ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਨੇ ਸੰਘਰਸ਼ ਕਰਨ ਲਈ ਕੀਤਾ ਮਜ਼ਬੂਰ

Advertisement
Spread information

ਲੋਕੇਸ਼ ਕੌਸ਼ਲ ਪਟਿਆਲਾ 1 ਜੂਨ 2020 

ਅਧਿਆਪਕ ਦਾ ਕੰਮ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੁੰਦਾ ਹੈ। ਉਹ ਆਪਣੇ ਕਿੱਤੇ ਪ੍ਰਤੀ ਪੂਰੀ ਵਫਾਦਾਰੀ ਨਾਲ ਕੰਮ ਕਰਨ ਦਾ ਯਤਨ ਕਰਦਾ ਹੈ। ਪਰ ਸਮੇਂ ਦੇ ਹਾਕਮ ਉਸ ਦੇ ਹੱਕਾਂ ਨੂੰ ਟਿੱਚ ਜਾਣਦੇ ਹੋਏ ਉਸ ਦਾ ਸਮਾਜਿਕ ਅਤੇ ਆਰਥਿਕ ਸੋਸ਼ਣ ਕਰਦੇ ਹਨ। ਆ ਪਣੇ ਘਰਾ ਦੀਆ ਤੰਗੀਆ -ਤੁਰਸੀਆ ਨੂੰ ਦਰ-ਕਿਨਾਰੇ ਕਰਦਾ ਹੋਇਆ ਆ ਪਣੇ ਹੱਕਾਂ ਦੀ ਪ੍ਰਾਪਤੀ ਲਈ ਮਜ਼ਬੂਰਨ ਅਧਿਆਪਕ ਸੰਘਰਸ਼ ਦੇ ਪਿੜ ਵਿੱਚ ਕੁੱਦ ਪੈਦਾ ਹੈ। ਕੰਪਿਊਟਰ ਅਧਿਆਪਕ ਕਮੇਟੀ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਅਤੇ ਬਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ ਨੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਰਾਹੀਂ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਜਿੰਦਰ ਸਿੰਗਲਾ ਨੂੰ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਕੰਪਿਊਟਰ ਅਧਿਆਪਕਾ ਨੂੰ 2011 ਵਿੱਚ ਪਿਕਟਸ ਦੇ ਅਧੀਨ ਪੂਰੇ ਸੀ.ਐਸ.ਆ ਰ ਰੂਲਜ਼ ਤਹਿਤ ਰੈਗੁਲਰ ਕੀਤਾ ਗਿਆ ਸੀ। ਪਰ ਸਰਕਾਰ ਆ ਪਣੇ ਹੀ ਕੀਤੇ ਕੰਮ ਤੋ ਪਿੱਛੇ ਹਟ ਰਹੀ ਹੈ। ਜਿਲਾ ਤਰਨਤਾਰਨ ਦੀ ਮੈਡਮ ਨੀਤੂ ਦੇ ਪਰਿਵਾਰਕ ਮੈਬਰ ਕਿਡਨੀ ਦੇ ਮਰੀਜ਼ ਹਨ। ਉਹ ਇਹ ਖਰਚਾ ਕਿੱਥੋ ਕਰਨ, ਜੇਕਰ ਸਰਕਾਰ ਮੈਡੀਕਲ ਰੀਇੰਬਰਸਮੈਂਟ ਦੇ ਦਿੰਦੀ ਹੈ ਤਾਂ ਪਰਿਵਾਰ ਦੀ ਮਾਲੀ ਮਦਦ ਹੋਵਗੀ। ਇੱਥੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਸੀ ਆ ਪਣੇ ਹੱਕ ਮੰਗ ਰਹੇ ਹਾਂ। ਕਰੋਨਾ ਸਬੰਧੀ ਕੰਪਿਊਟਰਾਂ ਅਧਿਆਪਕਾਂ ਦੀਆ ਡਿਊਟੀਆ ਬਿਨਾ ਕਿਸੇ ਸਹੂਲਤ ਤੋ ਲਗਾਈਆ ਜਾ ਰਹੀਆ ਹਨ। ਉਹਨਾ ਸਰਕਾਰ ਨੂੰ ਕਿਹਾ ਕਿ ਉਹ ਕੰਪਿਊਟਰ ਅਧਿਆਪਕਾਂ ਤੇ 50 ਲੱਖ ਦਾ ਬੀਮਾ, ਤਰਸ ਦੇ ਅਧਾਰ ਨੌਕਰੀ ਅਤੇ ਮੈਡੀਕਲ ਰੀਇੰਬਰਸਮੈਂਟ ਲਾਗੂ ਕਰੇ। ਇਸੇ ਸਬੰਧੀ ਉਹਨਾ ਵੱਲੋ 01 ਜੂਨ ਤੋ 07 ਜੂਨ ਤੱਕ ਸੰਘਰਸ਼ੀ ਹਫਤਾ ਐਲਾਨਿਆ ਗਿਆ ਜਿਸ ਵਿੱਚ ਕੰਪਿਊਟਰ ਅਧਿਆਪਕ ਘਰ ਬੈਠ ਕੇ ਵੱਖ-ਵੱਖ ਗਤੀਵਿਧੀਆ ਰਾਹੀ ਆ ਪਣਾ ਰੋਸ ਪ੍ਰਗਟ ਕਰਨਗੇ। ਜਿਲਾ ਪਟਿਆਲਾ ਦੀ ਪ੍ਰਧਾਨਗੀ ਹੇਠ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਆ ਪਣੀਆ ਲੰਮੇ ਸਮੇਂ ਤੋ ਲਟਕਦੀਆ ਮੰਗਾਂ ਦੀ ਪੂਰਤੀ ਲਈ ਉਹਨਾਂ ਨੇ ਪੰਜਾਬ ਦੇ ਸਾਰੇ ਕੰਪਿਊਟਰ ਅਧਿਆਪਕਾਂ ਅਤੇ ਭਰਾਤਰੀ ਜੱਥੇਬੰਦੀਆ ਨੂੰ ਸਹਿਯੋਗ ਦੀ ਅਪੀਲ ਕੀਤੀ। ਇਸ ਸਮੇਂ ਰਵਿੰਦਰ ਸਿੰਘ, ਊਧਮ ਸਿੰਘ, ਮਨਮੋਹਨ ਸਿੰਘ, ਮਨਪ੍ਰੀਤ ਸਿੰਘ, ਤਨੂਜ ਕੁਮਾਰ ਆਦਿ ਮੌਜੂਦ ਰਹੇ। 

Advertisement
Advertisement
Advertisement
Advertisement
Advertisement
Advertisement
error: Content is protected !!