਵਿੱਚ ਜਜਬ ਕਰਨ ਸਬੰਧੀ ਵੱਖ-ਵੱਖ ਤਰੀਕੇ/ਮਸ਼ੀਨਾ (ਹੈਪ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ) ਅਤੇ ਖੇਤਾ ਤੋ ਬਾਹਰ (ਬੇਲਰ/ਰੈਕ) ਪਰਾਲੀ ਦੀਆ ਗੱਠਾ ਬਣਾਉਣ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਜਮੀਨ ਦੀ ਉਪਜਾਊ ਸ਼ਕਤੀ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ।

     ਉਨ੍ਹਾਂ ਦੱਸਿਆ ਕਿ 10 ਕੁੰਇਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਇਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ ਅਤੇ ਅਜੇਹੇ ਤੱਤ ਨਸਟ ਹੋਣ ਨਾਲ ਜਮੀਨ ਦੀ ਉਪਜਾਉ ਸਕਤੀ ਨੂੰ ਵੱਡੀ ਢਾਹ ਲੱਗਦੀ ਹੈ। ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।

    ਇਸ ਮੋਕੇ ਸ੍ਰੀਮਤੀ ਮਾਇਆ ਦੇਵੀ ਸਰਮਾ, ਖੇਤੀਬਾੜੀ ਉਪਨਿਰੀਖਕ ਵੱਲੋ ਕਿਸਾਨਾ ਨੂੰ ਮਹਿਕਮੇ ਦੀਆ ਸਕੀਮਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਅਏ ਹੋਏ ਕਿਸਾਨਾ ਦਾ ਧੰਨਵਾਦ ਕੀਤਾ।

Advertisement
Advertisement
Advertisement
Advertisement
Advertisement
error: Content is protected !!