ਲੱਖਾਂ ਕੈਪਸੂਲ & ਹਜਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ
ਦੋਸ਼ੀ 2 ਕਾਰਾਂ ਤੇ ਛੋਟਾ ਹਾਥੀ ਰਾਹੀਂ ਕਰਦੇ ਸਨ ਨਸ਼ਾ ਤਸੱਕਰੀ
ਰਘਬੀਰ ਹੈਪੀ ,-ਬਰਨਾਲਾ 19 ਜੁਲਾਈ 2023
ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਤਸਕਰੀ ਕਰਨ ਵਾਲੇ ਪੰਜ ਵਿਆਕਤੀਆ ਨੂੰ 13 ਲੱਖ 71 ਹਜਾਰ 40 ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫਤਾਰ ਕਰ ਲਿਆ। ਬਰਨਾਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ।
ਇਸ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਮਾਨਵਜੀਤ ਸਿੰਘ PPS ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਦੀ ਯੋਗ ਅਗਵਾਈ ਹੇਠ ਕਾਊਂਟਰ ਇੰਟੈਲੀਜੈਂਸ ਦੀ ਮੱਦਦ ਸਦਕਾ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ । ਜਦੋਂ ਥਾਣੇਦਾਰ ਕੁਲਦੀਪ ਸਿੰਘ, ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 42 ਮਿਤੀ 16/7/2023 ਅ/ਧ 22,29/61/85 ND&PS ACT ਥਾਣਾ ਰੂੜੇਕੇ ਕਲਾਂ ਦੇ ਦੋਸ਼ੀ ਰਾਜ ਸਿੰਘ ਉਰਫ ਰਾਜੂ ਪੁੱਤਰ ਮੁਕੰਦ ਸਿੰਘ ਵਾਸੀ ਬੈਂਕ ਸਾਇਡ ਮਿਊਂਸਪਲ ਕਮੇਟੀ ਦਫ਼ਤਰ ਬਰਨਾਲਾ ਨੂੰ ਬਾਹਦ ਧੌਲਾ ਤੋਂ ਕਾਬੂ ਕੀਤਾ ਗਿਆ। ਦੋਸ਼ੀ ਰਾਜ ਸਿੰਘ ਉਰਫ ਰਾਜੂ ਦੇ ਕਬਜ਼ੇ ਵਿੱਚ 850 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਦੋਸ਼ੀ ਰਾਜ ਸਿੰਘ ਉਰਫ ਰਾਜੂ ਦੀ ਪੁੱਛ-ਗਿੱਛ ਦੇ ਅਧਾਰ ਪਰ ਮੁਕੱਦਮਾ ਹਜ਼ਾ ਵਿੱਚ ਨਿਮਨਲਿਖਤ ਵਿਅਕਤੀ ਧਾਰਾ 29/61/85 NDPS Act ਤਹਿਤ ਦੋਸ਼ੀ ਨਾਮਜ਼ਦ ਹੋਏ, ਜਿੰਨਾ ਵਿਚ ਵਿੱਕੀ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੈਕ ਸਾਇਡ ਬੱਸ ਸਟੈਂਡ, ਬਰਨਾਲਾ,ਹਰਵਿੰਦਰ ਸਿੰਘ ਪੁੱਤਰ ਮੰਗਤ ਰਾਏ ਵਾਸੀ ਬੈਂਕ ਸਾਇਡ ਬੱਸ ਸਟੈਂਡ, ਬਰਨਾਲਾ,ਵਿਵੇਕ ਪੁੱਤਰ ਰਾਮ ਚੰਦ ਵਾਸੀ ਗੁਰੂ ਨਾਨਕਪੁਰਾ ਮੁਹੱਲਾ, ਬਠਿੰਡਾ ਅਤੇ ਪਦਮ ਕੁਮਾਰ ਉਰਫ ਮੋਨੂੰ ਪੁਤਰ ਰਛਪਾਲ ਕੁਮਾਰ ਵਾਸੀ ਅਗਰਵਾਲ ਕਲੋਨੀ, ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸ਼ੀਆ ਕੋਲੋ 13,57, 500 ਨਸ਼ੀਲੇ ਕੈਪਸੂਲ,13,540 ਨਸ਼ੀਲੀਆਂ ਗੋਲੀਆਂ ਜੋ ਕੁੱਲ 13,71,040 ਨਸ਼ੀਲੇ ਕੈਪਸੂਲ ਅਤੇ ਗੋਲੀਆਂ)ਸਮੇਤ ਬਰੀਜਾ ਅਤੇ ਪੋਲੀਨੇ 2 ਕਾਰਾ ਤੋਂ ਇਲਾਵਾ ਇੱਕ ਛੋਟਾ ਹਾਥੀ ਬ੍ਰਾਮਦ ਕੀਤਾ ਹੈ। ਪੁਲੀਸ ਨੇ ਜਾਣਕਾਰੀ ਦਿੰਦੇ ਦਸਿਆ ਕਿ ਦੋਸ਼ੀ ਵਿੱਕੀ ਸਿੰਘ ਖ਼ਿਲਾਫ਼ ਪਹਿਲਾਂ ਚਾਰ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ 2 ਮੁਕੱਦਮੇ ਦਰਜ ਹਨ।
ਇਸ ਮੌਕੇ ਜਿਲ੍ਹਾ ਬਰਨਾਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਮਲੀਕ ਨੇ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।