6 ਸਤੰਬਰ ਤੋਂ 10 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਬਲਾਕ ਪੱਧਰੀ ਖੇਡਾਂ

Advertisement
Spread information
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 2 ਸਤੰਬਰ 2023
       ਜ਼ਿਲ੍ਹਾ ਖੇਡ ਅਫਸਰ ਸ. ਗੁਰਪ੍ਰੀਤ ਸਿੰਘ ਬਾਜਵਾ ਨੇ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਫਾਜ਼ਿਲਕਾ ਵਿਖੇ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਦੇ ਸ਼ਡਿਉਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ 6 ਸਤੰਬਰ ਤੋਂ ਲੈ ਕੇ 10 ਸਤੱਬਰ 2023 ਤੱਕ ਜ਼ਿਲੇ੍ਹ ਦੇ ਵੱਖ—ਵੱਖ ਬਲਾਕਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ  ਖੇਡਾਂ ਵਿਚ ਐਥਲੈਟਿਕਸ, ਕਬੱਡੀ (ਨ ਸ), ਕਬੱਡੀ (ਸ ਸ), ਰੱਸਾ ਕੱਸੀ, ਵਾਲੀਬਾਲ (ਸ਼ੂਟਿੰਗ), ਵਾਲੀਬਲਾ (ਸਮੈਸਿੰਗ), ਖੋਹ—ਖੋਹ ਅਤੇ ਫੁੱਟਬਾਲ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ।
     ਜ਼ਿਲ੍ਹਾ ਖੇਡ ਅਫਸਰ ਨੇ ਖੇਡਾਂ ਦੇ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਚ ਫੁੱਟਬਾਲ ਖੇਡ ਦੇ ਮੁਕਾਬਲਿਆਂ ਨੂੰ ਛੱਡ ਕੇ ਬਾਕੀ ਖੇਡਾਂ ਦੇ ਮੁਕਾਬਲੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਖੇਡਾਂ ਦੇ ਮੁਕਾਬਲੇ 9 ਸਤੰਬਰ ਨੂੰ, ਅੰਡਰ 41—55 ਸਾਲ, 56—65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਖੇਡਾਂ ਦੇ ਮੁਕਾਬਲੇ 10 ਸਤੰਬਰ ਨੂੰ ਹੋਣਗੇ।
     ਬਲਾਕ ਫਾਜ਼ਿਲਕਾ ਦੇ ਫੁੱਟਬਾਲ ਖੇਡ ਦੇ ਮੁਕਾਬਲੇ ਪਿੰਡ ਖੂਈ ਖੇੜਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਮੁਕਾਬਲੇ 9 ਸਤੰਬਰ ਨੂੰ ਕਰਵਾਏ ਜਾਣਗੇ।
       ਇਸੇ ਤਰ੍ਹਾਂ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਦੀਆਂ ਖੇਡਾਂ ਪਿੰਡ ਡੱਬਵਾਲੀ ਕਲਾਂ ਵਿਚ ਅੰਡਰ 14 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਖੇਡਾਂ ਦੇ ਮੁਕਾਬਲੇ 9 ਸਤੰਬਰ ਨੂੰ, ਅੰਡਰ 41—55 ਸਾਲ, 56—65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਖੇਡਾਂ ਦੇ ਮੁਕਾਬਲੇ 10 ਸਤੰਬਰ ਨੂੰ ਹੋਣਗੇ।
    ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਬਲਾਕ ਵਿਖੇ ਪਿੰਡ ਬਹਾਵਵਾਲਾ ਵਿਚ ਅੰਡਰ 14 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਖੇਡਾਂ ਦੇ ਮੁਕਾਬਲੇ 9 ਸਤੰਬਰ ਨੂੰ, ਅੰਡਰ 41—55 ਸਾਲ, 56—65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਖੇਡਾਂ ਦੇ ਮੁਕਾਬਲੇ 10 ਸਤੰਬਰ ਨੂੰ ਹੋਣਗੇ।               
    ਬਲਾਕ ਖੂਈਆਂ ਸਰਵਰ ਦੇ ਪਿੰਡ ਵਰਿਆਮ ਖੇੜਾ ਵਿਚ ਖੋਹ—ਖੋਹ ਖੇਡ ਦੇ ਮੁਕਾਬਲਿਆਂ ਨੂੰ ਛੱਡ ਕੇ ਬਾਕੀ ਖੇਡਾਂ ਦੇ ਮੁਕਾਬਲੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਖੇਡਾਂ ਦੇ ਮੁਕਾਬਲੇ 9 ਸਤੰਬਰ ਨੂੰ, ਅੰਡਰ 41—55 ਸਾਲ, 56—65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਖੇਡਾਂ ਦੇ ਮੁਕਾਬਲੇ 10 ਸਤੰਬਰ ਨੂੰ ਹੋਣਗੇ।
ਬਲਾਕ ਖੂਈਆਂ ਸਰਵਰ ਦੇ ਖੋਹ—ਖੋਹ ਖੇਡ ਦੇ ਮੁਕਾਬਲੇ ਪਿੰਡ ਮੌਜਗੜ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਮੁਕਾਬਲੇ 9 ਸਤੰਬਰ ਨੂੰ ਕਰਵਾਏ ਜਾਣਗੇ।
     ਜਲਾਲਾਬਾਦ ਬਲਾਕ ਦੀਆਂ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 6 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 7 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਖੇਡਾਂ ਦੇ ਮੁਕਾਬਲੇ 8 ਸਤੰਬਰ ਨੂੰ, ਅੰਡਰ 21—30 ਅਤੇ 31—40 ਸਾਲ ਦੇ ਲਈ ਖੇਡਾਂ ਦੇ ਮੁਕਾਬਲੇ 9 ਸਤੰਬਰ ਨੂੰ, ਅੰਡਰ 41—55 ਸਾਲ, 56—65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਖੇਡਾਂ ਦੇ ਮੁਕਾਬਲੇ 10 ਸਤੰਬਰ ਨੂੰ ਹੋਣਗੇ।
     ਉਨ੍ਹਾਂ ਦੱਸਿਆ ਕਿ ਬਲਾਕ ਫਾਜ਼ਿਲਕਾ ਦੇ ਇੰਚਾਰਜ ਪਰਵਿੰਦਰ ਸਿੰਘ (95018 42166), ਬਲਾਕ ਅਰਨੀਵਾਲਾ ਸ਼ੇਖ ਸੁਭਾਨ ਦੇ ਇੰਚਾਰਜ ਬਲਰਾਜ ਸਿੰਘ (99155 32960), ਬਲਾਕ ਅਬੋਹਰ ਦੇ ਇੰਚਾਰਜ ਗੁਰਫਤਿਹ ਸਿੰਘ (99885 16387), ਬਲਾਕ ਖੂਈਆਂ ਸਰਵਰ ਦੇ ਇੰਚਾਰਜ ਹਰਪਿੰਦਰ ਸਿੰਘ (97949 00003) ਅਤੇ ਜਲਾਲਾਬਾਦ ਦੇ ਇੰਚਾਰਜ ਸੁਨੀਲ (70090 27601) ਨਾਲ ਬਲਾਕ ਪੱਧਰੀ ਖੇਡਾਂ ਨੂੰ ਲੈ ਕੇ ਸੰਪਰਕ ਕੀਤਾ ਜਾ ਸਕਦਾ ਹੈ।
Advertisement
Advertisement
Advertisement
Advertisement
Advertisement
error: Content is protected !!