ਭਾਰਤ ਵਿੱਚ ਲੁੱਟ ਦਾ ਰਾਜ ਹੈ। ਰਾਜ ਰਾਮ

Advertisement
Spread information

ਰਘਬੀਰ ਹੈਪੀ, ਬਰਨਾਲਾ, 25 ਅਗਸਤ 2023


      ਭਾਰਤ ਵਿੱਚ ਕਾਰਪੋਰੇਟ ਲੁੱਟ ਦਾ ਰਾਜ ਹੈ ਇਹ ਸਰਕਾਰ ਦੇਸ ਦੇ ਤਮਾਮ ਸਾਧਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਰਹੀ ਹੈ,ਇਹ ਗੱਲ ਅੱਜ ਏਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਪੰਜਵੇਂ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆਂ ਕਿਸਾਨ ਮਹਾਂ ਸਭਾ ਦੇ ਕੇਂਦਰੀ ਆਗੂ ਰਾਜਾ ਰਾਮ ਸਿੰਘ ਨੇ ਇਜਲਾਸ ਵਿੱਚ ਪਹੁੰਚੇ ਡੈਲੀਗੇਟ ਨੂੰ ਸੰਬੰਧਿਤ ਹੁੰਦਿਆਂ ਕਹੀ ।                                                         
    ਇਸ ਸਮੇਂ ਉਹਨਾਂ ਨੇ ਦਿੱਲੀ ਵਿਖੇ ਸਾਲ ਭਰ ਖੇਤੀ ਕਾਨੂੰਨਾਂ ਦੇ ਖਿਲਾਫ ਲੜ ਕੇ ਜਿੱਤੇ ਗਏ ਇਤਿਹਾਸਕ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਦੇ ਆਗੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਧ ਰਹੇ ਫਾਸੀਵਾਦ ਹਮਲਿਆਂ ਤੇ ਕਾਰਪੋਰੇਟ ਲੁੱਟ ਦੇ ਖਿਲਾਫ ਕਿਸਾਨਾਂ ਮਜਦੂਰਾਂ ਨੂੰ ਇੱਕਜੁੱਟ ਕਰਦਿਆਂ ਸਹੀ ਸੇਧ ਮੁਤਾਬਿਕ ਐਕਸਨ ਲੈਂਦੇ ਰਹਿਣ ਦੀ ਅਪੀਲ ਕੀਤੀ
ਉਹਨਾਂ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਸਹੀਦੇ ਆਜਮ ਸਰਦਾਰ ਭਗਤ ਸਿੰਘ,ਗਦਰੀ ਬਾਬਿਆਂ,ਨਕਸਲਬਾੜੀ ਦੇ ਸਹੀਦਾਂ ਪਰੇਰਨਾ ਸਦਕਾ ਅੱਗੇ ਵਧੀ ਹੈ ਤੇ ਵਧਦੀ ਰਹੇਗੀ
    ਸੂਬਾ ਪਰਧਾਨ ਰੁਲਦੂ ਸਿੰਘ ਮਾਨਸਾ,ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਕਮਿਊਨਿਸਟ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਦੇਸ ਭਰ ਤੋਂ ਲੈ ਕੇ ਦੁਨੀਆਂ ਪੱਧਰ ਤੱਕ ਇਨਕਲਾਬੀ ਤਬਦੀਲੀ ਦੀ ਆਸ ਰੱਖਦੀ ਹੈ ਤੇ ਆਪਣੇ ਤਮਾਮ ਵਰਗਾਂ ਸਾਥੀਆਂ ਨੂੰ ਨਾਲ ਲੈ ਕੇ ਚੱਲੇਗੀ ।                             
     ਇਸ ਸਮੇਂ ਇਜਲਾਸ ਦੀ ਪ੍ਰਧਾਨਗੀ ਰਾਮਫਲ ਸਿੰਘ ਚੱਕ ਅਲੀਸ਼ੇਰ,ਸੁਖਦੇਵ ਸਿੰਘ ਲੇਹਲ,ਇੰਦਰਜੀਤ ਸਿੰਘ ਅਸਪਾਲ,ਜੱਗਾ ਸਿੰਘ ਬਦਰਾ,ਗੁਰਜੀਤ ਸਿੰਘ ਜੈਤੋ,ਬੂਟਾ ਸਿੰਘ ਚਕਰ,ਗੁਲਾਬ ਸਿੰਘ ਰਾਈਆਂ,ਅਸਵਨੀ ਲੁਖਣ,ਬਲਵੀਰ ਸਿੰਘ ਮੂਥਲ, ਬਲਵੀਰ ਝਾਮਕਾ ਨੇ ਕੀਤੀ। ਅਤੇ 300 ਸੋ ਡੈਲੀਗੇਟ ਸਾਥੀਆ ਨੇ ਭਾਗ ਲਿਆ। ਇਸ ਤੋਂ ਇਲਾਵਾ ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਜਥੇਬੰਦਕ ਰਿਪੋਰਟ ਪੇਸ਼ ਕੀਤੀ।ਇਸ ਮੋਕੇ ਗੁਰਜੰਟ ਸਿੰਘ ਮਾਨਸਾ,ਗੁਰਪ੍ਰੀਤ ਰੂੜੇਕੇ,ਨਰਿੰਦਰ ਕੌਰ ਬੁਰਜ ਹਮੀਰਾ,ਗੋਰਾ ਸਿੰਘ ਭੈਣੀ ਬਾਘਾ,ਸੁਖਚਰਨ ਸਿੰਘ ਦਾਨੇਵਾਲੀਆ,ਗੁਰਤੇਜ ਸਿੰਘ ਮਹਿਰਾਜ,ਬਾਰਾ ਸਿੰਘ ਬਦਰਾ,ਬਲਵੀਰ ਸਿੰਘ ਝਾਮਕਾ, ਬਲਵੀਰ ਸਿੰਘ ਮੂਥਲ ਆਦਿ ਆਗੂ ਹਾਜਰ ਸਨ।
ਜਾਰੀ ਕਰਤਾ ਗੁਰਪ੍ਰੀਤ ਰੂੜੇਕੇ ਮੋ ਨੰਬਰ 98760,99946

Advertisement
Advertisement
Advertisement
Advertisement
Advertisement
Advertisement
error: Content is protected !!