ਪਰਾਲੀ ਦੇ ਰੱਖ—ਰਖਾਵ ਲਈ ਅਧਿਕਾਰੀਆਂ ਨਾਲ ਮੀਟਿੰਗ

Advertisement
Spread information
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 23 ਅਗਸਤ 2023


      ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪਰਾਲੀ ਤੇ ਰਹਿੰਦ—ਖੂਹੰਦ ਦੀ ਅੱਗ ਲੱਗਣ ਦੀ ਘਟਨਾਵਾਂ ਨੂੰ ਰੋਕਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਤਹਿਤ ਜ਼ਿਲੇ੍ਹ ਦੇ ਵੱਖ—ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਪਰਾਲੀ ਦੇ ਯੋਗ ਹੱਲ ਲਈ ਹੁਣੇ ਤੋਂ ਹੀ ਯੋਜਨਾਵਾਂ ਉਲੀਕ ਕੇ ਗਤੀਵਿਧੀਆਂ ਕਰਨ ਦੇ ਆਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਆਪਸ ਵਿਚ ਤਾਲਮੇਲ ਕਾਇਮ ਕਰਦਿਆਂ ਵੱਧ ਤੋਂ ਵੱਧ ਗਤੀਵਿਧੀਆਂ ਆਯੋਜਿਤ ਕਰਨ ਤਾਂ ਜ਼ੋ ਪਰਾਲੀ ਨੁੰ ਅੱਗ ਲਗਾਉਣ ਦੇ ਰੁਝਾਨ ਨੂੰ ਬੰਦ ਕੀਤਾ ਜਾ ਸਕੇ।                                                             
     ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਖੇਤੀਬਾੜੀ ਸੰਦ ਮੁਹੱਈਆ ਕਰਵਾਉਣ ਤਾਂ ਜ਼ੋ ਕਿਸਾਨ ਵੀਰ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਦਾ ਖੇਤਾਂ ਵਿਚ ਹੀ ਨਿਬੇੜਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣ ਜਿਸ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਰੱਖ—ਰਖਾਵ ਦੇ ਤਰੀਕਿਆਂ ਬਾਰੇ ਜਾਣੂੰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਗਰੂਕਤਾ ਵੈਨਾ ਚਲਾਈਆਂ ਜਾਣ ਜਿਸ *ਤੇ ਆਡੀਓ—ਵੀਡੀਓ ਕਲਿਪ ਰਾਹੀਂ ਪਿੰਡ ਵਾਸੀਆਂ ਨੂੰ ਪਰਾਲੀ ਦੇ ਯੋਗ ਹੱਲ ਬਾਰੇ ਸਮੇਂ—ਸਮੇਂ ਜਾਗਰੂਕ ਕੀਤਾ ਜਾਵੇ।                                                               
    ਉਨ੍ਹਾਂ ਜ਼ਿਲ੍ਹਾ ਸਿਖਿਆ ਅਫਸਰ ਨੂੰ ਕਿਹਾ ਕਿ ਸਕੂਲਾਂ ਵਿਚ ਬਚਿਆਂ ਨੂੰ ਸਵੇਰ ਦੀ ਸਭਾ ਵਿਚ ਪਰਾਲੀ ਦੇ ਦੁਰਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾਵੇ ਤਾਂ ਜ਼ੋ ਬੱਚੇ ਘਰ ਜਾ ਕੇ ਆਪਣੇ ਮਾਪਿਆਂ ਦੇ ਨਾਲ—ਨਾਲ ਪਿੰਡ ਵਾਸੀਆਂ ਨੁੰ ਪਰਾਲੀ ਦੀ ਸੰਭਾਲ ਬਾਰੇ ਜਾਗਰੂਕ ਕਰਨ ਤਾਂ ਜ਼ੋ ਉਨ੍ਹਾਂ ਨੁੰ ਇਕ ਚੰਗੇ ਭਵਿੱਖ ਤੇ ਸਾਫ—ਸੁਥਰੇ ਵਾਤਾਵਰਣ ਦੀ ਪ੍ਰਾਪਤੀ ਹੋਵੇ।ਉਨ੍ਹਾਂ ਕਿਹਾ ਕਿ ਪਿੰਡ ਅੰਦਰ ਜਾਗਰੂਕਤਾ ਫੈਲਾਉਣ ਵਿਚ ਬਚੇ ਨਿਰਨਾਇਕ ਸਾਬਿਤ ਹੁੰਦੇ ਹਨ ਇਸ ਕਰਕੇ ਵੱਧ ਤੋਂ ਵੱਧ ਬਚਿਆਂ।ਉਨ੍ਹਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਸੰਭਾਲ ਲਈ ਗਉਸ਼ਾਲਾ ਵਿਖੇ ਭਿਜਵਾਇਆ ਜਾਵੇ ਤਾਂ ਜ਼ੋ ਪਸ਼ੂਆਂ ਦੇ ਚਾਰੇ ਵਾਸਤੇ ਪਰਾਲੀ ਨੂੰ ਵਰਤੋਂ ਵਿਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਵੀਰ ਜ਼ੋ ਕਿ ਵਧਾਈ ਦੇ ਪਾਤਰ ਹਨ ਅਤੇ ਵਾਤਾਵਰਣ ਪ੍ਰੇਮੀ ਸਾਬਿਤ ਹੋਏ ਹਨ, ਉਹ ਹੋਰਨਾਂ ਕਿਸਾਨ ਵੀਰਾਂ ਲਈ ਪ੍ਰੇਰਣਾ ਸਰੋਤ ਬਣਨ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕਰਨ ਤਾਂ ਜ਼ੋ ਸਭ ਦੀ ਭਾਗੀਦਾਰ ਨਾਲ ਪਰਾਲੀ ਦੇ ਜੀਰੋ ਬਰਨਿੰਗ ਦੇ ਉਦੇਸ਼ ਨੂੰ ਪੁਰਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਕਿਸਾਨਾਂ ਨਾਲ ਰਾਬਤਾ ਰੱਖਣ ਤੇ ਸਮੇਂ—ਸਮੇਂ *ਤੇ ਕਿਸਾਨਾਂ ਨੂੰ ਜਾਗਰੂਕ ਕਰਨ।
     ਇਸ ਤੋਂ ਪਹਿਲਾਂ ਪੰਜਾਬ ਰਿਮੋਟ ਸੈਸਿੰਗ ਸੈਂਟਰ ਤੋਂ ਵਿਗਿਆਨੀ ਮੈਡਮ ਅਮਨਪ੍ਰੀਤ ਕੌਰ ਬੈਣੀਪਾਲ ਵੱਲੋਂ ਏ.ਟੀ.ਆਰ. ਐਪ ਬਾਰੇ ਸਬੰਧਤਾਂ ਨੁੰ ਸਿਖਲਾਈ ਦਿੱਤੀ ਗਈ ਜਿਸ ਵਿਚ ਕਿਸੇ ਨਾਗਰਿਕ/ਕਿਸਾਨ ਵੱਲੋਂ ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸਦੀ ਅਗਲੇਰੀ ਕਾਰਵਾਈ ਕਿਸ ਅਧਾਰ *ਤੇ ਕਰਨੀ ਹੈ ਬਾਰੇ ਸਭਨਾਂ ਨੂੰ ਐਪ ਦੀ ਵਰਤੋਂ ਕਰਨ ਬਾਰੇ ਸਿਖਲਾਈ ਮੁਹੱਈਆ ਕਰਵਾਈ ਗਈ।
    ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ, ਡਿਪਟੀ ਡੀ.ਈ.ਓ. ਪੰਕਜ ਅੰਗੀ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੀਸ਼ ਸ਼ਰਮਾ, ਨਾਇਬ ਤਹਿਸੀਲਦਾਰ ਵਿਜੈ ਬਹਿਲ, ਅੰਜੂ ਬਾਲਾ ਆਦਿ ਅਧਿਕਾਰੀ ਤੇ ਕਰਮਚਾਰੀ ਮੌਜ਼ੂਦ ਸਨ।

Advertisement
Advertisement
Advertisement
Advertisement
Advertisement
error: Content is protected !!