ਅਸੋਕ ਧੀਮਾਨ, ਫਤਿਹਗੜ੍ਹ ਸਾਹਿਬ, 19 ਜੁਲਾਈ 2023
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਬਲਾਕ ਪੱਧਰੀ ਮਾਤਰੀ ਮੌਤ ਰੀਵਿਊ ਕਮੇਟੀ ਦੀ ਮੀਟਿੰਗ ਕੀਤੀ ਗਈ।ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਬਲਾਕ ਅਧੀਨ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਅਹਿਮ ਉਪਰਾਲੇ ਕਰਨ ਦੇ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰ ਇਕ ਗਰਭਵਤੀ ਦੇ ਜਣੇਪੇ ਨੂੰ ਸੁਰੱਖਿਅਤ ਬਣਾਉਣ ਲਈ ਗਰਭਵਤੀ ਦੇ ਜਣੇਪੇ ਸਬੰਧੀ ਸਤਵੇਂ ਮਹੀਨੇ ਤੋਂ ਪਲਾਨ ਬਣਾਇਆ ਜਾਵੇ ਤੇ ਇਸ ਸਬੰਧੀ ਗਰਭਵਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਜਾਵੇ, ਹਾਈ ਰਿਸਕ ਗਰਭਵਤੀਆਂ ਦਾ ਜਣੇਪਾ ਢੁਕਵੀਂ ਸਿਹਤ ਸੰਸਥਾਂ ਵਿਚ ਕਰਵਾਉਣ ਲਈ ਉਨ੍ਹਾਂ ਨੂੰ ਪਹਿਲਾ ਹੀ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਐਮਰਜੈਸੀ ਹਾਲਾਤ ਪੈਂਦਾ ਨਾ ਹੋਣ।
ਉਨ੍ਹਾਂ ਨੇ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵੱਤੀ ਮਾਵਾਂ ਨੂੰ ਗੁੰਝਲਦਾਰ ਡਲੀਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲੀਵਰੀ ਤੋਂ ਬਾਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜਿਆਦਾ ਬੱਲਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ, ਪਰ ਮਾਤਰੀ ਮੌਤ ਦਰ ਨੂੰ ਘਟਾਉਣਾ ਸਾਡਾ ਮੁੱਖ ਟੀਚਾ ਹੈ। ਇਸ ਮੌਕੇ ਜਿਲ੍ਹਾ ਪੱਧਰ ਤੋਂ ਵਿੱਕੀ ਵਰਮਾਂ ਡੀ.ਐਮ.ਈ.ਓ. ਸ਼ਮਿਲ ਹੋਏ।ਇਸ ਮੌਕੇ ਨੋਡਲ ਅਫਸਰ ਡਾ. ਕੰਵਰਪਾਲ ਸਿੰਘ, ਬੀ.ਈ.ਈ. ਮਹਾਵੀਰ ਸਿੰਘ, ਬੀ.ਐਸ.ਏ. ਡਿੰਪਲ ਬਾਲਾ, ਐਲ.ਐਚ.ਵੀ. ਜਗਮੋਹਨ ਕੌਰ, ਸੀ.ਐਚ.ਓ. ਜਸ਼ਨਦੀਪ ਕੌਰ, ਏ.ਐਨ.ਐਮ. ਮਨਦੀਪ ਕੌਰ ਤੇ ਹਰਜੋਤ ਕੌਰ ਹਾਜ਼ਰ ਸਨ।