ਕਬੱਡੀ ਨੈਸ਼ਨਲ ਸਟਾਈਲ ਅੰਡਰ 20 ਵਿੱਚ ਪਿੰਡ ਮੂੰਮ ਦੀ ਝੰਡੀ

Advertisement
Spread information

ਰਘਬੀਰ ਹੈਪੀ, ਬਰਨਾਲਾ, 8 ਸਤੰਬਰ 2023


   ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਤਹਿਤ ਅੱਜ ਮਹਿਲ ਕਲਾਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਆਖਰੀ ਦਿਨ ਅੱਜ ਵੱਖ ਵੱਖ ਖੇਡਾਂ ਦੇ ਫਸਵੇਂ ਮੁਕਾਬਲੇ ਹੋਏ।                                               
    ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਦੇ ਦੱਸਿਆ ਕਿ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਅਥਲੈਟਿਕਸ, ਰੱਸਾਕਸ਼ੀ ਅਤੇ ਖੋ-ਖੋ, ਸ਼ਹੀਦ ਬੀਬੀ ਕਿਰਨਜੀਤ ਕੌਰ ਸ ਸ ਸ ਮਹਿਲ ਕਲਾਂ ਵਿਖੇ ਫੁੱਟਬਾਲ, ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ ਤੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।                       
  ਅਥਲੈਟਿਕਸ ਵਿੱਚ ਲਗਭਗ 400 ਖਿਡਾਰੀਆਂ ਨੇ ਭਾਗ ਲਿਆ। ਸ਼ਾਟਪੁਟ ਵਿੱਚ 21-30 ਉਮਰ ਵਰਗ ਲੜਕਿਆਂ ਵਿੱਚ ਗੁਰਵਿੰਦਰ ਸਿੰਘ ਪਹਿਲੇ ਸਥਾਨ ‘ਤੇ ਰਿਹਾ। 31-40 ਲੜਕਿਆਂ ਵਿੱਚ ਹਰਜਿੰਦਰ ਸਿੰਘ ਪਹਿਲੇ ਸਥਾਨ ‘ਤੇ ਰਿਹਾ ਤੇ ਜਗਦੇਵ ਸਿੰਘ ਦੂਜੇ ਸਥਾਨ ‘ਤੇ ਰਿਹਾ। 41-55 ਮੈੱਨ ਗਰੁੱਪ ਵਿੱਚ ਤੇਜਿੰਦਰ ਸਿੰਘ ਪਹਿਲੇ ਸਥਾਨ ‘ਤੇ, ਨਛੱਤਰ ਸਿੰਘ ਦੂਜੇ ਸਥਾਨ ‘ਤੇ ਰਹੇ। ਲੰਬੀ ਛਾਲ ਵਿੱਚ 21-30 ਮੈੱਨ ਵਿੱਚ ਹਰਦੀਪ ਸਿੰਘ, ਕੁਲਵੰਤ ਸਿੰਘ ਪਹਿਲੇ ਅਤੇ 41-55 ਮੈੱਨ ਵਿੱਚ ਕਰਮਜੀਤ ਸਿੰਘ ਪਹਿਲੇ ਸਥਾਨ ‘ਤੇ ਰਹੇ।                                                             
ਫੁੱਟਬਾਲ ਵਿੱਚ ਕੁੱਲ 300 ਖਿਡਾਰੀਆਂ ਨੇ ਭਾਗ ਲਿਆ। ਫੁੱਟਬਾਲ ਦੇ ਮਕਾਬਲੇ ਵਿੱਚ ਅੰਡਰ 21 ਲੜਕੇ ਵਿੱਚ ਪਹਿਲਾ ਸਥਾਨ ਪਿੰਡ ਮਹਿਲ ਕਲਾਂ, ਅੰਡਰ 14 ਲੜਕੇ ਵਿੱਚ ਸਸਸਸ ਕਲਾਲ ਮਾਜਰਾ ਨੇ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਵਿੱਚ ਲਗਭਗ 24 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਅੰਡਰ 20 ਸਾਲ ਗਰੁੱਪ ਲੜਕੇ ਵਿੱਚ ਪਿੰਡ ਮੂੰਮ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਅੰਡਰ 17 ਗਰੁੱਪ (ਲੜਕੇ) ਵਿੱਚ ਪਿੰਡ ਛਾਪਾ ਜੇਤੂ ਰਿਹਾ।
ਕਬੱਡੀ ਸਰਕਲ ਸਟਾਈਲ ਵਿੱਚ ਲਗਭਗ 40 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਅੰਡਰ 17 ਸਾਲ ਲੜਕੇ ਗਰੁੱਪ ਵਿੱਚ ਪਿੰਡ ਮਹਿਲ ਕਲਾਂ ਅਤੇ ਪਿੰਡ ਸੰਘੇੜਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

Advertisement
Advertisement
Advertisement
Advertisement
error: Content is protected !!