ਕੱਟੂ ਸਕੂਲ ਵਿਚ ਪੌਦਾ ਲਾ ਕੇ ਕੀਤਾ ਆਗਾਜ਼
ਸੋਨੀ ਪਨੇਸਰ ਬਰਨਾਲਾ 5 ਜੂਨ 2020
ਵਿਸ਼ਵ ਵਾਤਾਵਰਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਪੌਦਾ ਲਾਇਆ ਗਿਆ। ਇਸ ਮੌਕੇ ਉਨ੍ਹਾਂ ਆਖਿਆ ਕਿ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਦੇਖਦਿਆਂ ਅੱਜ ਸੁਚੇਤ ਹੋਣ ਦੀ ਵੱਡੀ ਲੋੜ ਹੈ। ਵਾਤਾਵਰਨ ਸੰਤੁਲਨ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਹਰਿਆਵਲ ਹੋਵੇ। ਇਸ ਲਈ ਹਰ ਮਨੁੱਖ ਪੌਦੇ ਜ਼ਰੂਰ ਲਾਵੇ ਅਤੇ ਉਨ੍ਹਾਂ ਦੀ ਸੰਭਾਲ ਕਰੇ।
ਇਸ ਮੌੇਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਆਖਿਆ ਕਿ ਪੰਚਾਇਤੀ ਵਿਭਾਗ ਵੱਲੋਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਿਛਲੇ ਸਾਲ ਵੱਡੀ ਗਿਣਤੀ ਪੌਦੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਲਾਏ ਗਏ ਹਨ ਅਤੇ ਇਸ ਮੁਹਿੰਮ ਵਿਚ ਲਗਾਤਾਰ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਪੰਚਾਇਤੀ ਨੁਮਾਇੰਦਿਆਂ ਨੇ ਆਖਿਆ ਕਿ ਪਿੰਡ ਦੀਆਂ ਵੱਖ ਵੱਖ ਥਾਵਾਂ ’ਤੇ ਵਾਤਾਵਰਨ ਦਿਵਸ ਨੂੰ ਸਮਰਪਿਤ 500 ਪੌਦੇ ਲਾਏ ਜਾਣਗੇ।
ਇਸ ਮੌੇਕੇ ਵਣ ਅਫਸਰ ਅਜੀਤ ਸਿੰਘ ਧਨੌਲਾ, ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਗਰਗ, ਸਰਪੰਚ ਮਨਛਿੰਦਰ ਸਿੰਘ ਤੇ ਪੰਚ, ਵਾਤਾਵਰਨ ਪ੍ਰੇਮੀ ਚੰਦ ਸਿੰਘ ਬੰਗੜ, ਜਥੇਦਾਰ ਸਰਬਜੀਤ ਸਿੰਘ ਕੱਟੂ ਨੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਦਾ ਧੰਨਵਾਦ ਕੀਤਾ।
ਇਸ ਮੌੇਕੇ ਵਣ ਅਫਸਰ ਅਜੀਤ ਸਿੰਘ ਧਨੌਲਾ, ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਗਰਗ, ਸਰਪੰਚ ਮਨਛਿੰਦਰ ਸਿੰਘ ਤੇ ਪੰਚ, ਵਾਤਾਵਰਨ ਪ੍ਰੇਮੀ ਚੰਦ ਸਿੰਘ ਬੰਗੜ, ਜਥੇਦਾਰ ਸਰਬਜੀਤ ਸਿੰਘ ਕੱਟੂ ਨੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਦਾ ਧੰਨਵਾਦ ਕੀਤਾ।