ਅਦੀਸ਼ ਗੋਇਲ , ਬਰਨਾਲਾ, 25 ਅਗਸਤ 2023
ਸਿਹਤ ਵਿਭਾਗ ਵੱਲੋਂ “ਅੱਖਾਂ ਦਾਨ – ਮਹਾਂ ਦਾਨ“ ਅਧੀਨ ਇੱਕ ਵਿਸ਼ੇਸ਼ ਮੁਹਿੰਮ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਹੈ।
ਇਸੇ ਤਹਿਤ ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਵਿੱਚ ਮੌਤ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਇੱਕ ਮੀਟਿੰਗ ਸਿਵਲ ਸਰਜਨ ਦਫ਼ਤਰ ਬਰਨਾਲਾ ਵਿਖੇ ਕੀਤੀ ਗਈ ।
ਇਸ ਮੀਟਿੰਗ ਵਿੱਚ ਆਈ ਡੋਨੇਸ਼ਨ ਸੰਸਥਾ ਬਰਨਾਲਾ, ਸੰਤ ਨਿਰੰਕਾਰੀ ਮਿਸ਼ਨ ਬਰਨਾਲਾ, ਡੇਰਾ ਸੱਚਾ ਸੌਦਾ ਅਤੇ ਜ਼ਿਲ੍ਹਾ ਬਰਨਾਲਾ ਦੀਆਂ ਵੱਖ ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਖਾਂ ਦਾਨ ਕਰਨ ਲਈ ਦਰਵੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ “ਅੱਖਾਂ ਦਾਨ – ਮਹਾਂ ਦਾਨ” ਸਬੰਧੀ ਪੋਸਟਰ ਜਾਰੀ ਕੀਤਾ ਗਿਆ ।
ਡਾ. ਔਲ਼ਖ ਨੇ ਦੱਸਿਆ ਕਿ ਮੌਤ ਉਪਰੰਤ ਅੱਖਾਂ ਦਾਨ ਕਰਨ ਨਾਲ ਕਿਸੇ ਜੀਅ ਦੀ ਜ਼ਿੰਦਗੀ ਸੰਵਰ ਜਾਂਦੀ ਹੈ। ਮੀਟਿੰਗ ਦੌਰਾਨ ਕਰਮਜੀਤ ਸਿੰਘ ਅਪਥਾਲਮਿਕ ਅਫਸਰ ਬਰਨਾਲਾ ਸਿਵਲ ਹਸਪਤਾਲ ਬਰਨਾਲਾ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ , ਹਰਜੀਤ ਸਿੰਘ ਬਾਗੀ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ,ਆਈ ਡੋਨੇਸ਼ਨ ਸੁਸਾਇਟੀ ਬਰਨਾਲਾ ਵਲੋਂ ਕੁਲਵਿੰਦਰ ਕਾਲਾ ਰਕੇਸ਼ ਕੁਮਾਰ, ਹਰਦੀਪ ਸਿੰਘ ਆਦਿ ਨੁਮਾਇੰਦੇ ਹਾਜ਼ਰ ਸਨ।